ਬੱਬਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਇਕ ਇਤਿਹਾਸਕ ਮੁਲਾਕਾਤ

Jun 17th, 2008 | By jagdeep | Category: Interviews (ਮੁਲਾਕਾਤਾਂ)

ਸਾਡੀ ਮੰਜ਼ਲ ਖ਼ਾਲਿਸਤਾਨ ਹੈ, ਅਸੀਂ ਇਸ ਮੰਜ਼ਲ ਲਈ ਆਖਰੀ ਦਮਾਂ ਤੱਕ ਲੜਦੇ ਰਹਾਂਗੇ : ਭਾਈ ਹਵਾਰਾ
ਉਨਾਂ ਨਾਲ ਗੱਲਬਾਤ ਕਰਨ ਵਾਲੇ ਹਰ ਵਿਅਕਤੀ ਦੁਆਲੇ ਪਹਿਰਦਾਰਾਂ ਦਾ ਇਕ ਝੁਰਮਟ ਵੀ ਨਾਲ ਹੀ ਸੀ। ਮੇਰਾ ਇਰਾਦਾ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਨਾਲ ਕੁਝ ਗੱਲਾਂ ਕਰਨ ਦਾ ਸੀ। ਉਸ ਤੰਗ ਭੀੜ ਵਿਚੋਂ ਰਾਹ ਬਣਾਉਂਦਾ ਹੋਇਆ ਮੈਂ ਜਗਤਾਰ ਸਿੰਘ ਵੱਲ ਵਧਿਆ ਅਤੇ ਉਸ ਨੂੰ ਆਪਣੀ ਜਾਣ-ਪਛਾਣ ਕਰਵਾਈ ਅਤੇ ਇੰਜ ਤੁਰੰਤ ਇਕ ਸੰਖੇਪ ਪਰ ਅਤੀ ਅਹਿਮ ਅਤੇ ਇਤਿਹਾਸਕ ਮੁਲਾਕਾਤ ਦਾ ਉਦਘਾਟਨ ਹੋ ਗਿਆ।
ਪੱਤਰਕਾਰ: ਹੁਣ ਤਸੀਂ ਕਿਵੇ ਮਹਿਸੂਸ ਕਰਦੇ ਹੋ?
ਹਵਾਰਾ: ਮੈਂ ਬਹੁਤ ਖੁਸ਼ ਹਾਂ, ਬਹੁਤ ਹੀ ਖੁਸ਼, ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।
ਪੱਤਰਕਾਰ: ਤੁਹਾਡੀ ਮੰਜ਼ਲ?
ਹਵਾਰਾ: ਸਾਡੀ ਮੰਜ਼ਲ ਖ਼ਾਲਿਸਤਾਨ ਹੈ, ਅਸੀਂ ਇਸ ਮੰਜ਼ਲ ਲਈ ਆਖਰੀ ਦਮਾਂ ਤਕ ਲੜਦੇ ਰਹਾਂਗੇ। ਸਾਡਾ ਕਿਸੇ ਨਾਲ ਨਿੱਜੀ ਵਿਰੋਧ ਜਾਂ ਦੁਸ਼ਮਣੀ ਨਹੀਂ।
ਪੱਤਰਕਾਰ: ਅੱਜ ਸਵੇਰ ਤੁਸੀਂ ਕਿਸ ਤਰਾਂ ਮਹਿਸੂਸ ਕਰ ਰਹੇ ਸੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਅੱਜ ਫੈਸਲੇ ਦੀ ਘੜੀ ਹੈ?
ਹਵਾਰਾ: ਬਿਲਕੁਲ ਉਸ ਤਰਾਂ ਪਹਿਲਾਂ ਵਾਂਗ-ਰੁਟੀਨ ਵਿਚ ਮੈਂ ਪਾਠ ਕੀਤਾ ਤੇ ਫਿਰ ਐਕਸਰਸਾਈਜ਼
ਪੱਤਰਕਾਰ: ਅਸੀਂ ਇਹ ਬਾਹਰ ਸੁਣਦੇ ਸਾਂ ਕਿ ਤੁਸੀਂ ਐਕਸਰਸਾਈਜ਼ ’ਤੇ ਬਹੁਤ ਜ਼ੋਰ ਦਿੰਦੇ ਰਹੇ ਹੋ? ਕੀ ਇਹ ਤੁਹਾਡਾ ਪਿਆਰਾ ਸ਼ੌਂਕ ਹੈ?
ਹਵਾਰਾ: ਹਾਂ ਮੇਰਾ ਇਹ ਪਿਆਰਾ ਸ਼ੌਂਕ ਰਿਹਾ ਹੈ, ਮੈਂ ਐਕਸਰਸਾਈਜ਼ ਰੋਜ਼ ਕਰਦਾ ਹਾਂ। ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਵੀ ਮੈਂ ਐਕਸਰਸਾਈਜ਼ ਕਰਾਂਗਾ। (ਹਾਸਾ)
ਪੱਤਰਕਾਰ: ਫਿਰ ਵੀ ਮੈਂ ਜੇ ਇਹ ਪੁੱਛਾਂ ਕਿ ਤੁਸੀਂ ਫੈਸਲੇ ਨੂੰ ਸੁਣਨ ਪਿੱਛੋਂ ਕਿਸ ਤਰਾਂ ਮਹਿਸੂਸ ਕੀਤਾ ਤਾਂ ਤੁਸੀਂ ਕੀ ਜਵਾਬ ਦਵੋਗੇ?
ਹਵਾਰਾ: ਜਿਵੇ ਕਿਸਾਨ ਹਾੜੀ ਦੀ ਫਸਲ ਵੱਢਣ ਪਿੱਛੋਂ ਹੌਲਾ ਫੁੱਲ ਹੋ ਜਾਂਦਾ ਹੈ, ਮੈਂ ਵੀ ਇਨਾਂ ਪਲਾਂ ਵਿਚ ਅੱਜ ਕੁਝ ਇਸ ਤਰਾਂ ਹੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਕੋਈ ਫਿਕਰ ਜਾਂ ਚਿੰਤਾ ਨਹੀਂ।
ਪ¤ਤਰਕਾਰ: ਆਪਣੇ ਲੋਕਾਂ ਨੂੰ, ਸਾਥੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?
ਹਵਾਰਾ: ਹਾਂ ਮੈਂ ਚਾਹੁੰਦਾ ਹਾਂ, ਆਪਸ ਵਿਚ ਏਕਤਾ ਬਣਾ ਕੇ ਰਖੀ ਜਾਵੇ-ਏਕਤਾ ਬਹੁਤ ਜ਼ਰੂਰੀ ਹੈ-ਹਾਂ ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਨਿਰਦੋਸ਼ਾਂ ਦੇ ਕਤਲਾਂ ਦੇ ਖਿਲਾਫ ਹਾਂ ਕਿਉਂਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.