ਜੂਨ 1984

    ਹਰਿਮੰਦਰ ਮੁਸਕ੍ਰਾਉਂਦਾ ਹੈ

    ਕੁਲਬੀਰ ਸਿੰਘ ਕਾਂਗ

    ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਨਗਰ ਦਾ ਵਾਸੀ ਹਾਂ, ਇੱਥੇ ਹੀ ਜੰਮਿਆ, ਪਲਿਆ ਤੇ ਪੜਿਆ ਹਾਂ। ਕਈ ਨਗਰਾਂ ਤੇ ਮਹਾਂ-ਨਗਰਾਂ ਦੀ ਧੂੜ ਫੱਕ ਕੇ ਅੱਜ ਕਲ ਫਿਰ ਆਪਣੇ ਨਗਰ ਇੱਥੇ ਹੀ ਆ ਵਸਿਆ ਹਾਂ।
    ਹਰਿਮੰਦਰ (ਦਰਬਾਰ ਸਾਹਿਬ) ਇਸ ਨਗਰ ਦੀ ਚੂਲ ਹੈ। ਬਚਪਨ ਵਿੱਚ ਸਾਡਾ ਘਰ ਦਰਬਾਰ ਸਾਹਿਬ ਦੀ ਬਾਹਰਲੀ ਪ੍ਰਕਰਮਾ ਦੇ ਇੱਕ ਪੁਰਾਣੇ ਮਕਾਨ ਵਿੱਚ
    ਸੀ। ਸੁਬਾ ਸਵੇਰੇ, ਅੰਮ੍ਰਿਤ ਵੇਲੇ ਜਾਂ ਭਿੰਨੀ-ਰੈਨੜੀਏ ਸਮੇਂ ਜਦੋਂ ਰਾਗੀ ਸਿੰਘ ਪੱਕੇ ਰਾਗ ਵਿੱਚ ਗੁਰੂ ਸਾਹਿਬ ਜਾਂ ਕਿਸੇ ਭਗਤ ਦੀ ਬਾਣੀ ਦਾ ਗਾਇਨ ਸ਼ੁਰੂ ਕਰਦੇ ਤਾਂ ਤਬਲੇ ਉੱਤੇ ਕਿਸੇ ਪ੍ਰਬੀਨ ਕਲਾਕਾਰ ਦੀ ਪਹਿਲੀ ਟੁਣਕਾਰ ਨਾਲ ਹੀ ਮੇਰੀ ਨੀਂਦ ਟੁੱਟ ਜਾਂਦੀ ਸੀ। ਸਾਰਾ ਨਗਰ, ਨੀਂਦਰ ਦੀ ਮਿੱਠੀ ਲੋਰੀ ਵਿੱਚ ਸੁੱਤਾ ਹੁੰਦਾ! ਹਰਿਮੰਦਰ ਸਾਹਿਬ ਦੇ ਸਰੋਵਰ ਦੇ ਜਲ ਦੀਆਂ ਤਰੰਗਾਂ ਨੂੰ ਪਾਰ ਕਰਕੇ ਗੁਰਬਾਣੀ ਦੇ ਸੰਗੀਤ ਦੀਆਂ ਇਹ ਮਧੁਰ ਸੁਰਾਂ ਮੇਰੇ ਕੰਨ ਵਿੱਚ ਅਨਹਦ ਨਾਦ ਜਗਾ ਦੇਂਦੀਆਂ। ਉਸ ਵੇਲੇ ਘਰ ਵਿੱਚ ਦਾਦੀ ਜਾਂ ਮੇਰੇ ਪਿਤਾ ਵੀ ਜਾਗੇ ਹੁੰਦੇ ਜਾਂ ਬਿਸਤਰੇ ਵਿੱਚ ਲੇਟੇ ਹੀ ਇਸ ਅਮਰ ਵਾਣੀ ਨੂੰ ਮਾਣਦੇ ਸਨ। ਮੈਂ ਕਈ ਵਾਰ ਚੌਂਕੜੀ ਮਾਰ ਕੇ ਮੰਜੀ ’ਤੇ ਬਹਿ ਜਾਂਦਾ ਜਾਂ ਮੇਰਾ ਦਿਲ ਕਰਦਾ ਕਿ ਝੱਟ-ਪੱਟ ਮੂੰਹ-ਹੱਥ ਧੋ ਕੇ ਸਰੋਵਰ ਦੀਆਂ ਲਹਿਰਾਂ ਉੱਤੇ ਤਰਦੇ ਹਰਿਮੰਦਰ ਦੇ ਅੰਦਰ ਜਾ ਬੈਠਾਂ। ਪਰ ਫਿਰ ਇਸ ਖ਼ਿਆਲ ਨਾਲ ਮਨ ਵਿੱਚ ਸੰਤਾਪ ਜਾਗਦਾ ਕਿ ਸਰੋਵਰ ਦੀਆਂ ਲਹਿਰਾਂ ਨੂੰ ਪਾਰ ਕਰ ਕੇ ਹਰਿਮੰਦਰ ਜਾਣਾ ਕਿੰਨਾ ਬੁਰਾ ਲੱਗੇਗਾ।

    (more…)

Editorials (ਸੰਪਾਦਕੀ)

ਇੰਦਰਾ ਗਾਂਧੀ ਨੇ ਤਾਂ ਮਹਿਮੂਦ ਗਜਨਵੀ ਨੂੰ ਮਾਤ ਪਾ ਦਿੱਤਾ ਹੈ

-ਰਾਸ਼ਟਰਪਤੀ ਜ਼ੈਲ ਸਿੰਘ ਜੀ, ਪੰਜਾਬ ਅੰਦਰ ਵਾਪਰੀਆਂ ਤਾਜ਼ਾ ਘਟਨਾਵਾਂ, ਖਾਸ ਕਰ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ’ਤੇ ਫੌਜ ਚਾੜਕੇ ਇਹਨਾਂ ...

ਖਾਲਸਾ ਪੰਥ ਦੀ ਰੂਹ ਦੇ ਹਾਣੀ ਹਰਿੰਦਰ ਸਿੰਘ ਮਹਿਬੂਬ ਨਾਲ ਮੁਲਾਕਾਤ

'ਉਸ ਨੇ ਵੀਹਵੀਂ ਸਦੀ ‘ਚ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ‘ ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ...

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੇ ਬਚਨ

ਰਿਕਾਰਡਿੰਗ ਕੀਤੀਆਂ ਕੈਸਿਟਾਂ‘ਚੋਂ (ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤਸਰ, ਮਈ 1983) ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਿਸ਼ਾਹ ਜੀ ਦੀ ਸਾਜ਼ੀ ਨਿਵਾਜ਼ੀ, ਗੁਰੂ ਰੂਪ ਗੁਰੂ ...

ਜੂਨ 84 ਨੂੰ ਭੁੱਲਣ ਦੀ ਗੱਲ

ਸ. ਸੇਵਕ ਸਿੰਘ – ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ...

“ਜਿੱਦੇਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ……”

“ਬੇਨਤੀ ਐ ਸਾਰੀ ਸੰਗਤ ਦੇ ਚਰਨਾਂ ਵਿਚ, ਜਿੱਦੇਂ ਤੁਹਾਨੂੰ ਪਤਾ ਲੱਗੇ ਕਿ ਚਾਰ-ਦੀਵਾਰੀ ਦੇ ਅੰਦਰ, ਹਰਿਮੰਦਰ ਸਾਹਿਬ ’ਤੇ ਹਮਲਾ ਕੀਤੈ ...

News (ਖ਼ਬਰਾਂ)

ਵਿਆਨਾ ਕਾਂਡ ਵਿਚ ਮਾਰੇ ਗਏ ਰਾਮਾਨੰਦ ਦੇ ਗੁਰਮਤਿ ਵਿਰੋਧੀ ਕਰਮਾਂ ਦੇ ਕੁਝ ਸਬੂਤ
ਵੀਆਨਾ ਘਟਨਾ ਲਈ ਜ਼ੁੰਮੇਵਾਰ ਕਥਿਤ ਦੋਸ਼ੀਆਂ ਦੀ ਪਛਾਣ ਹੋਈ

ਵੀਆਨਾ ਦੇ ਇਕ ਗੁਰਦਵਾਰੇ ਵਿਚ ਬੀਤੇ ਦਿਨੀਂ ਬਾਬਾ ਰਾਮਾਨੰਦ ਅਤੇ ਉਨ੍ਹਾਂ ਦੇ ਇਕ ਸਾਥੀ ਉਤੇ ਗੋਲੀ ਚਲਾਉਣ ਦੀ ਘਟਨਾ ਲਈ ਜ਼ੁੰਮੇਵਾਰ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਹਿੰਸਕ ਘਟਨਾਵਾਂ ਵਾਪਰੀਆਂ ਸਨ। ਪੁਲਿਸ ਦੇ ਬੁਲਾਰੇ ਮਾਈਕਲ ਤਕਾਕਸ ਨੇ ਅੱਜ ਦਸਿਆ ਕਿ ਐਤਵਾਰ ਨੂੰ ਹਮਲੇ [...]

ਮਨੋਹਰ ਸਿੰਘ ਗਿੱਲ ਨੂੰ ਪੰਜਾਬੀ ਵਿਚ ਸਹੁੰ ਨਾ ਚੁੱਕਣ ਦੇਣਾ ਧੱਕੇਸ਼ਾਹੀ

ਸ. ਮਨੋਹਰ ਸਿੰਘ ਗਿੱਲ ਖੇਡ ਮੰਤਰੀ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਸਹੁੰ ਚੁੱਕਣ ਦੀ ਇੱਛਾ ਪ੍ਰਗਟਾਈ ਸੀ ਪਰ ਹਿੰਦ ਹਕੂਮਤ ਨੇ ਇਹ ਪ੍ਰ੍ਰਬੰਧ ਨਾ ਕਰ ਕੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡਾ ਵਿਧਾਨਕ ਤੇ ਸਮਾਜਕ ਵਿਤਕਰਾ ਕਰ ਕੇ ਨਿੰਦਣਯੋਗ ਕਾਰਵਾਈ ਕੀਤੀ ਹੈ। ਇਹ ਵਿਚਾਰ ਅੱਜ ਇਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ [...]

ਵਿਆਨਾ ਵਿੱਚ ਹੋਇਆ ਹਮਲਾ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਨਹੀਂ ਕੀਤਾ – ਰਣਜੀਤ ਸਿੰਘ ਜੰਮੂ

ਖਾਲਿਸਤਾਨ ਜਿੰਦਾਬਾਦ ਫੋਰਸ ਨੇ ਵਿਆਨਾ ਵਿੱਚ ਹੋਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਨਹੀਂ ਕੀਤਾ । ਈ ਮੇਲ ਰਾਹੀਂ ਪੁਜੇ ਪ੍ਰੈਸ ਨੋਟ ਵਿੱਚ ਜਥੇਬੰਦੀ ਦੇ ਮੁਖੀ ਰਣਜੀਤ ਸਿੰਘ ਜੰਮੂ ਨੇ ਕਿਹਾ ਹੈ ਕਿ ਕੋਈ ਵੀ ਖਾਲਿਸਤਾਨ ਸੰਘਰਸ਼ ਨਾਲ ਜੁੜੀ ਜਥੇਬੰਦੀ ਗੁਰੂ ਸਾਹਿਬ ਦੀ ਹਜੂਰੀ ਵਿੱਚ ਗੋਲੀ ਚਲਾ [...]

ਲੋਕ ਸਭਾ ਚੋਣਾ ਦੇ ਨਤੀਜੇ ਪੰਜਾਬ

ਲੋਕ ਸਭਾ ਹਲਕਾ,   ਜੇਤੂ ਉਮੀਦਵਾਰ,                         ਵਿਰੋਧੀ,                   ਵੋਟਾਂ ਦਾ ਫਰਕ

1 Gurdaspur Partap Singh Bajwa   Congress   Vinod Khanna Bharatiya Janata Party 8271
2 Amritsar Navjot Singh Sidhu    Bharatiya Janata Party    Om Parkash Soni Congress 7329
3 Khadoor Sahib Rattan Singh Ajnala S. Akali Dal Rana Gurjeet Singh Congress 32260
4 Jalandhar Mohinder Singh Kaypee Congress Hans Raj Hans Shiromani Akali Dal [...]