ਗਿਆਨੀ ਸੰਤ ਸਿੰਘ ਮਸਕੀਨ ਵਲੋਂ ਜੂਨ 84 ਦ ਹਮਲੇ ਤੋਂ ਬਾਅਦ ਕੀਤੀ ਗਈ ਕਥਾ ਦਾ ਉਤਾਰਾ

Jun 15th, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

“ਮੁੱਦਤੇਂ ਗ਼ੁਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹੂਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ”
ੴ ਸਤਿਗੁਰ ਪ੍ਰਸਾਦਿ॥
ਗੁਰੂ ਰੂਪ ਗੁਰੂ ਖ਼ਾਲਸਾ ਸਾਧ ਸੰਗਤ ਜੀਓ। ਮੌਜੂਦਾ ਹਾਲਤ ਸਬੰਧੀ ਔਰ ਗੁਰਬਾਣੀ ਦੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ ਇਸ ਤੋਂ ਪਸ਼ਤਰ ਗੁਰਦੇਵ ਦੀ ਫ਼ਤਹਿ ਪ੍ਰਵਾਨ ਕਰਨੀ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਏਥੇ ਵੀਸਵੀਂ ਸਦੀ ਦੇ ਵਿਚ ਹੋ ਗ਼ੁਜ਼ਰਿਆ ਉਰਦੂ ਦਾ ਮਸ਼ਹੂਰ ਸ਼ਾਇਰ ਡਾ. ਮੁਹੰਮਦ ਇਕਬਾਲ। ਉਸਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਵਿੱਚ ਬੱਚੇ ਉਸਨੂੰ ਪ੍ਰਾਰਥਨਾ ਦੇ ਰੂਪ ਦੇ ਵਿੱਚ ਗ਼ਾਇਨ ਕਰਦੇ ਸਨ। ਪੂਰਬ ਦੇ ਵਿੱਚ ਟੈਗੋਰ ਸੀ ਤੇ ਪੱਸ਼ਚਮ ਦੇ ਵਿੱਚ ਡਾ. ਮੁਹੰਮਦ ਇਕਬਾਲ।
ਇਕਾਗਰਤਾ ਪ੍ਰਦਾਨ ਕਰਨੀ।
ਸਿੱਖ ਸੰਗਤਾਂ ਦਾ ਹੜ ਆ ਰਿਹੈ ਤੇ ਮੈਂ ਸਮਝਦਾਂ ਇਹ ਪਹਿਲੀ ਦਫ਼ਾ ਕੌਮ ਦੀ ਰਹਿਬਰੀ ਪੰਜ ਧਾਰਮਿਕ, ਪੰਜ ਪਿਆਰੇ ਸਿੰਘ ਸਹਿਬਾਨ ਕਰ ਰਹ ਨੇ ਔਰ ਚਾਲੀ ਪੰਤਾਲੀ ਸਾਲ ਤੋਂ ਬਾਦ ਐਸਾ ਪਹਿਲਾ ਮੌਕਾ ਮਿਲਿਐ ਕਿ ਧਾਰਮਿਕ ਪੁਰਸ਼ ਕੌਮ ਦੀ ਅਗਵਾਈ ਕਰਨ। ਪਹਿਲਾ ਈ ਮੌਕਾ ਮਿਲਿਐ। ਚਾਲੀ ਪੰਤਾਲੀ ਸਾਲ ਤਕ ਤੇ ਸਿਆਸੀ ਬੰਦ ਰਹਿਨੁਮਾਈ ਕਰਦੇ ਰਹੇ, ਅਗ਼ਵਾਈ ਕਰਦੇ ਰਹੇ ਤੇ ਚਾਲੀ ਪੰਤਾਲੀ ਸਾਲ ਵਿੱਚ ਜੋ ਅਸੀਂ ਜੋ ਪਰਾਪਤ ਕੀਤੈ ਉਹ ਤੁਹਾਡੇ ਸਾਹਮਣੇ ਹੈ। ਤੇ ਹੁਣ ਅਸੀਂ ਰਹਿਬਰੀ ਦਿਤੀ ਹੈ ਗੁਰੂ ਪੰਥ ਦੇ ਪੰਜ ਮੁਖੀਆਂ ਨੂੰ, ਸਿੰਘ ਸਹਿਬਾਨ ਨੂੰ। ਸਤਿਗੁਰੂ ਰਹਿਮਤ ਕਰਨ ਓਹਨਾਂ ਨੂੰ ਸਮਰੱਥਾ ਦੇਣ, ਤਾਕਤ ਦੇਣ ਤਾਂ ਕਿ ਓਹ ਕੌਮ ਨੂੰ ਸਹੀ ਮੰਜ਼ਿਲੇ ਮਕਸੂਦ ਤੇ ਪਹੁੰਚਾ ਸਕਣ। ਮੈਂ ਅਰਜ਼ ਕਰ ਰਿਹਾ ਸੀ ਵੀਸਵੀਂ ਸਦੀ ਦਾ ਹੋ ਗੁਜ਼ਰਿਆ ਮਸ਼ਹੂਰੋ ਮਾਰੂਕ ਸ਼ਾਇਰ ਡਾ. ਇਕਬਾਲ ਨੇ ਇੱਕ ਕੌਮੀ ਤਰਾਨਾ ਲਿਖਿਆ ਸੀ ਹਿੰਦੂਸਤਾਨ ਦੇ ਸੰਬੰਧ ਵਿੱਚ ਜੋ ਹਰ ਸਕੂਲ ਦੇ ਵਿੱਚ ਗ਼ਾਇਨ ਕੀਤਾ ਗਿਆ ਤੇ ਕਰੀਬਨ-ਕਰੀਬਨ ਹਰ ਹਿੰਦੂਸਤਾਨੀ ਨੂੰ ਕੰਠ ਵੀ ਹੋ ਗਿਆ। ਓਹ ਤਰਾਨਾ ਸੀ ਇਹ,
ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੀ ਯਿਹ ਗ਼ੁਲਿਸਤਾਂ ਹਮਾਰਾ।
ਇਹ ਇਕਬਾਲ ਦਾ ਕੌਮੀ ਤਰਾਨਾ ਸੀ, ਹਿੰਦੂਸਤਾਨ ਦੇ ਸੰਬੰਧ ਵਿੱਚ, ਇਸ ਦੇਸ਼ ਦੇ ਸੰਬੰਧ ਵਿੱਚ। ਇਸ ਨੂੰ ਹਰ ਸਕੂਲ ਦੇ ਵਿੱਚ ਬੱਚੇ ਕੌਮੀ ਤਰਾਨੇ ਦੇ ਰੂਪ ਵਿੱਚ ਗ਼ਾਇਨ ਕਰਦੇ ਸਨ ਔਰ ਕਰੀਬਨ-ਕਰੀਬਨ ਹਰ ਦੇਸ਼ ਭਗਤ ਨੇ ਇਸ ਨੂੰ ਕੰਠ ਵੀ ਕਰ ਲਿਆ ਕਿ,
ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੀ ਯਿਹ ਗ਼ੁਲਿਸਤਾਂ ਹਮਾਰਾ।
ਵਕਤ ਲੰਘਿਆ, ਸਮਾਂ ਲੰਘਿਆ ਤੇ ਸਮੇ ਦੇ ਹੱਥੋਂ ਸਤਾਇਆ ਗਿਆ ਡਾ. ਇਕਬਾਲ। ਦੇਸ਼ ਦੀ ਬਹੁਗਿਣਤੀ ਨੇ ਇਸ ਹੱਦ ਤੱਕ ਪਰੇਸ਼ਾਨ ਕੀਤਾ, ਓਹਦੀ ਜ਼ਮੀਰ ਨੂੰ ਚਿਕਨਾਚੂਰ ਕੀਤਾ, ਓਹਨੂੰ ਦਿਮਾਗ਼ੀ ਤੌਰ ਤੇ ਇਤਨੀ ਸੱਟ ਪਹੁੰਚਾਈ। ਉਸੇ ਕੌਮੀ ਤਰਾਨੇ ਦੇ ਲਿਖ਼ਾਰੀ ਨੇ ਇੱਕ ਦੂਜਾ ਸ਼ਿਅਰ ਲਿਖਿਆ। ਉਹ ਪਤੈ ਕੀ? ਉਹ ਸ਼ਿਅਰ ਹੈ ਇਹ,
ਮੁੱਦਤੇ ਗ਼ੁਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹੂਏ , ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
ਉਸ ਨੇ। (ਸੰਗਤ ਵੱਲੋਂ ਜੈਕਾਰਾ) ਓਹੀ ਸ਼ਾਇਰ ਜਿਸ ਨੇ ਕੌਮੀ ਤਰਾਨਾ ਲਿਖਿਆ ਕਿ,
ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ।
ਓਹੀ ਸ਼ਾਇਰ ਕਹਿੰਦੈ,
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
ਸੋਚਣਾ ਪਏਗਾ। ਹਿੰਦੂਸਤਾਨ ਦੇ ਸੰਬੰਧ ਵਿੱਚ, ਇਸ ਦੇਸ਼ ਦੇ ਸੰਬੰਧ ਵਿੱਚ ਇਤਨੀ ਪਾਏਦਾਰ ਨਜ਼ਮ ਲਿਖ਼ਣ ਵਾਲਾ, ਇਤਨਾ ਮਹਾਨ ਕੌਮੀ ਤਰਾਨਾ ਲਿਖ਼ਣ ਵਾਲਾ, ਜਿਹਨੂੰ ਹਰ ਬੱਚੇ ਨੇ ਕੰਠ ਕਰ ਲਿਆ, ਹਰ ਸਕੂਲ ਵਿੱਚ ਗ਼ਾਇਨ ਕੀਤਾ ਜਾਂਦਾ ਰਿਹਾ, ਹਰ ਹਿੰਦੂਸਤਾਨੀ ਨੇ ਬੜੇ ਫਖ਼ਰ ਦੇ ਨਾਲ ਉਸ ਤਰਾਨੇ ਨੂੰ ਗਾਇਨ ਕੀਤਾ ਤੇ ਯਾਦ ਕੀਤਾ ਤੇ ਓਹੀ ਮਹਾਨ ਸ਼ਾਇਰ ਬਿਲਕੁਲ ਬਦਲ ਗਿਆ, ਉਹਦੇ ਵਿਚਾਰ ਬਦਲ ਗਏ, ਉਹਦੀ ਸੋਚਣੀ ਬਦਲ ਗਈ, ਉਹਦਾ ਨੁਕਤਾ ਨਿਗ਼ਾਹ ਬਦਲ ਗਿਆ ਔਰ ਉਹ ਕਹਿੰਦੈ,
ਮੁੱਦਤੇ ਗ਼ੁਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤਏ ਹੂਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤ ਹੂਏ।
ਬਈ ਕਿਓਂ? ਓਹਦੇ ਨਾਲ ਜੋ ਵਧੀਕੀਆਂ ਹੋਈਆਂ, ਉਹ ਓਹ ਜਾਣੇ, ਆਪਾਂ ਨਹੀਂ ਖੋਲਣੀਆਂ। ਇਸ ਵਕਤ ਖੋਲਣ ਦਾ ਸਮਾਂ ਵੀ ਨਹੀਂ ਹੈ, ਤੇ ਖੋਲਣ ਦਾ ਮਾਹੌਲ ਵੀ ਨਹੀਂ। ਪਰ ਖਿਮਾਂ ਕਰਨਾ, ਅਸੀਂ ਇਸ ਦੇਸ਼ ਤੇ ਮਾਣ ਕੀਤਾ, ਔਰ ਮਾਣ ਕਰਦੇ ਰਹੇ, ਬੜੀ ਮੁੱਦਤ ਤੋਂ ਮਾਣ ਕਰਦੇ ਰਹੇ। ਇਤਨਾ ਮਾਣ ਕੀਤਾ ਕਿ ਦੇਸ਼ ਦੀ ਰਖਸ਼ਾ ਦੀ ਖਾਤਰ ਗੁਰੂਆਂ ਨੇ ਆਪਣੇ ਸੀਸ ਭੇਟ ਕੀਤੇ, ਗੁਰੂਆਂ ਦੇ ਬੱਚੇ ਸ਼ਹੀਦ ਹੋਏ, ਬੜੇ-ਬੜੇ ਸਿੱਖ ਬ੍ਰਹਮ ਗਿਆਨੀ ਔਰ ਸੰਤ ਮਹਾਤਮਾ ਕਦਮ-ਕਦਮ ਉਤੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਦੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਰਹੇ। ਔਰ ਇਹ ਸਿਲਸਿਲਾ ਕਾਫੀ ਲੰਮੇ ਸਮੇ ਤਕ ਜਾਰੀ ਰਿਹਾ। ਇਕਬਾਲ ਨੂੰ ਪਤਾ ਨਹੀਂ ਕੀ ਚੋਟ ਲੱਗੀ, ਉਸ ਨੇ ਆਖ ਦਿੱਤਾ, ਹੁਣ ਮੈਨੂੰ ਸ਼ਰਮ ਆਓਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਸ਼ ਮੇਰਾ ਹੈ। ਮੈਨੂੰ ਸ਼ਰਮ ਆਓਂਦੀ ਹੈ। ਤੇ ਖਿਮਾ ਕਰਨੀ ਜੋ ਕੁਝ ਹੋਇਆ ਅੱਜ ਤੱਕ ਕਰੀਬਨ-ਕਰੀਬਨ ਇਹ ਪੰਜ-ਸੱਤ ਦਿਨ ਪਹਿਲੇ ਹੀ ਸ਼ਾਇਦ ਕਲਕੱਤ ਦੇ ਵਿਚ ਪੜ ਰਿਹਾ ਸੀ ਕਿ ਸਿੱਖ ਜਿਹੜੇ ਇਹ ਸਿਆਸੀ ਵਧੀਕੀਆਂ ਤੇ ਬਰਦਾਸ਼ਤ ਕਰ ਲੈਂਦੈ, ਕਰ ਲੈਂਦੈ। ਚਾਲੀ ਸਾਲ ਤੋਂ ਅਸੀਂ ਬਰਦਾਸ਼ਤ ਕਰਦੇ ਆਏ । ਤੁਸੀਂ ਕਿਸੇ ਸਿੱਖ ਨੂੰ ਫੌਜ ਦੇ ਵਿਚ ਸਭ ਤੋਂ ਉਚਾ ਰੁਤਬਾ ਨਹੀਂ ਦੇਣਾ ਚਲੋ ਨਾ ਸਹੀ, ਬਰਦਾਸ਼ਤ ਕੀਤਾ। ਤੁਸੀਂ ਬਸ਼ਤਰ ਗੱਡੀਆਂ ਦੇ ਨਾਂ ਅਪਣੇ ਤੀਰਥਾਂ ਤੇ ਰੱਖੇ। ਗੰਗਾ ਜਮਨਾ ਐਕਸਪ੍ਰੈਸ, ਗੋਮਤੀ ਐਕਸਪ੍ਰੈਸ, ਵਿਸ਼ਵਨਾਥ ਕਾਸ਼ੀ ਐਕਸਪ੍ਰੈਸ, ਗਿਤਾਂਜਲੀ ਐਕਸਪ੍ਰੈਸ, ਸੰਗਮ ਐਕਸਪ੍ਰੈਸ, ਵਿਸ਼ਵਨਾਥ ਪੁਰੀ ਤੋਂ ਬਾਦ ਫਿਰ ਇਹਨਾਂ ਨੇ ਜਗਨਨਾਥਪੁਰੀ ਐਕਸਪ੍ਰੈਸ ਤੇ ਫਿਰ ਸੋਮਨਾਥ ਮੇਲ ਪਈ ਚਲਦੀ ਏ ਅਹਿਮਦਾਬਾਦ ਤੋਂ ਲੈ ਕੇ ਵਰਾਵਲ ਤੱਕ। ਅਨੇਕਾਂ ਗੱਡੀਆਂ ਜਿਨਾਂ ਦੇ ਇਹਨਾਂ ਨੇ ਅਪਣੇ ਤੀਰਥਾਂ ਦੇ ਨਾਮ ਦਿੱਤੇ। ਓਹ ਗੱਡੀਆਂ ਦੇ ਨਾਮ ਰੱਖੇ ਹੋੲ ਨੇ। ਗੱਡੀਆਂ ਚੱਲ ਰਹੀਆਂ ਨੇ। ਇਹਨਾਂ ਦੀਆਂ ਗ਼ਾਲਬਣ ਜੋ ਮੇਰੀ ਗਿਣਤੀ ‘ਚ ਆਈਆਂ, ਅਠਾਈ ਗੱਡੀਆਂ ਨੇ ਜੋ ਤੀਰਥਾਂ ਦੇ ਨਾਂ ਉਤੇ ਚੱਲ ਰਹੀਆਂ ਨੇ। ਤੇ ਇੱਕ ਵੀ ਗੱਡੀ ਸਿੱਖ ਤੀਰਥ ਦੇ ਨਾਮ ਉਤੇ ਨਹੀਂ ਚੱਲ ਰਹੀ ਸੀ। ਇਹ ਵਧੀਕੀ ਵੀ ਸਾਨੂੰ ਬਰਦਾਸ਼ਤ ਹੈ। ਚਲੋ ਕੋਈ ਗੱਲ ਨਹੀਂ। ਐਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ ਗੋਲਡਨ ਟੈਂਪਲ ਐਕਸਪ੍ਰੈਸ ਚਲਾਵਾਂਗੇ, ਸਵਰਨ ਮੰਦਰ ਐਕਸਪ੍ਰੈਸ ਚਲਾਵਾਂਗੇ, ਪਰ ਖਿਮਾ ਕਰਨੀ ਜਦੋਂ ਗੱਡੀ ਏਥੇ ਅੰਮ੍ਰਿਤਸਰ ਪਹੁੰਚੀ ਸੀ, ਉਸਦਾ ਨਾਂ ਸੀ ਟਾਟਾ ਨਗਰ ਐਕਸਪ੍ਰੈਸ। ਕੋਈ ਸਵਰਨ ਮੰਦਰ ਐਕਸਪ੍ਰੈਸ ਨਹੀਂ ਸੀ। ਤੇ ਮੈਨੂੰ ਹੈਰਾਨੀ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖਕੇ। ਜਿਹੜੇ ਇੱਕ ਗੱਡੀ ਦਾ ਨਾਂ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ, ਇਹ ਦੁਸਟ ਸਵਰਨ ਮੰਦਰ ਨੂੰ ਕਿਸ ਤਰਾਂ ਬਰਦਾਸ਼ਤ ਕਰਨਗੇ। ਇੱਕ ਨਾਮ ਹੀ ਨਹੀਂ ਬਰਦਾਸ਼ਤ ਕਰ ਸਕਦ। ਗੋਲਡਨ ਟੈਂਪਲ ਐਕਸਪ੍ਰੈਸ ਇਹ ਬਰਦਾਸ਼ਤ ਨਹੀਂ। ਨਹੀਂ ਹੋਇਆ। ਅਸੀਂ ਕਦ ਨਹੀਂ ਇਤਰਾਜ਼ ਕੀਤਾ ਕਿ ਤੁਸੀਂ ਗੰਗਾ ਜਮਨਾ ਐਕਸਪ੍ਰੈਸ ਕਿਓਂ ਚਲਾਈ ਹੋਈ ਹੈ? ਸੰਗਮ ਐਕਸਪ੍ਰੈਸ ਕਿਓਂ ਚਲਾਈ ਹੋਈ ਹੈ? ਵਿਸ਼ਵਨਾਥ ਕਾਂਸ਼ੀ ਐਕਸਪ੍ਰੈਸ ਕਿਓਂ ਚਲਾਈ ਹੋਈ ਹੈ? ਔਰ ਤੁਸੀਂ ਗਿਤਾਂਜਲੀ ਐਕਸਪ੍ਰੈਸ, ਜਗਨਨਾਥਪੁਰੀ ਐਕਸਪ੍ਰੈਸ, ਸੋਮਨਾਥ ਮਲ ਚਲਾਈ ਹੋਈ ਹੈ। ਅਨਕਾਂ ਗੱਡੀਆਂ ਤੀਰਥਾਂ ਦ ਨਾਂ ਦ ਉਤ ਚਲ ਰਹੀਐਂ। ਨਹੀਂ ਚੱਲੀ ਇੱਕ ਗੱਡੀ ਸਵਰਨ ਮੰਦਰ ਐਕਸਪ੍ਰੈਸ ਦ ਨਾਂ ਤ। ਅਸੀਂ ਇਹ ਵਧੀਕੀ ਬਰਦਾਸ਼ਤ ਕਰ ਲਈ। ਸਹਿਣ ਕਰ ਲਿਆ। ਬਰਦਾਸ਼ਤ ਕਰ ਲਿਆ। ਔਰ ਇਸ ਤਰ•ਾਂ ਦੀਆਂ ਸਿਆਸੀ ਵਧੀਕੀਆਂ ਨੂੰ ਹੁਣ ਗਿਣਨ ਲੱਗੀੲ ਤਾਂ ਮਰ ਖਿਆਲ ਗਿਣਤੀ ਮੁੱਕ ਜਾਣੀ ੲ, ਹਿੰਦਸ ਮੁੱਕਣ ਨ, ਵਧੀਕੀਆਂ ਨਹੀਂ ਮੁਕਣੀਆਂ ਇਹਨਾਂ ਦੀਆਂ। ੲਨੀਆਂ ਵਧੀਕੀਆਂ ਇਹਨਾਂ ਨ ਪੈਂਤੀ ਚਾਲੀ ਸਾਲ ਦ ਵਿੱਚ ਕੀਤੀਆਂ। ਮੈਂ ਉਹ ਮੈਗ਼ਜ਼ੀਨ ਪੜ• ਰਿਹਾ ਸੀ ਉਸ ਦ ਵਿੱਚ ਲਿਖਿਆ ਸੀ, ਠਜਿਹੜਾ ਸਿੱਖ ਹੈ ਇਹ ਸਿਆਸੀ ਵਧੀਕੀ ਤ ਬਰਦਾਸ਼ਤ ਕਰ ਸਕਦੈ, ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ। ਜਦ ਧਰਮ ਧਾਰਮਿਕ ਤੌਰ ਤ ਇਹਦ ਨਾਲ ਵਧੀਕੀ ਹੋਵਗੀ ਇਹ ਕੁਰਬਾਨ ਹੋਵਗਾ, ਇਹ ਮਿਟਗਾ, ਇਹ ਨਿਛਾਵਰ ਹੋਵਗਾੂ। ਤੋ ਖਿਮਾ ਕਰਨੀ, ਸਰ ਆਮ ਚੌਂਕਾਂ ਦ ਵਿੱਚ ਸਿੱਖ ਕੌਮ ਦੀ ਪੱਗ ਲਾਹ ਕ ਰੱਖ ਦਿੱਤੀ ਗਈ। ਔਰ ਔਰੰਗਜ਼ਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਣਉ ਉਤਾਰਦਾ ਸੀ, ਇਹਨਾਂ ਨ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰੀਆਂ। ਔਰ ਹਰ ਥਾਂ ਤ ਬਇਜ਼ਤ ਕੀਤਾ ਤ ਸ਼ਰਮਸਾਰ ਕੀਤਾ। ਇਕਬਾਲ ਨ ਪਤਾ ਨਹੀਂ ਕਿਸ ਸ਼ਰਮਸਾਰੀ ਦ ਤਹਿਤ ਇਹ ਆਖਿਆ ਸੀ ਕਿ ਹੁਣ ਮੈਨੂੰ ਸ਼ਰਮ ਆਉਂਦੀ ਹੈ। ਖਿਮਾਂ ਕਰਨੀ ਸਾਰਿਆਂ ਦੀਆਂ ਅੱਖਾਂ ਨ ਮੰਜ਼ਰ ਦਖ ਲਿਆ ਅਕਾਲ ਤਖਤ ਦਾ ਔਰ ਹਜ਼ਾਰਾਂ ਸਿੰਘਾਂ ਨਾਲ ਜੋ ਬੀਤਿਆ ਹੈ। ਔਰ ਅਪਣੀ ਦੁਸਟ ਕਾਨਫਰੰਸ ਕਰ ਤ ਤੁਸੀਂ ਇੱਕ-ਇੱਕ ਹਜ਼ਾਰ ਰੁਪਿਆ ਇੱਕ ਇੱਕ ਬੰਦ ਨੂੰ ਵੀ ਦਿਓ ਤ ਆਉਣ ਜਾਣ ਦਾ ਕਿਰਾਇਆ ਵੀ ਦਿਓ ਪਰ ਸੱਚ ਦਾ ਸੰਮਲਨ ਹੋਵ, ਧਾਰਮਿਕ ਸੰਮਲਨ ਹੋਵ ਤ ਤੁਸੀਂ ਚਾਰੋਂ ਪਾਸ ਰਸਤ ਰੋਕ ਦਿਓ ਤਾਂ ਕਹਿਣਾ ਹੀ ਪੲਗਾ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤ ਹੁੲ। (ਸੰਗਤ ਵਲੋਂ ਜੈਕਾਰਾ) ਇਸ ਘਰ ਨੂੰ, ਉਸ ਘਰ ਨੂੰ ਅਪਣਾ ਘਰ ਕਿਸ ਤਰ•ਾਂ ਆਖੀੲ ਕਿ ਘਰ ਦ ਵਿੱਚ ਹੀ ਕੋਈ ਸਾਡੀ ਪੱਗ ਲਾਹ ਛੱਡ। ਮੈਂ ਪੜ• ਰਿਹਾ ਸੀ ਯੂਨਾਨ ਦ ਪ੍ਰਸਿਧ ਦਾਰਸ਼ਨਿਕ ਸੰਤ ਸੁਕਰਾਤ ਦ ਕੁਝ ਬੋਲ। ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲ ੲਥਨਜ ਦ ਵਿੱਚ ਇਹ ਬੜਾ ਪ੍ਰਸਿਧ ਦਾਰਸ਼ਨਿਕ ਹੋ ਗੁਜ਼ਰਿਆ ਹੈ। ਇਹ ਕਹਿੰਦਾ ਹੈ ਕਿ ਸਮਾਜ ਦ ਸਤਾੲ ਹੋੲ ਮਨੁੱਖ ਚਿੰਤਕ ਹੋ ਜਾਂਦ ਨ। ਘਰਲੂ ਝਗੜਿਆਂ ਤੋਂ ਸਤਾੲ ਹੋੲ ਲੋਕ ਸੰਤ ਹੋ ਜਾਂਦ ਨ, ਫਕੀਰ ਹੋ ਜਾਂਦ ਨ। ਓਹਦਾ ਅਪਣਾ ਅਨੁਭਵ ਓਹਨ ਗੱਲ ਕਰੀ ੲ। ਤ ਮੈਨੂੰ ਤ ਇੰਞ ਲਗਦਾ ਹੈ ਬਾਬ ਨ ਵੀ ਸਹਿਮਤੀ ਪ੍ਰਗਟਾਈ ੲ ਗੁਰੂ ਨਾਨਕ ਦਵ ਜੀ ਨ:
ਠਪੂੰਅਰ ਤਾਪ ਗਰੀ ਕ ਬਸਤ੍ਰਾ॥
ਅਪਦਾ ਕਾ ਮਾਰਿਆ ਗ੍ਰਿਹ ਤ ਨਸਤਾ॥ੂ
ਘਰ ਦ ਵਿੱਚ ਕੋਈ ਅਪਤਾ-ਬਿਪਤਾ ਪੈ ਗਈ ੲ, ਪਤਨੀ ਮਰ ਗਈ ਯਾ ਮੁੰਡਾ ਇਕਲੌਤਾ ਸੀ ਚਲਾਣਾ ਕਰ ਗਿਆ, ਯਾ ਦਿਵਾਲੀਆ ਹੋ ਗਿਆ ਯਾ ਘਰ ਦ ਵਿੱਚ ਕਲਸ਼ ਹੈ, ਝਗੜਾ ਹੈ, ਕਹਿੰਦਾ ਹੈ ਚਲੋ ਹੁਣ ਸੰਤ ਬਣੋ। ਫਕੀਰ ਬਣੋ। ਤ ਘੁੰਮਦਿਆ ਫਿਰਦਿਆਂ ਦਸ਼ ਵਿੱਚ ਜਦੋਂ ਮੈਨੂੰ ਕੋਈ ਕਹਿੰਦਾ ਹੈ, ਮਸਕੀਨ ਜੀ ਹੁਣ ਤੁਹਾਡ ਨਾਲ ਵਿਚਰਣ ਨੂੰ ਜੀਅ ਕਰਦਾ ਹੈ। ਮੈਂ ਪੁੱਛ ਲੈਂਦਾ ਹਾਂ ਘਰ ਬਾਰ ਤ ਖ਼ੈਰ ਖ਼ਰੀਅਤ ਨਾਲ ਹੈ, ਯਾ ਘਰੋਂ ਤ ਔਖਾ ਤ ਨੀ ਕੋਈ। ਕਿਉਂਕਿ ਸਾਡ ਨਾਲ ਸਫਰ ਵਿੱਚ ਹੁਣ ਜੋ ਤਿਆਰ ਹੋਣ ਨੂੰ ਰਾਜ਼ੀ ੲ, ਤ ਰੋਜ਼ ਔਕੜਾਂ ਝਲਣ ਨੂੰ ਰਾਜ਼ੀ ੲ। ਇਹਦਾ ਮਤਲਬ ਇਹਨਾਂ ਔਕੜਾਂ ਨਾਲੋਂ ਘਰ ਦ ਵਿੱਚ ਜਿਆਦਾ ਔਕੜਾਂ ਨ ਤਾਹੀਂ ਜੋ ਚੱਲਣ ਨੂੰ ਕਹਿੰਦਾ ਪਿਆ ਹੈ। ਵਰਨਾ ਕਾਹਨੂੰ ਆਖਗਾ।
ਠਪੂੰਅਰ ਤਾਪ ਗਰੀ ਕ ਬਸਤ੍ਰਾ॥
ਅਪਦਾ ਕਾ ਮਾਰਿਆ ਗ੍ਰਿਹ ਤ ਨਸਤਾ ॥ੂ
ਘਰੋਂ ਭਜਦੈ ਬੰਦਾ ਉਦੋਂ ਜਦੋਂ ਘਰ ਦ ਵਿੱਚ ਕੋਈ ਅਪਦੈ, ਘਰ ਦ ਵਿੱਚ ਕੋਈ ਬਿਪਤਾ ਹੈ। ਤ ਸੁਕਰਾਤ ਕਹਿੰਦਾ ਹੈ ਘਰਲੂ ਝਗੜਿਆਂ ਦਾ ਸਤਾਇਆ ਹੋਇਆ ਮਨੁੱਖ। ਸਮਝ ਲੈਣਾ ਓਥ ਘਰਲੂ ਔਕੜਾਂ ਬਹੁਤ ਜ਼ਿਆਦਾ ਨ। ਉਹ ਉਸਦਾ ਅਪਣਾ ਢੰਗ। ਤ ਜਿਥ ਚਿੰਤਕ ਬਹੁਤ ਮਿਲਣ ਦਾਰਸ਼ਨਿਕ ਬਹੁਤ ਮਿਲਣ। ਇਸ ਦਸ਼ ਨ ਦਾਰਸ਼ਨਿਕ ਬਹੁਤ ਪੈਦਾ ਕੀਤ ਨ ਕਿਉਂਕਿ ਇਹ ਦਸ਼ ਸਮਾਜ ਦਾ ਬਹੁਤ ਸਤਾਇਆ ਹੋਇਆ ਹੈ। ਕਿਤਨੀਆਂ ਸਮਾਜਕ ਕੁਰਿਹਤੀਆਂ ੲਥ ਰਾਇਜ ਤ ਮੋਹਰ ਧਰਮ ਦੀ ਲਾਕ। ਖ਼ੈਰ ਮੁਖ਼ਤਸਰ ਮੈਂ ਅਰਜ਼ ਕਰਾਂ। ਔਰ ਉਹ ਕਹਿੰਦਾ ਹੈ ਜਿਥ ਵਿਦਰੋਹੀ ਜ਼ਿਆਦਾ ਹੋਵਣ, ਅਤੰਕਵਾਦੀ ਜ਼ਿਆਦਾ ਹੋਵਣ, ਬਾਗੀ ਜ਼ਿਆਦਾ ਹੋਵਣ ਸਮਝ ਲੈਣਾ ਉਹ ਹਕੂਮਤ ਦ ਸਤਾੲ ਹੋੲ ਨ। ਵਧੀਕੀ ਹੋਈ ਹੈ। ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਦੋ ਸਾਲ ਤੋਂ ਬੜ ਸ਼ਾਂਤਮਈ ਢੰਗ ਨਾਲ ਇਹ ਕੌਮ ਇਨਸਾਫ ਮੰਗਦੀ ਪਈ ੲ ਤ ਇਨਸਾਫ ਮੰਗਣ ਦੀ ਥਾਂ ਤ ਇਨ•ਾਂ ਨੂੰ ਜਲ•ਾਂ ਵਿੱਚ ਭਰ-ਭਰ ਕ ਠੁਸਿਆ ਗਿਆ। ਤਰ•ਾਂ-ਤਰ•ਾਂ ਦ ਇਨ•ਾਂ ਤ ਤਸ਼ੱਦਦ ਤ ਤਰ•ਾਂ-ਤਰ•ਾਂ ਦਾ ਇਨ•ਾਂ ਦ ਉਤ ਜੋ ਹੈ ਜਬਰ ਤ ਹੋਰ ਅਨਕਾਂ ਤਰ•ਾਂ ਦੀਆਂ ਪਰਸ਼ਾਨੀਆਂ। ਤ ਖਿਮਾ ਕਰਨੀ, ਸੁਕਰਾਤ ਤ ਐਸਾ ਕਹਿੰਦਾ ਹੈ ਕਿ ਛ ਮਹੀਨ ਲਗਾਤਾਰ ਜ ਕੋਈ ਮਨੁੱਖ ਸਮਾਜ ਤੋਂ, ਹਕੁਮਤ ਤੋਂ ਲਗਾਤਾਰ ਨਿਰਾਸ਼ ਹੋਇਆ ਹੈ ਤ ਓਹਦ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾੲਗੀ, ਬਾਗ਼ੀਆਨਾ ਤਬੀਅਤ ਉਜਾਗਰ ਹੋ ਜਾੲਗੀ। ਔਰ ਖਿਮਾ ਕਰਨੀ ਸਾਡ ਅੰਦਰ ਬਾਗ਼ੀਆਨਾ ਤਬੀਅਤ ਉਜਾਗਰ ਹੋਈ ਦੋ ਸਾਲ ਬਾਦ। ਅਸੀਂ ਕਹਿ ਸਕਦ ਹਾਂ ਸੁਕਰਾਤ ਜੋ ਤੂੰ ਲਿਖਿਆ ਹੈ ਉਹਦ ਨਾਲੋਂ ਸਾਡ ਅੰਦਰ ਸ਼ਾਂਤੀ ਜ਼ਿਆਦਾ ਹੈ। ਸਾਡ ਅੰਦਰ ਬਰਦਾਸ਼ਤ ਦਾ ਮਾਦਾ ਜ਼ਿਆਦਾ ਹੈ। ਅਸੀਂ ਜ਼ਿਆਦਾ ਸਹਿਣ ਕਰ ਸਕਦ ਹਾਂ। ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦ ਹਾਂ। ਔਰ ਸਾਡ ਗੁਰੂ ਸਹਿਬਾਨ ਨ ਐਸਾ ਕਰ ਕ ਦਿਖਾਇਆ ਹੈ। ਮੈਂ ਇਤਿਹਾਸਕ ਵਾਕਿਆ ਤੁਹਾਡ ਸਾਹਮਣ ਰੱਖਾਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਪਣਾ ਹੀ ਲਿਖਤ ਹੈ। ਭੰਗਾਣੀ ਦੀ ਯੁੱਧ। ਹਿਮਾਚਲ ਪਰਦਸ਼ ਦਾ ਸਾਕਿਆ। ਬਾਈ ਧਾਰ ਦ ਰਾਜਿਆਂ ਦ ਉਸ ਵਕਤ ਦ ਮੁਖੀ ਹਰੀ ਚੰਦ ਹਠੁਰ ਨ ਸਤਿਗੁਰਾਂ ਨੂੰ ਘਰ ਲਿਆ। ਤ ਹਰੀ ਚੰਦ ਕਹਿੰਦਾ ਹੈ ਬਈ ਸੈਨਾ ਨੂੰ ਬਾਦ ਚ ਲੜਾਵਾਂਗ ਆਪਾਂ ਹੀ ਦੋ-ਦੋ ਹੱਥ ਕਰ ਲਈੲ। ਪਹਿਲਾਂ ਦਖ ਲਈੲ ਕਿ ਤੁਹਾਡੀ ਸੂਰਮਤਾਈ ਕਿੰਨੀ ੲ। ਤ ਸਤਿਗੁਰੂ ਕਹਿਣ ਲੱਗ ਕਿ ਠੀਕ ੲ ਜਿਵਂ ਤਰੀ ਵਿਚਾਰ। ਔਰ ਬਚਿੱਤਰ ਨਾਟਕ ਦੀ ਇਹ ਸਾਰੀ ਵਿਚਾਰਧਾਰਾ ਜੋ ਸਤਿਗੁਰੂ ਨ ਆਪ ਲਿਖੀ। ਤ ਹਰੀ ਚੰਦ ਕਹਿੰਦਾ ਹੈ ਕਿ ਮਹਾਰਾਜ ਤੁਹਾਨੂੰ ਪਤੈ ਕਿ ਅੱਜ ਤੱਕ ਮਰਾ ਤੀਰ ਕਤਈ ਖ਼ਤਾ ਨਹੀਂ ਗਿਆ। ਸਤਿਗੁਰੂ ਕਹਿੰਦ ਨ ਕਿ ਸੁਣਿਐ। ਤ ਹਰੀ ਚੰਦ ਕਹਿੰਦੈ ਕਿ ਮਹਾਰਾਜ ਇਹ ਵੀ ਤੁਹਾਨੂੰ ਪਤੈ ਕਿ ਮਰ ਨਾਮ ਤੋਂ ਹੀ ਮਰ ਵੈਰੀ ਕੰਬਦ ਨ। ਨਾਮ ਤੋਂ ਹੀ। ਸਤਿਗੁਰੂ ਕਹਿੰਦ ਨ ਕਿ ਸੁਣਿਐ। ਤ ਹਰੀ ਚੰਦ ਕਹਿੰਦੈ ਅੱਛਾ ਇਹ ਸਭ ਕੁਝ ਸੁਣਿਆ ਹੈ ਤਾਂ ਠੀਕ ਹੁਣ ਤੁਸੀਂ ਵਾਰ ਕਰੋ। ਮੈ ਤੁਹਾਨੂੰ ਵਾਰ ਕਰਨ ਦਾ ਮੌਕਾ ਦਿੰਦਾ ਹਾਂ। ਸਤਿਗੁਰੂ ਕਹਿੰਦ ਨ, ਨਹੀਂ। ਮੈਂ ਪਹਿਲ ਸੰਤ ਹਾਂ ਸਿਪਾਹੀ ਬਾਦ ਦ ਵਿੱਚ। ਮੈਂ ਪਹਿਲ ਸਿੱਖ ਹਾਂ ਸਿੰਘ ਬਾਦ ਦ ਵਿੱਚ। ਮੈਂ ਸਵਰ ਅਰਜ਼ ਕੀਤੀ ੲ ਸਾਡ ਦੋ ਨਾਮ ਨ। ਸਿੱਖ ਤ ਸਿੰਘ। ਸਿੱਖ ਨਾਮ ਦਿੱਤਾ ਸਾਨੂੰ ਗੁਰੂ ਨਾਨਕ, ਗੁਰੂ ਅੰਗਦ ਦਵ ਜੀ ਮਹਾਰਾਜ ਨ, ਗੁਰੂ ਅਮਰਦਾਸ ਜੀ ਨ, ਨੌਂ ਪਾਤਸ਼ਾਹੀਆਂ ਨ ਸਾਨੂੰ ਨਾਮ ਦਿੱਤਾ ਹੈ ਸਿੱਖ। ਤ ਦਸਵਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨ ਸਾਨੂੰ ਤਖ਼ੱਲਸ ਦਿੱਤਾ ਹੈ ਸਿੰਘ। ਸਿੱਖ ਸਾਡਾ ਨਾਮ ਹੈ। ਸਿੰਘ ਸਾਡਾ ਤਖ਼ੱਲਸ ਹੈ। ਉਪਨਾਮ ਹੈ। ਸਰਨਮ ਹੈ। ਤ ਅਸੀਂ ਸਾਰ ਦੁਨਿਆਂ ਦ ਵਿੱਚ ਇਹਨਾਂ ਦੋ ਨਾਮਾਂ ਨਾਲ ਜਾਣ ਜਾਂਦ ਹਾਂ। ਪਹਿਚਾਣ ਜਾਂਦ ਹਾਂ। ਸਿੱਖ ਹੋਣਾ ਸਾਡਾ ਸੰਤ ਹੋਣਾ ਹੈ। ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ। ਤ ਮੈਂ ਸਵਰ ਅਰਜ਼ ਕੀਤੀ ਸੀ। ਸੰਤ ਜਿਹੜਾ ਹੈ ਉਹ ਗ੍ਰੰਥ ਦੀ ਪੂਜਾ ਕਰਦਾ ਹੈ ਤ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ। ੲਸ ਵਾਸਤ ਅਸੀਂ ਗੁਰੂ ਗ੍ਰੰਥ ਸਹਿਬ ਦੀ ਤਾਬਿਆ ਕਰੀਬਨ-ਕਰੀਬਨ ਇਤਿਹਾਸਕ ਸਥਾਨਾਂ ਤ ਸ਼ਸਤਰ ਰੱਖ ਨ। ਤਾਂ ਕਿ ਗ੍ਰੰਥ ਨੂੰ ਵੀ ਮੱਥਾ ਟਕੀੲ ਤ ਸ਼ਸਤਰ ਨੂੰ ਵੀ ਮੱਥਾ ਟਕੀੲ। ਸਿਪਾਹੀ ਦਾ ਗੁਰੂ ਪੀਰ ਕੌਣ ਹੈ? ਸ਼ਸਤਰ। ਤ ਸੰਤ ਦਾ ਗੁਰੂ ਪੀਰ ਕੌਣ ਹੈ? ਗੁਰਬਾਣੀ। ਗੁਰੂ ਗ੍ਰੰਥ। ਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨ ਤਾਂ ਸਾਫ ਕਹਿ ਦਿੱਤਾ:
ਠਸੈਫ, ਸਰੋਹੀ, ਸੈਹਤੀ ਯਹੈ ਹਮਾਰ ਪੀਰ॥ੂ
ਇਹ ਤਾਂ ਮਰ ਪੀਰ ਨ। ਇਹ ਤੀਰ, ਇਹ ਤਲਵਾਰ, ਇਹ ਭਾਲ, ਇਹ ਬਰਛ, ਇਹ ਤੁਪਕਾਂ ਇਹ ਮਰ ਪੀਰ ਨ। ਇਹ ਮਰ ਮੁਰਸ਼ਦ ਨ। ਇਸ ਵਾਸਤ ਸਤਿਗੁਰੂ ਕਹਿੰਦ ਨ ਮੈ ਨਮਸਕਾਰ ਕਰਦਾਂ।
ਠਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤਗੰ॥ੂ
ਮੈਂ ਨਮਸਕਾਰ ਕਰਦਾ ਹਾਂ ਤਗ। ਹ ਤਗ ਹ ਤਲਵਾਰ ਮੈਂ ਤੈਨੂੰ ਮੱਥਾ ਟਕਦਾ ਹਾਂ। ਕਿਉਂ? ਤੂੰ ਮਰੀ ਮੁਰਸ਼ਦ ਹੈਂ। ਤੂੰ ਮਰਾ ਪੀਰ ਹੈਂ। ਤੋਂ ੲਥ ਸਵਾਲ ਪੈਦਾ ਹੋਵਗਾ, ਠਸਾਡ ਦੋ ਗੁਰੂ ਨੂ? ਹਾਂ। ਜਦ ਸਾਡ ਰੂਪ ਦੋ ਨ ਤ ਫਰ ਗੁਰੂ ਵੀ ਦੋ ਨ। ਇਤਨੀ ਮੈਂ ਅਰਜ਼ ਕਰਾਂ। ਅਸੀਂ ਸਿਰਫ ਸਿੱਖ ਨਹੀਂ ਹਾਂ।ਅਸੀਂ ਸਿਰਫ ਸਿੰਘ ਨਹੀਂ ਹਾਂ। ਅਸੀਂ ਸਿੱਖ ਵੀ ਹਾਂ। ਅਸੀਂ ਸਿੰਘ ਵੀ ਹਾਂ। ਅਸੀਂ ਸੰਤ ਵੀ ਹਾਂ ਅਸੀਂ ਸਿਪਾਹੀ ਵੀ ਹਾਂ। ਸਿਪਾਹੀ ਦਾ ਗੁਰੂ ਸ਼ਸਤਰ ਹੁੰਦਾ ਹੈ ਤ ਖਿਮਾ ਕਰਨਾ ਸੰਤ ਦਾ ਗੁਰੂ ਗੁਰਬਾਣੀ ਹੁੰਦਾ ਹੈ। ਗੁਰੂ ਹੁੰਦਾ ਹੈ। ਗਿਆਨ ਹੁੰਦਾ ਹੈ। ਗ੍ਰੰਥ ਹੁੰਦਾ ਹੈ। ਹਜੂਰ ਸਹਿਬ ਦ ਵਿੱਚ ਸ਼ਸਤਰਾਂ ਦੀ ਪੂਜਾ। ਅਨੰਦਪੁਰ ਸਹਿਬ ਦ ਵਿੱਚ ਸ਼ਸਤਰਾਂ ਦੀ ਪੂਜਾ। ਪਟਨਾ ਸਹਿਬ ਦ ਵਿੱਚ ਸ਼ਸਤਰਾਂ ਦੀ ਪੂਜਾ। ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟਕਦ ਆੲ ਹਾਂ। ਤੁਸੀਂ ਕਬੂਲ ਕਰ ਲਿਆ। ਤ ਅੱਜ ਤੁਸੀਂ ਕਹਿੰਦ ਹੋ ਸ਼ਸਤਰਾਂ ਨਾਲ ਗੁਰੂਦੁਆਰਾ ਭ੍ਰਸ਼ਟ ਹੋ ਗਿਆ। ਤ ਤੁਸੀਂ ਟੈਂਕ ਚਾੜ• ਕ ਪਵਿੱਤਰ ਕੀਤੈ ਗੁਰੂਦੁਆਰਾ? ਦਰਬਾਰ ਸਹਿਬ ਪਵਿਤਰ ਕੀਤੈ? (ਸੰਗਤ ਵੱਲੋਂ ਜੈਕਾਰਾ) ਖਿਮਾ ਕਰਨੀ ਕਿਉਂਕੀ ਝੂਠ ਫੈਲਾਓਣ ਲਈ ਸਾਧਣ ਬੜ ਨ ਤ ਸੱਚ ਨੂੰ ਮੰਜਰਆਮ ਤ ਲਿਆਉਣ ਲਈ ਸਾਧਣ ਕੋਈ ਨਹੀਂ। ਕੁੱਛ ਵੀ ਨਹੀਂ। ਸੋ ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਕਹਿਣ ਲਗ ਕਿ ਮੈਂ ਸੰਤ ਪਹਿਲ ਹਾਂ ਸਿਪਾਹੀ ਬਾਦ ਆਂ ਤ ਸੰਤ ਦਾ ਇਹ ਕੰਮ ਨਹੀਂ ਕਿ ਓਹ ਪਹਿਲ ਵਾਰ ਕਰ। ਹਰੀ ਚੰਦ ਤੂੰ ਵਾਰ ਕਰ। ਤ ਹਰੀ ਚੰਦ ਕਹਿੰਦੈ ਗੁਰੂ ਤ ਬੜਾ ਭੋਲੈ। ਬਹੁਤ ਭੋਲੈ। ਸਾਨੂੰ ਦੁਸ਼ਮਣ ਨੂੰ ਵਾਰ ਕਰਣ ਦਾ ਮੌਕਾ ਦਿੰਦਾ ਪਿਆ ਹੈ। ਸਾਰੀ ਦੁਨੀਆ ਕਹਿੰਦੀ ਪਈ ੲ ਕਿ ਸਿੱਖ ਕੌਮ ਬੜੀ ਭੋਲੀ ੲ। ਭੋਲੀ ਕੌਮ ਹੈ। ਤ ਮੈਂ ਫਿਰ ਅਰਜ਼ ਕਰਾਂ ਕਿ ਭੋਲ ਦੀ ਪਹਿਚਾਣ ਇਹ ਹੁੰਦੀ ਹੈ ਕਿ ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਧੋਖਬਾਜ ਛੱਲ ਕਪਟ ਨਹੀਂ ਹੁੰਦਾ। ਤ ਭੋਲਾ ਬੰਦਾ ਹੀ ਰੱਬ ਦ ਨੜ ਹੁੰਦਾ ਹੈ। ਭੋਲ ਦਾ ਮਤਲਬ ਮੂੜ• ਨਹੀਂ ਜਿਵਂ ਪੰਜਾਬੀ ਵਿੱਚ ਕਹਿ ਦਿੰਦ ਨ, ਠਤੂੰ ਬੜਾ ਭੋਲੈਂੂ। ਭੋਲ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ। ਜੋ ਜ਼ੁਬਾਨ ਤ ਹੈ ਉਹ ਦਿਲ ਵਿੱਚ ਹੈ ਤ ਜੋ ਦਿਲ ਵਿੱਚ ਹੈ ਉਹ ਜ਼ੁਬਾਨ ਤ ਹੈ। ਭੋਲਾ। ਤ ਭੋਲਾ ਬੰਦਾ ਸੱਚ ਦ ਨੜ ਹੁੰਦੈ ਤ ਚਲਾਕ ਬੰਦਾ ਝੂਠ ਦ ਨੜ ਹੂੰਦੈ। ਭੋਲਾ ਬੰਦਾ ਗਿਆਨ ਦ ਨੜ ਹੁੰਦੈ ਤ ਖਿਮਾ ਕਰਨੀ ਜਿਹੜਾ ਚਤਰ ਤ ਚਲਾਕ ਬੰਦਾ ਹੁੰਦਾ ਹੈ ਉਹ ਕਠੋਰਤਾ ਤ ਤਸ਼ੱਦਦ ਦ ਨੜ ਹੁੰਦਾ ਹੈ। ਭੋਲਾ, ਧੋਖਾ ਖਾਣਾ ਜਾਣਦਾ ਹੈ ਧੋਖਾ ਦਣਾ ਨਹੀਂ। ਚਲਾਕ ਧੋਖਾ ਖਾਣਾ ਨਹੀਂ ਜਾਣਦਾ, ਧੋਖਾ ਦਣਾ ਹੀ ਜਾਣਦਾ ਹੈ। ਤ ਇੱਕ ਆਲਮ ਦਾ ਕਹਿਣਾ ਹੈ ਕਿ ਇੱਕ ਦਫਾ ਧੋਖਾ ਦਣ ਨਾਲੋਂ ਹਜਾਰ ਦਫਾ ਧੋਖਾ ਖਾ ਲੈਣਾ ਬਿਹਤਰ ਹੈ। ਚੰਗਾ ਹੈ। ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦਣਾ ਪਾਪ ਹੈ। ਤ ਪੈਂਤੀ ਸਾਲ ਤੋਂ ਸਾਨੂੰ ਧੋਖਾ ਤ ਦਈ ਜਾਂਦ ਨ ਹੋਰ ਕੀ ੲ। ਅਸੀਂ ਬਰਦਾਸ਼ਤ ਕੀਤੈ। ਕਿਉਂ ਬਰਦਾਸ਼ਤ ਕੀਤੈ? ਭੋਲਾ। ਤ ਭੋਲਾ ਪਵਿਤਰ ਹੁੰਦੈ। ਚਲਾਕ ਬੰਦਾ ਦੁਸ਼ਟ ਹੁੰਦੈ। ਚਲਾਕ ਬੰਦਾ ਦੁਸ਼ਟ ਹੁੰਦੈ।
ਠਚਤੁਰਾਈ ਨ ਚਤੁਰਭੁਜੁ ਪਾਈਐ ॥
ਰ ਜਨ ਮਨੁ ਮਾਧਉ ਸਿਉ ਲਾਈਐ ॥ੂ
ਤ ਮੈਂ ਇਤਨੀ ਕੁ ਗੱਲ ਕਹਾਂਗਾ ਕਿ ਗੱਲਾਂ ਬਾਤਾਂ ਦ ਵਿੱਚ, ਚਲਾਕੀਆਂ ਦ ਵਿੱਚ ਅਸੀਂ ਇਹਨਾ ਨਾਲੋਂ ਨਹੀਂ ਜਿੱਤ ਸਕਦ। ਕਿਉਂ? ਇਹ ਚਤਰ ਚਲਾਕ ਬਈਮਾਨ ਨ। ਅਸੀਂ ਭੋਲ ਆਂ। ੲਨੀ ਗੱਲ ਐ। ਭੋਲਾ ਬੰਦਾ ਸੱਚ ਦ ਨੜ ਹੁੰਦੈ। ਚਲਾਕ ਤ ਚਤਰ ਝੂਠ ਦ ਨੜ ਹੁੰਦੈ। ਹੋਰ ਕੀ ੲ। ਅਸੀਂ ਸ਼ਾਇਦ ਇਹਨਾਂ ਦਾ ਮੁਕਾਬਲਾ ਨਾ ਕਰ ਸਕੀੲ। ਜਿਸ ਤਰੀਕ ਨਾਲ ਧੂੰਆਂਧਾਰ ਇਹਨਾਂ ਦੀਆਂ ਲਖਣੀਆਂ, ਜਿਸ ਤਰੀਕ ਨਾਲ ਇਹ ਝੂਠ ਟੀ.ਵੀ. ਤ ਰਡੀਓ ਤ ਬੋਲਦ ਪੲ ਨ ਸ਼ਾਇਦ ਅਸੀਂ ਇਸ ਢੰਗ ਨਾਲ ਜਵਾਬ ਜੋ ਹੈ ਨਾ ਦ ਸਕੀੲ। ਪਰ ਇਤਨੀ ਗੱਲ ਸਪਸ਼ਟ ਹੈ ਕਿ ਨਿਰੰਕਾਰ ਪਰੀਪੂਰਨ ਪ੍ਰਮਾਤਮਾ ਦਾ ਇੱਕ ਅਟੱਲ ਨਿਯਮ ਹੈ ਕਿ ਆਖਿਰ ਝੂਠ ਨੂੰ ਕੁਮਲਾ ਕ ਖਤਮ ਹੋਣਾ ਪੈਂਦੈ।
ਠਕੂੜ ਨਿਖੁਟ ਨਾਨਕਾ ਓੜਕਿ ਸਚਿ ਰਹੀ ॥ੂ
(ਸੰਗਤ ਵੱਲੋਂ ਜੈਕਾਰਾ) ਜਿਤਨੀਆਂ ਸਰਕਾਰੀ ਬਿਲਡਿੰਗਾਂ ਨ, ਤਮਾਮ ਸਰਕਾਰੀ ਬਿਲਡਿੰਗਾਂ ਦ ਉਤ ਲਿਖਿਆ ਹੋਇਐ, ਠਸਤਯਮਵ ਜਯਤੂ। ਸੱਤ ਕੀ ਸਦੀਵ ਜੀਤ ਹੋਤੀ ਹੈ। ਇਹ ਸੰਸਕ੍ਰਿਤ ਦ ਵਿੱਚ ਸ਼ਬਦ ਲਿਖ ਹੋੲ ਨ। ਠਸਤਯਮਵ ਜਯਤੂ। ਇਹਦ ਉਤ ਮੈਂ ਹਿੰਦੀ ਵਿੱਚ ਕੁਝ ਲਖ ਵੀ ਲਿਖ ਸਨ। ਅਖ਼ਬਾਰਾਂ ਨੂੰ ਭਜ ਸਨ। ਤ ਇਹ ਜਿਸ ਦਿਨ ਦਾ ਅੰਮ੍ਰਿਤਸਰ ਦਾ ਵਾਕਿਆ ਹੋਇਐ, ਪੰਜਾਬ ਦ ਵਿੱਚ ਇਹ ਦੁਖਦ ਘਟਨਾਵਾਂ ਘਟੀਐਂ, ਤ ਮੈਂ ਉਸ ਲਖ ਦ ਵਿੱਚ ਲਿਖਿਐ, ਹੁਣ ਇਹਨਾਂ ਸਰਕਾਰੀ ਇਮਾਰਤਾਂ ਤ ਲਿਖ ਦਣਾ ਚਾਹੀਦੈ, ਠਝੂਠਮਵ ਜਵਤੂ। ਸਤਯਮਵ ਜਯਤ ਨਹੀਂ। ਹੁਣ ਝੂਠਮਵ ਜਯਤ। ਕਿਉਂਕਿ ਸਾਰੀ ਸਰਕਾਰ ਹੀ ਜਦ ਝੂਠ ਦ ਸਹਾਰ ਤ ਚਲਦੀ ਹੋਵ ਤ ਸਰਕਾਰੀ ਇਮਾਰਤਾਂ ਦ ਉਤ ਇਹ ਲਿਖ ਦਣਾ, ਇਹ ਤ ਬਹੁਤ ਵੱਡਾ ਧੋਖੈ। ਫਰਬੀ ਚਲਾਕ ਬੰਦਾ ਧੋਖਾ ਦਿੰਦੈ। ਦੁਸਟ ਬੰਦਾ ਧੋਖਾ ਦਿੰਦੈ। ਤ ਸਤਿਗੁਰ ਕਹਿਣ ਲਗ ਹਰੀ ਚੰਦ ਤੂੰ ਵਾਰ ਕਰ ਲੈ। ਤ ਹਰੀ ਚੰਦ ਕਹਿੰਦੈ ਗੁਰੂ ਬੜਾ ਭੋਲੈ। ਤ ਮੈ ਫਿਰ ਅਰਜ ਕਰਾਂ ਭੋਲਾ ਉਸ ਨੂੰ ਕਹਿੰਦ ਨ, ਜੋ ਅੰਦਰ ਹੈ ਓਹੀ ਬਾਹਰ ਹੈ। ਜੋ ਬਾਹਰ ਹੈ ਓਹੀ ਅੰਦਰ ਹੈ। ਸਾਹਿਬ ਕਹਿੰਦ ਨ ਅਸੀਂ ਤਾਂ ਓਸ ਨੂੰ ਬੰਦਾ ਕਹਿੰਦ ਹਾਂ। ਬਾਕੀ ਤ ਸਾਰ ਪਸ਼ੂ ਨ। ਬਾਕੀਆਂ ਨੂੰ ਤ ਮਨੁੱਖ ਕਹਿਣਾ ਬਾਕੀਆਂ ਦੀ ਜ ਹੈ ਤੌਹੀਨ ਕਰਨੀ ੲ। ਤ ਮੁਖਤਸਰ ਜੋ ਹੈ ਮੈ ਅਰਜ ਕਰਾਂ। ਸਤਿਗੁਰ ਕਹਿਣ ਲਗ ਤੂੰ ਵਾਰ ਕਰ ਲੈ। ਤ ਹਰੀ ਚੰਦ ਨ ਐਨ ਨਿਸ਼ਾਨਾ ਬਣਾਇਆ ਸਤਿਗੁਰ ਦ ਘੋੜ ਦਾ। ਬਈ ਇਹ ਨੀਲਾ ਪਹਾੜਾਂ ਨੂੰ ਛਾਲ ਮਾਰ ਕ ਲੰਘ ਜਾਂਦੈ, ਬੜੀ ਭੀੜ ਦ ਵਿੱਚੋਂ ਲੰਘ ਜਾਂਦੈ। ਤ ਐਸਾ ਨਾ ਹੋਵ ਕਿਧਰ ਇਹ ਘੋੜਾ ਹੀ ਸਤਿਗੁਰਾਂ ਨੂੰ ਕਿਧਰ ਭਜਾ ਲੈ ਜਾਵ। ਤ ਸਤਿਗੁਰ ਦਾ ਇਹ ਘੋੜਾ ਹੀ ਪਹਿਲਾਂ ਜਖਮੀ ਕਰੋ ਜਾਂ ਮਾਰ ਦਵੋ। ਸਤਿਗੁਰ ਲਿਖਦ ਨ
ਠਹਰੀ ਚੰਦ ਕੋਪ ਕਮਾਣੰ ਸੰਭਾਰੰ॥
ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ॥ੂ
ਘੋੜ ਦਾ ਨਿਸ਼ਾਨਾ ਬਣਾਇਆ ਹਰੀ ਚੰਦ ਨ, ਖਿੱਚ ਕ ਤੀਰ ਮਾਰਿਆ। ਪਰ ਸਾਹਿਬ ਕਹਿੰਦ ਨ ਲਗਿਆ ਨਹੀਂ। ਖ਼ਤਾ ਚਲਾ ਗਿਆ। ਤ ਹਰੀ ਚੰਦ ਜੋ ਦਾਅਵਾ ਕਰ ਬੈਠਾ ਸੀ, ਮਰਾ ਵਾਰ ਕਦੀ ਖ਼ਤਾ ਨਹੀਂ ਜਾਂਦਾ, ਖ਼ਤਾ ਚਲਾ ਗਿਆ। ਔਖਾ ਤ ਬੜਾ ਹੋਇਆ ਤ ਨਿੰਮੋਝੂਣ ਜਿਹ ਮੂੰਹ ਨਾਲ ਕਹਿਣ ਲੱਗਾ ਕਿ ਮਹਾਰਾਜ ਹੁਣ ਤੁਸੀਂ ਵਾਰ ਕਰੋ। ਤ ਸਤਿਗੁਰ ਕਹਿਣ ਲੱਗ ਕਿ ਅਜ ਵੀ ਜੋ ਪੀਰ ਹੈ ਨਾ ਰੋਸ ਦ ਵਿੱਚ ਨਹੀਂ ਆਇਆ। ਅਜ ਵੀ ਸੰਤ ਦ ਅੰਦਰ ਸਿਪਾਹੀਪੁਣਾ ਨਹੀਂ ਪੈਦਾ ਹੋਇਆ। ਇਸ ਵਾਸਤ ਹਰੀ ਚੰਦ ਇੱਕ ਵਾਰ ਤੂੰ ਹੋਰ ਕਰ ਲੈ। ਤ ਹਰੀ ਚੰਦ ਅੰਦਰੋ-ਅੰਦਰੋ ਸੋਚਦੈ ਇਹ ਤ ਬਹੁਤ ਹੀ ਭੋਲੈ। ਬਹੁਤ ਹੀ ਭੋਲੈ। ਰਾਜਨੀਤੀ ਦਾ ਬਿਲਕੁਲ ਪਤਾ ਹੀ ਨਹੀਂ। ਇਹ ਤਾਂ ਠਗਾਣਾ ਹੀ ਜਾਣਦੈ। ਤੋ ਮੈਂ ਅਰਜ ਕਰਾਂ ਜੋ ਲਫ਼ਜ਼ ਮੈਂ ਤੁਹਾਡ ਸਾਹਮਣ ਰੱਖ ਨ ਫਿਰ ਦੁਹਰਾ ਦਿਆਂ ਕਿ ਇੱਕ ਦਫਾ ਠੱਗਣ ਨਾਲੋਂ ਹਜ਼ਾਰ ਦਫਾ ਠਗਾ ਜਾਣਾ ਬਿਹਤਰ ਹੈ। ਪਾਪ ਨਹੀਂ ੲ। ਠੱਗਣਾ ਗੁਨਾਹ ਹੈ। ਠੱਗਣਾ ਪਾਪ ਹੈ। ਠੱਗਣਾ ਧੋਖਾ ਹੈ। ਠੱਗਣਾ ਜਿਹੜੈ ਛੱਲ ਹੈ। ਔਰ ਠੱਗਣ ਵਾਲਾ ਪ੍ਰਮਾਤਮਾ ਤੋਂ ਦੂਰ ਹੁੰਦੈ। ਹਰੀ ਚੰਦ ਨ ਐਤਕੀ ਸਤਿਗੁਰਾਂ ਦ ਐਨ ਛਾਤੀ ਦਾ ਸੀਨ ਦਾ ਨਿਸ਼ਾਨਾ ਬਣਾਇਆ। ਐ ਦੂਜਾ ਵਾਰ ਵੀ ਮਰਾ ਖ਼ਤਾ ਚਲਾ ਜਾੲ ਘੋੜ ਨੂੰ ਮਾਰਾਂ। ਚਲੋ ਛੱਡੋ ਘੋੜ ਨੂੰ। ਸਤਿਗੁਰ ਦਾ ਹੀ ਨਿਸ਼ਾਨਾ ਬਣਾਓ। ਸਤਿਗੁਰ ਲਿਖਦ ਨ
ਠਦੁਤੀਯ ਤਾਕ ਕੈ ਤੀਰ ਮੋ ਕੋ ਚਲਾਯੰ॥
ਰਖਿਓ ਦਈਵ ਮੈ ਕਾਨ ਛੈ ਕੈ ਸਿਧਾਯੰ॥ੂ
ਓਸ ਦੈਵੀ ਸ਼ਕਤੀ ਨ ਮਰੀ ਰਕਸ਼ਾ ਕੀਤੀ, ਅਕਾਲ ਪੁਰਖ ਨ। ਓਹ ਤੀਰ ਮਰ ਕੰਨਾ ਨੂੰ ਛੂਹ ਕਿ ਲੰਘ ਗਿਆ। ਮੈਨੂੰ ਨਹੀਂ ਲਗਿਆ ਤ ਹਰੀ ਚੰਦ ਹੈਰਾਨ ਹੋ ਗਿਆ। ਦੂਜਾ ਵਾਰ ਵੀ ਖ਼ਤਾ। ਨਹੀਂ ਲਗਿਆ। ਕਹਿਣ ਲੱਗਾ ਮਹਾਰਾਜ ਹੁਣ ਤੁਸੀਂ ਵਾਰ ਕਰੋ। ਗੁਰੂ
ਗੋਬਿੰਦ ਸਿੰਘ ਜੀ ਦਾ ਜਿਗਰਾ ਦਖੋ। ਹਰੀ ਚੰਦ ਲੈ ਇੱਕ ਵਾਰ ਹੋਰ ਕਰ ਲੈ। ਹੋਰ ਕਰ ਲੈ। ਸਾਡ ਗੁਰੂ ਦਾ ਇਤਨਾ ਵੱਡਾ ਜਿਗਰੈ। ਸਿੱਖ ਕੌਮ ਦਾ ਬਹੁਤ ਵੱਡਾ ਜਿਗਰੈ। ਇਸ ਨ ਪੈਂਤੀ ਸਾਲ ਦੀਆਂ ਵਧੀਕੀਆਂ ਤੋਂ ਬਾਦ, ਖਿਮਾਂ ਕਰਨੀ, ਵਿਦਰੋਹ ਕੀਤੈ। ਪਹਿਲਾਂ ਨਹੀਂ ਕੀਤਾ। ਪੈਂਤੀ ਸਾਲ ਦੀ ਵਧੀਕੀਆਂ ਤੋਂ ਬਾਦ ਅਤੰਕਵਾਦ (ਖਾੜਕੂਵਾਦ) ਨ ਜਨਮ ਲਿਐ। ਪਹਿਲ ਨਹੀਂ ਜਨਮ ਲਿਆ। ਪੈਂਤੀ ਸਾਲ ਦੀ ਵਧੀਕੀਆਂ ਤੋਂ ਬਾਦ ਬਾਗ਼ੀ ਪੈਦਾ ਹੋੲ। ਵਿਦਰੋਹੀ ਪੈਦਾ ਹੋੲ। ਮਜਬੂਰੀ ੲ। ਬਿਲਕੁਲ ਮਜਬੂਰੀ ੲ। ਹਰੀ ਚੰਦ ਨ ਅਤਕੀਂ ਸਤਿਗੁਰੂ ਦ ਕਮਰਕੱਸ ਦਾ ਨਿਸ਼ਾਨਾ ਬਣਾਇਆ, ਬਈ ਪਹਿਲ ਮੈਂ ਛਾਤੀ ਨੂੰ ਤੀਰ ਮਾਰਿਆ ਤ ਉੱਚਾ ਹੋ ਗਿਆ ਤ ਉਹ ਕੰਨ ਦ ਕੋਲੋਂ ਲੰਘ ਗਿਆ। ਅਤਕੀਂ ਸਤਿਗੁਰ ਦ ਕਮਰਕੱਸ ਦਾ ਨਿਸ਼ਾਨਾ ਜੋ ਹੈ ਬਣਾਉਣੈ। ਉਹ ਬੜੀ ਸਧ ਲਾ ਕ, ਐਨ ਖਿੱਚ ਕ ਤੀਰ ਸਤਿਗੁਰਾਂ ਦੀ ਪਟੀ ਨੂੰ, ਕਮਰਕੱਸ ਨੂੰ ਉਸ ਨ ਮਾਰਿਆ। ਮਹਾਰਾਜ ਕਹਿੰਦ ਨ
ਠਤ੍ਰਿਤੀਯ ਬਾਣ ਮਾਰਿਯੋ ਸੁ ਪਟੀ ਮਝਾਰੰ॥
ਬਿਧਿਅੰ ਚਿਲਕਤੰ ਦਾਆਲ ਪਾਰੰ ਪਧਾਰੰ॥ੂ
ਠਚਿਲਕਤੂੰ ਰਸ਼ਮੀ ਕਪੱੜਾ ਤ ਥੱਲ ਇੱਕ ਚਮੜ ਦੀ ਪਟੀ। ਚਮੜ ਦੀ ਪਟੀ ਦ ਉੱਤ ਸਤਿਗੁਰੂ ਨ ਇੱਕ ਰਸ਼ਮੀ ਕੱਪੜਾ ਬੰਨਿਆ ਹੋਇਆ ਸੀ। ਕਮਰਕੱਸਾ। ਤ ਹਰੀ ਚੰਦ ਨ ਕਮਰਕੱਸ ਦਾ ਨਿਸ਼ਾਨਾ ਬਣਾਇਆ। ਤੀਰ ਨਿਸ਼ਾਨ ਤ ਲੱਗਿਆ। ਬਿਧਿਅੰ ਚਿਲਕਤੂੰ ਰਸ਼ਮੀ ਕੱਪੜਾ ਫੱਟ ਗਿਆ। ਚਮੜ ਦੀ ਪਟੀ ਵੀ ਫਟ ਗਈ। ਤ ਮਹਾਰਾਜ ਕਹਿਂਦ ਨ
ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ॥
ਇਤਨੀ ਜਿਹੀ ਚੁੰਝ ਸਾਨੂੰ ਲੱਗੀ ਪਰ ਕੋਈ ਵਿਸ਼ਸ਼ ਘਾਵ ਨਹੀਂ ਆਇਆ। ਪਰ ਚੁੰਝ ਲੱਗੀ। ਥੋੜਾ ਜਿਹਾ ਖੂਨ ਨਿਕਲਿਆ। ਪਰ ਜਦੋਂ ਇਹ ਬਾਣ ਸਾਨੂੰ ਲੱਗਿਆ, ਜਦੋਂ ਇਹ ਚੁੰਝ ਸਾਨੂੰ ਲੱਗੀ ਤ ਸਾਹਿਬ ਕਹਿੰਦ ਨ ਸਾਡ ਅੰਦਰ ਸੁੱਤਾ ਹੋਇਆ ਸਿਪਾਹੀ ਜਾਗ ਪਿਆ। ਤ ਫਰ ਅਸੀਂ ਹਰੀ ਚੰਦ ਨੂੰ ਸੰਬੋਧਨ ਹੋ ਕ ਕਹਿ ਦਿੱਤਾ
ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥
(ਸੰਗਤ ਵੱਲੋਂ ਜੈਕਾਰਾ) ਹਰੀ ਚੰਦ ਹੁਣ ਰੋਸ ਜਾਗ ਪਿਐ। ਹੁਣ ਖਿਮਾ, ਦਿਆ, ਦਾਨ, ਸੀਲ, ਸੰਜਮ ਇਹਦੀ ਗੱਲ ਨਾ ਕਰੀ ਮਰ ਨਾਲ। ਹੁਣ ਰੋਸ ਪੈਦਾ ਹੋ ਗਿਐ
ਕਰੰ ਲੈ ਕਮਾਣੰ॥ ਹਨੰ ਬਾਣ ਤਾਣੰ॥
ਸਬੈ ਬੀਰ ਧਾੲ॥ ਸਰੋਘੰ ਚਲਾੲ॥
ਹਰੀ ਚੰਦ ਮਾਰ॥ ਸੁ ਜੋਧਾ ਲਤਾਰ॥
ਸਤਿਗੁਰੂ ਕਹਿੰਦ ਨ ਅਸੀਂ ਖਿੱਚ ਕ ਤੀਰ ਮਾਰਿਆ ਤ ਇੱਕ ਬਾਣ ਨਾਲ ਉਹ ਜਮੀਨ ਤ ਆ ਡਿੱਗਿਆ। ਧਰਤੀ ਤ ਆਣ ਤੜਪਿਆ। ਸਤਿਗੁਰੂ ਨ ਕਿਹਾ ਕਿ ਰੋਸ ਓਦੋਂ ਜਾਗਿਆ ਹਰੀ ਚੰਦ ਜਦ ਤਰਾ ਬਾਣ ਲੱਗਿਆ ਸਾਨੂੰ। ਅਸੀਂ ਗੁਰੂ ਦੀ ਉਮਤ ਹਾਂ। ਸਿਆਸੀ ਤੀਰ ਅਨਕਾਂ ਇਹਨਾਂ ਨ ਮਾਰ ਤ ਸਿਆਸੀ ਤੌਰ ਤ ਸਾਨੂੰ ਬਥਰਾ ਇਹਨਾ ਨ ਨੁਕਸਾਨ ਪਹੁੰਚਾਇਆ। ਅਸੀਂ ਨਹੀਂ ਰੋਸ ਗੲ। ਚਲੋ ਕੋਈ ਗੱਲ ਨਹੀਂ। ਅਸੀਂ ਥੋੜਾ ਖਾਧਾ ਸੀ ਤ ਵੱਡ ਭਰਾ ਨ ਚਲੋ ਜਿਆਦਾ ਹੀ ਸਈ, ਹਾਲਾਂ ਕਿ ਛੋਟ ਦਾ ਹੱਕ ਜਿਆਦਾ ਬਣਦਾ ਸੀ ਕਿ ਵੱਡ ਨੂੰ ਅਪਣਾ ਫਰਜ਼ ਸਮਝਣਾ ਚਾਹੀਦੈ ਸੀ। ਪਰ ਨਈ। ਚਲੋ ਕੋਈ ਗੱਲ ਨਈ। ਇਹਦ ਕੋਲ ਧਨ ਜਿਆਦਾ ਹੋਵ। ਪਰ ਜਦ ਘਰ ਦ ਵਿੱਚ ਪੱਗ ਲਾਹ ਦਿੱਤੀ ਗਈ ਤਾਂ ਮਜਬੂਰਨ ਇਕਬਾਲ ਦੀ ਤਰਾਂ ਕਹਿਣਾ ਪਿਆ
ਠਮੁੱਦਤਂ ਗੁਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤ ਹੁੲ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤ ਹੁੲੂ।
ਹੁਣ ਲੱਜਾ ਆਉਂਦੀ ਹੈ। ਇਸ ਦਸ਼ ਨੂੰ ਅਪਣਾ ਦਸ਼ ਕਿਸ ਤਰਾਂ ਆਖੀੲ। ਜਿੱਥ ਬੱਸਾਂ ਵਿੱਚ ਬੈਠਿਆਂ ਸਾਡੀ ਤਲਾਸ਼ੀ। ਗੱਡੀ ਵਿੱਚ ਬੈਠਿਆਂ ਤ ਸਾਨੂੰ ਇੰਞ ਦਖਣਗ ਜਿਵਂ ਡਾਕੂ ਬੈਠਾ। ਤ ਜ ਜਹਾਜ ਦ ਵਿੱਚ ਸਫਰ ਕਰੀੲ ਤ ਕਹਿਣ ਕਿਰਪਾਨ ਲਾਹ ਦਣਾ ਤ ਕਿਸ ਤਰ•ਾਂ ਆਖੀੲ ਦਸ਼ ਸਾਡੈ। ਕਦਮ-ਕਦਮ ਤ ਸ਼ਰਮਸਾਰੀ, ਕਦਮ-ਕਦਮ ਦ ਉਤ ਬਇਜ਼ਤੀ। ਤ ਦਿੱਲੀ ਦ ਵਿੱਚ ਮੈਂ ਥੋੜੀ ਜਿਹੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਮੌਜੁਦਾ ਦੌਰ ਦ ਸੱਤਾਧਾਰੀਆਂ ਦੀ ਵਧੀਕੀ ਦਾ ਜਿਕਰ ਕੀਤਾ ਤ ਦਿੱਲੀ ਤੋਂ ਹੀ ਨੱਸਣਾ ਪਿਆ। ਪ੍ਰੋ. ਦਰਸ਼ਨ ਸਿੰਘ ਨੂੰ ਵੀ ਨੱਸਣਾ ਪਿਆ। ਹੱਦ ਹੋ ਗਈ। ਇਹ ਦਸ਼ ਅਪਣਾ ਹੈ, ਇਹ ਕੋਈ ਅਪਣਾ ਘਰ ਹੈ। ਖਿਮਾ ਕਰਨੀ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਅਸੀਂ ਇਸ ਘਰ ਨੂੰ ਛੱਡ ਜਾਣੈ। ਇਹ ਨਹੀਂ ਕਹਿੰਦਾ ਮੈਂ।
ਠਫਲਕ ਕੋ ਜਿਦ ਹੈ ਹਮੀਂ ਪ ਬਿਜਲੀਆਂ ਗਿਰਾਨ ਕੀ, ਪਰ ਹਮਂ ਭੀ ਜਿੱਦ ਹੈ ਯਹੀਂ ਪ ਆਸ਼ਿਆਂ ਬਣਾਨ ਕੀ।ਠ
(ਸੰਗਤ ਵੱਲੋਂ ਜੈਕਾਰਾ) ਤੁਸੀਂ, ਹਾਂ ਜੀ।
ਠਫਲਕ ਕੋ ਜਿਦ ਹੈ ਹਮੀਂ ਪ ਬਿਜਲੀਆਂ ਗਿਰਾਨ ਕੀ, ਪਰ ਹਮਂ ਭੀ ਜਿੱਦ ਹੈ ਯਹੀਂ ਪ ਆਸ਼ਿਆਂ ਬਣਾਨ ਕੀ।ਠ
ਤੁਸੀਂ ਅਪਣਾ ਅਪਣੀ ਜਿੱਦ ਪੂਰੀ ਕਰ ਲਓ। ਅਸੀਂ ਹੁਣ ਅਪਣੀ ਜਿੱਦ ਪੂਰੀ ਕਰਨੀ ੲ। (ਜਿੰਦਾਬਾਦ ਦ ਨਾਅਰ) ਔਰ ਸਾਧ ਸੰਗਤ ਜੀ ਇਕਾਗਰਤਾ ਪਰਦਾਨ ਕਰਨੀ। ਸੋ ਮੈਂ ਇਤਨੀ ਅਰਜ਼ ਕਰਾਂ। ਸੋ ਮੈਂ ਅਰਜ਼ ਕਰਾਂ। ਦਸ਼ ਦ ਸੱਤਾਧਾਰੀਆਂ ਨੂੰ ਕਹਿ ਦਿਆਂ ਕਿ ਤੁਸੀਂ ਅਪਣੀ ਜਿੱਦ ਪੂਰੀ ਕਰਦ ਜਾ ਰਹ ਹੋ ਔਰ ਪੂਰੀ ਕਰ ਰਹ ਹੋ। ਤ ਹੁਣ ਅਸੀਂ ਅਪਣੀ ਜਿੱਦ ਪੂਰੀ ਕਰਾਂਗ। ਔਰ ਜਿੱਦ ਨਾਲ ਜਿੱਦ ਟਕਰਾਈ ੲ। ਕਹਿੰਦ ਨਾ ਭੋਲਾ ਬੰਦਾ ਜੋਗੀ ਹੁੰਦੈ। ਤ ਜੋਗੀ ਜਦ ਹੱਠ ਤ ਆਉਂਦੈ ਤ ਰਾਜਿਆਂ ਦ ਸਿੰਘਾਸਣ ਡੋਲ ਜਾਂਦ ਨ। (ਸੰਗਤ ਵੱਲੋਂ ਜੈਕਾਰਾ) ਸੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਸਮਰੱਥਾ ਦਣ ਔਰ ਤਾਜਗੀ ਦਣ, ਹਿੰਮਤ ਦਣ, ਦਲਰੀ ਦਣ ਔਰ ਸਾਡਾ ਇਹ ਜਜਬਾ ਬਣਿਆ ਰਹ ਤਾ ਕਿ ਅਸੀਂ ਵਕਤ ਸਿਰ ਔਰ ਵਕਤ ਤੋ ਪਹਿਲ ਅਪਣ ਮੰਜਿਲ ਮਕਸੂਦ ਤੱਕ ਪਹੁੰਚੀੲ ਤ ਮਕਸਦ ਦੀ ਜੋ ਹੈ ਪਰਾਪਤੀ ਕਰ ਸਕੀੲ। ਇਤਨ ਸ਼ਬਦ ਕਹਿੰਦਾ ਹੋਇਆ ਜੋ ਹੈ ਆਪ ਤੋਂ ਖਿਮਾ ਦੀ ਯਾਚਨੈ। ਥੋੜਾ ਜਿਹਾ ਪ੍ਰੋਗਰਾਮ ਆਪ ਸਰਵਣ ਕਰ ਲੈਣਾ। ਸਵਰ ਦਰਬਾਰ ਸਹਿਬ ਤੋਂ ਜੋ ਮੁਖਵਾਕ ਆੲਗਾ, ਦਾਸ ਦੀ ਡਿਉਟੀ ਲੱਗੀ ਹੈ ਸਾਢ ਸੱਤ ਤੋਂ ਲੈ ਕ ਸਵਾ ਅੱਠ ਸਾਢ ਅੱਠ ਵਜ ਤੱਕ ਦਾਸ ਉਸ ਮੁਖਵਾਕ ਦੀ ਕਥਾ ਕਰਗਾ। ਫਿਰ ਨੌਂ ਵਜ ਜੋ ਪੰਜ ਸਿੰਘ ਸਹਿਬਾਨ ਤ ਅਖੰਡ ਪਾਠ ਸਹਿਬ ਰਖਾਇਆ ਹੋਇਐ, ਓਹਦਾ ਨੌਂ ਵਜ ਭੋਗ ਪੲਗਾ। ਉਸ ਤੋਂ ਬਾਦ ਪ੍ਰੋ. ਦਰਸ਼ਨ ਸਿੰਘ ਜੀ ਅਪਨੂੰ ਗਾਲਬਣ ਅੱਧਾ ਘੰਟਾ ਕੀਰਤਨ ਸਰਵਣ ਕਰਾਓਣਗ। ਉਸ ਤੋਂ ਬਾਦ ਦਾਸ ਫਿਰ ਅੱਧਾ ਘੰਟਾ ਵਿਚਾਰ ਰੱਖਗਾ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.