ਸੰਤ ਸਮਾਜ ਨੇ ਡੇਰਾ ਮੁਖੀ ਮਾਮਲੇ ’ਚ 9 ਮੈਂਬਰੀ ਕਮੇਟੀ ਬਣਾਈ
Jul 31st, 2008 | By jagdeep | Category: News (ਖ਼ਬਰਾਂ)ਸ਼੍ਰੋਮਣੀ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਡੇਰਾ ਸਿਰਸਾ ਦੀਆਂ ਸਰਗਰਮੀਆਂ ਉਪਰ ਪਾਬੰਦੀ ਲਗਾਉਣ ਅਤੇ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਡਾ: ਮ
ਨਮੋਹਨ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ।
ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਹੋਈ ਸੰਤ ਸਮਾਜ ਦੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਇਹ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਦੇ ਫ਼ੈਸਲਿਆਂ ਸਬੰਧੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਮੀਟਿੰਗ ਵਿਚ ਸੰਤ ਪਰਮਜੀਤ ਸਿੰਘ ਮਾਹਲਪੁਰ ਦੀ ਅਗਵਾਈ ਹੇਠ ਇਕ 9 ਮੈਂਬਰੀ ਕਮੇਟੀ ਵੀ ਕਾਇਮ ਕੀਤੀ ਗਈ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਧਾਰਮਿਕ ਸੰਗਠਨਾਂ ਦੇ ਮੁਖੀਆਂ ਨੂੰ ਮਿਲ ਕੇ ਸਾਂਝੇ ਤੌਰ ’ਤੇ ਸੰਘਰਸ਼ ਸ਼ੁਰੂ ਕਰਨ ਲਈ ਗੱਲਬਾਤ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਸਾਰੇ ਸ਼੍ਰੋਮਣੀ ਅਕਾਲੀ ਦਲਾਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਆਗੂਆਂ ਨੂੰ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿਚ ਸੰਤ ਮਾਹਿਲਪੁਰ ਤੋਂ ਇਲਾਵਾ ਸੰਤ ਲਖਬੀਰ ਸਿੰਘ ਰਤਵਾੜਾ, ਸੰਤ ਜਰਨੈਲ ਸਿੰਘ ਰਾੜਾ ਸਾਹਿਬ, ਸੰਤ ਹਰਜਿੰਦਰ ਸਿੰਘ ਨਾਨਕਸਰ, ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਅਵਤਾਰ ਸਿੰਘ ਸੁਰਸਿੰਘ ਵਾਲਾ, ਸੰਤ ਬਲਜੀਤ ਸਿੰਘ ਦਾਦੂਵਾਲ, ਸੰਤ ਗੁਰਮੀਤ ਸਿੰਘ ਤਰਲੋਕੇ ਵਾਲੇ ਅਤੇ ਸੰਤ ਕੁਲਦੀਪ ਸਿੰਘ ਧੱਲੇਕੇ ਸ਼ਾਮਿਲ ਕੀਤੇ ਗਏ ਹਨ। ਇਹ ਕਮੇਟੀ 10 ਦਿਨਾਂ ਦੇ ਅੰਦਰ ਅੰਦਰ ਸਾਰੇ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਪੰਥਕ ਜਥੇਬੰਦੀਆਂ ਅਤੇ ਧਾਰਮਿਕ ਸੰਗਠਨਾਂ ਦੇ ਮੁਖੀਆਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸਿਰਸਾ ਮੁੱਖੀ ਆਪਣੇ ਉਪਰ ਲੱਗੇ ਦੋਸ਼ਾਂ ਲਈ ਇਮਾਨਦਾਰੀ ਅਤੇ ਸੱਚੇ ਦਿਲ ਨਾਲ ਪਸ਼ਤਾਚਾਪ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੁੰਦਾ ਹੈ ਤਾਂ ਇਸ ਲਈ ਪੰਜ ਸਿੰਘ ਸਾਹਿਬਾਨ ਜੋ ਵੀ ਨਿਰਣੈ ਲੈਣਗੇ ਉਸਨੂੰ ਸੰਤ ਸਮਾਜ ਸਮੇਤ ਸਮੁੱਚੀ ਕੌਮ ਪ੍ਰਵਾਨ ਕਰੇਗੀ। ਇਸ ਮੀਟਿੰਗ ਵਿਚ ਸੰਤ ਪਰਮਜੀਤ ਸਿੰਘ ਮਾਹਿਲਪੁਰ, ਸੰਤ ਹਰੀ ਸਿੰਘ ਰੰਧਾਵਾ, ਸੰਤ ਲਖਬੀਰ ਸਿੰਘ ਰਤਵਾੜਾ ਬਲੌਂਗੀ ਵਾਲੇ, ਸੰਤ ਜਰਨੈਲ ਸਿੰਘ ਰਾੜਾ ਸਾਹਿਬ, ਸੰਤ ਹਰਜਿੰਦਰ ਸਿੰਘ ਨਾਨਕਸਰ ਕਲੇਰਾਂ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਹਰੀ ਸਿੰਘ ਜੀਰਾ, ਸੰਤ ਅਮੀਰ ਸਿੰਘ ਜਵੱਦੀ, ਸੰਤ ਕੁਲਦੀਪ ਸਿੰਘ ਧਲੇਕੇ, ਸੰਤ ਬਲਜੀਤ ਸਿੰਘ ਦਾਦੂਵਾਲ, ਸੰਤ ਮਹਿੰਦਰ ਸਿੰਘ ਭੜੀ, ਸੰਤ ਗੁਰਮੀਤ ਸਿੰਘ ਤਿਲੋਕੇ, ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਅਮਰਜੀਤ ਸਿੰਘ ਕਿਲਾ ਹਕੀਮਾਂ, ਸੰਤ ਹਰਬੰਸ ਸਿੰਘ ਜੈਨਪੁਰ, ਭਾਈ ਨਿਰਵੈਰ ਸਿੰਘ, ਸੰਤ ਰਣਜੀਤ ਸਿੰਘ ਢਡਰੀਆਂ ਦੇ ਪ੍ਰਤੀਨਿਧ, ਸੰਤ ਬਾਬਾ ਗੁਰਵਿੰਦਰ ਸਿੰਘ ਮਾਛੀ, ਸੰਤ ਮਨਜੀਤ ਸਿੰਘ ਹਰਖੋਵਾਲ ਵੱਲੋਂ ਸੰਤ ਸੁਰਜੀਤ ਸਿੰਘ, ਸੰਤ ਸਾਧੂ ਸਿੰਘ ਸੰਗਰੂਰ ਵਾਲਿਆਂ ਵੱਲੋਂ ਸੰਤ ਅਜੀਤ ਸਿੰਘ, ਗਿਆਨੀ ਭਗਵਾਨ ਸਿੰਘ, ਸੰਤ ਪ੍ਰੀਤਮ ਸਿੰਘ ਮਹਿਮੂਦਪੁਰ, ਸੰਤ ਬਲਵੀਰ ਸਿੰਘ ਹਰਿਆਣਾ, ਸੰਤ ਸੁਰਿੰਦਰ ਸਿੰਘ ਰਾਜਪੁਰਾ, ਸੰਤ ਗੁਰਚਰਨ ਸਿੰਘ ਮਰਦਾਪੁਰ, ਸੰਤ ਗੁਰਦੇਵ ਸਿੰਘ ਬੁਢਨਪੁਰ, ਸੰਤ ਸੁਰਜੀਤ ਸਿੰਘ ਮਹਿਰੋ, ਸੰਤ ਪ੍ਰਤਾਪ ਸਿੰਘ ¦ਗੇਆਣੇ ਵਾਲਿਆਂ ਵੱਲੋਂ ਭਾਈ ਗੁਰਦਿਆਲ ਸਿੰਘ, ਸੰਤ ਰਣਜੀਤ ਸਿੰਘ ਡਗਾਣਾ ਰੋਡ ਹੁਸ਼ਿਆਰਪੁਰ ਅਤੇ ਸੰਤ ਹਰਦਿਆਲ ਸਿੰਘ ਭਿੰਡਰ ਆਦਿ ਨੇ ਵੀ ਹਿੱਸਾ ਲਿਆ।






