ਸਿੱਖੀ ਅੱਗੇ ਮੂੰਹ ਅੱਡੀ ਖੜ੍ਹਾ ਬਿਪਰਵਾਦੀ ਨਾਗ
Aug 7th, 2008 | By jagdeep | Category: Editorials (ਸੰਪਾਦਕੀ)ਸਿੱਖ ਧਰਮ ਦੇ ਵਿਰੁੱ
ਧ ਬਿਪਰਵਾਦੀ ਨਾਗ ਦਾ ਫ਼ਨ ਤਾਂ ਉਸੇ ਦਿਨ ਹੀ ਖਿਲਰਨਾ ਸ਼ੁਰੂ ਹੋ ਗਿਆ ਸੀ ਜਿਸ ਦਿ
ਨ ਗੁਰੂ ਨਾਨਕ ਸਾਹਿਬ ਨੇ ‘ਓ’ ਦੇ ਅੱਗੇ ਏਕਾ ਪਾ ਕੇ ‘ੴ’ ਦਾ ਸਿਧਾਂਤ ਇਸ ਦੁਨੀਆਂ ਸਾਹਮਣੇ ਪ੍ਰਗਟ ਕੀਤਾ। ਇਸ ਫ਼ਨ ਦੇ ਉੱਪਰ ਪਹਿਲਾ ਵਾਰ ਉਹਨਾਂ ਉਸ ਦਿਨ ਕੀਤਾ ਜਦੋਂ ਸਾਰੇ ਬਿਪਰਵਾਦੀ ਸਮਾਜ ਦੇ ਅੱਗੇ ਹਿੱਕ ਤਾਣ ਕੇ ਗੁਰੂ ਨਾਨਕ ਸਾਹਿਬ ਨੇ ਜਨੇਊ ਦਾ ਖੰਡਨ ਕਰ ਦਿੱਤਾ ਸੀ। ਇਹ ਇਕ ਇਨਕਲਾਬੀ ਕਦਮ ਸੀ। ਜਦੋਂ ਸਮਾਜ ਦੇ ਪ੍ਰਤੀਨਿਧਾਂ ਦਾ ਇਕੱਠ ਹੋਵੇ, ਧਰਮ ਦੇ ਵੱਡੇ ਪੁਜਾਰੀ ਸਾਹਮਣੇ ਹੋਣ, ਸਾਰਾ ਸ਼ਰੀਕਾ, ਹਾਕਮ ਤੇ ਹੋਰ ਪ੍ਰਤੀਨਿਧ ਜਮਾਤਾਂ ਇਕੱਠੀਆਂ ਹੋਈਆਂ ਹੋਣ ਅਤੇ ਸ਼ਰ੍ਹੇਆਮ ਸਭ ਧਿਰਾਂ ਦਾ ਵਿਰੋਧ ਕਰਦੇ ਹੋਏ ਜਨੇਊ ਦਾ ਖੰਡਨ ਕਰਨਾ ਕੇਵਲ ਤੇ ਕੇਵਲ ਇਨਕਲਾਬੀ ਹੀ ਨਹੀਂ ਸਗੋਂ ਕਿਸੇ ਰੂਹਾਨੀ, ਪਰਮ-ਮਨੁੱਖ ਦੇ ਹਿੱਸੇ ਆਉਂਦਾ ਹੈ। ਬਿਪਰਵਾਦੀ ਜ਼ਖ਼ਮੀ ਨਾਗ ਉਸੇ ਦਿਨ ਤੋਂ ਹੀ ਛਟਪਟਾਉਣ ਲੱਗਾ ਅਤੇ ਸਮੇਂ-ਸਮੇਂ ’ਤੇ ਆਪਣੇ ਵਾਰ ਕਦੇ ਚੰਦੂਆਂ, ਕਦੇ ਪਹਾੜੀ ਰਾਜਿਆਂ ਤੇ ਕਦੇ ਗੰਗੂਆਂ, ਡੋਗਰਿਆਂ ਅਤੇ ਅੱਜ ਦੇ ਅਖੌਤੀ ਪੰਥਕ ਲੀਡਰਾਂ ਦੇ ਰਾਹੀਂ ਜਾਂ ਇਹਨਾਂ ਦੇ ਸਿਰ ਚੜ੍ਹ ਕੇ ਸਿੱਖੀ ਦੇ ਭਰੇ ਰੁੱਖ ਨੂੰ ਅਮਰ ਵੇਲ ਵਾਂਗ ਚੰਬੜਿਆ ਹੋਇਆ ਅਤੇ ਸਮੇਂ-ਸਮੇਂ ’ਤੇ ਆਪਣੇ ਰੰਗ ਦਿਖਾਉਂਦਾ ਰਹਿੰਦਾ ਹੈ।
ਅੱਜ ਜਦੋਂ ਸਮਾਂ ਕਾਫ਼ੀ ਬਦਲ ਚੁੱਕਾ ਤਾਂ ਵੀ ਬਿਪਰਵਾਦੀਆਂ ਵੱਲੋਂ ਘੱਟ-ਗਿਣਤੀਆਂ ਵਿਰੁੱਧ ਆਪਣੀ ਸੋਚ ਦਿਖਾਉਣ ਵਿਚ ਭੋਰਾ ਵੀ ਹਿਚਕਿਚਾਹਟ ਨਹੀਂ ਹੁੰਦੀ। ਭਾਵੇਂ ਕਿ ਵਿਗਿਆਨ ਦੀ ਤਰੱਕੀ ਨੇ ਆਮ ਲੋਕਾਂ ਦੇ ਜੀਵਨ ਵਿਚ ਕਾਫ਼ੀ ਤਬਦੀਲੀ ਲਿਆ ਦਿੱਤੀ ਪਰ ਫਿਰ ਵੀ ਬਿਪਰਵਾਦੀਆਂ ਨੇ ਵਿਗਿਆਨ ਦਾ ਸਹਾਰਾ ਲੈ ਕੇ ਆਪਣੀਆਂ ਬੇ-ਪੈਰ ਸਿਰ ਦੀਆਂ ਮਿਥਿਹਾਸਕ ਕਹਾਣੀਆਂ ਨੂੰ ਆਮ ਲੋਕਾਂ ਦੇ ਸਿਰ ਉਵੇਂ ਹੀ ਬੰਨ੍ਹ ਕੇ ਰੱਖਣ ਵਿਚ ਕਾਫ਼ੀ ਕਾਮਯਾਬੀ ਹਾਸਲ ਕੀਤੀ ਹੋਈ ਅਤੇ ਉਥੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਕ ਵਿਗਿਆਨਕ ਅਤੇ ਬ੍ਰਹਿਮੰਡੀ ਧਰਮ ਯਾਨੀ ਸਿੱਖ ਧਰਮ ਇਸ ਨੂੰ ਵਰਤਣ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਇਸ ਦੀ ਪੁਜਾਰੀ ਸ਼੍ਰੇਣੀ ਅਤੇ ਪ੍ਰਚਾਰਕਾਂ ਨੇ ਵੀ ਬਿਪਰਵਾਦੀਆਂ ਵਾਂਗ ਸੱਚੀ-ਸੁੱਚੀ, ਉੱਚ ਪਾਏ ਦੀਆਂ ਕਦਰਾਂ-ਕੀਮਤਾਂ ਅਤੇ ਲਾਸਾਨੀ ਗੁਰਬਾਣੀ ਅਤੇ ਇਤਿਹਾਸ ਨੂੰ ਆਮ ਲੋਕਾਂ ਵਿਚ ਪ੍ਰਪੱਕ ਕਰਨ ਦੀ ਬਜਾਏ ਗੁਰੂ ਸਾਹਿਬਾਨ ਨਾਲ ਸੰਬੰਧਤ ਬੇ-ਪੈਰ ਸਿਰ ਦੀਆਂ ਸਾਖੀਆਂ ਨੂੰ ਅਧਾਰ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਸਦੇ ਸਿੱਟੇ ਵਜੋਂ ਬਿਪਰਵਾਦ ਨੂੰ ਆਪਣਾ ਫ਼ਨ ਖਿਲਾਰਨ ਵਿਚ ਪੂਰਾ ਮੌਕਾ ਮਿਲ ਰਿਹਾ ਹੈ ਅਤੇ ਇਹ ਇਕ ਵਿਸ਼ਾਲ ਰੂਪ ਧਾਰਨ ਕਰਦਾ ਹੋਇਆ ਸਿੱਖ ਕੌਮ ਦੇ ਆਲੇ-ਦੁਆਲੇ ਉਹੀ ਪ੍ਰਚੰਡ ਸਰੂਪ ਧਾਰਨ ਕਰ ਚੁੱਕਿਆ ਹੈ ਜਿਸ ਨਾਲ ਇਸ ਨੇ ਕਿਸੇ ਸਮੇਂ ਬੁੱਧ ਧਰਮ ਨੂੰ ਭਾਰਤ ਵਿੱਚੋਂ ਬਾਹਰ ਕੀਤਾ ਸੀ। ਸ਼ਸਤਰ ਤੇ ਸ਼ਾਸਤਰ ਅਤੇ ਸਾਮ, ਦਾਮ, ਦੰਡ, ਭੇਦ ਦੀ ਵਰਤੋਂ ਪੂਰੀ ਤਰ੍ਹਾਂ ਖੁੱਲ੍ਹ ਕੇ ਕਰਨੀ ਸ਼ੁਰੂ ਕੀਤੀ ਹੋਈ ਹੈ।
ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਗੁਰੂ ਕਾਲ ਤੋਂ ਬਾਅਦ ਇਸ ਨੇ ਕੇਵਲ ਇਕ ਹਥਿਆਰ ਹੀ ਨਹੀਂ ਸਗੋਂ ਦੋਵੇਂ ਪਾਸਿਓਂ ਅਰਥਾਤ ਸ਼ਾਸਤਰ ਅਤੇ ਸ਼ਸਤਰ ਦੀ ਵਰਤੋਂ ਪੂਰੀ ਤਾਕਤ ਨਾਲ ਕੀਤੀ ਹੈ ਜਿਸਦਾ ਸਿੱਟਾ ਹੀ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਭਾਈ ਗੁਰਦਾਸ ਦੂਜੇ ਦਾ ਰਲਾਅ ਅਤੇ ਦਸਮ ਗ੍ਰੰਥ ਵਿਚਲਾ ਹਿੱਸਾ ਆਦਿ ਅਤੇ ਅੱਜ ਦੇ ਸਮੇਂ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖ ਇਤਿਹਾਸ ਵਿਚ ਪਾਇਆ ਜਾ ਰਿਹਾ ਰਲਾਅ ਅਤੇ ਸਿੱਖ ਸਿਧਾਂਤਾਂ ਦੀ ਭੰਨ-ਤੋੜ।
ਪਿਛਲੇ ਦਿਨਾਂ ਦੌਰਾਨ ਇਸਦਾ ਇਕ ਪ੍ਰਚੰਡ ਰੂਪ ਉਦੋਂ ਦੇਖਣ ਨੂੰ ਮਿਲਿਆ ਜਦੋਂ ਜੈਪੁਰ ਵਿਚ ਇਕ ਸਿੱਖ ਨੌਜਵਾਨ ਵਲੋਂ ਸ਼ਰਾਰਤੀ ਲੜਕਿਆਂ ਨੂੰ ਇਕ ਹਿੰਦੂ ਲੜਕੀ ਨਾਲ ਦੁਰਵਿਵਹਾਰ ਕਰਨ ਤੋਂ ਰੋਕਿਆ ਅਤੇ ਸਿੱਟੇ ਵਜੋਂ ਇਹਨਾਂ ਨੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ। ਦੇਖਣ ਵਾਲੀ ਗੱਲ ਹੈ ਕਿ ਉਸ ਲੜਕੇ ਨਾਲ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ, ਮਾਰਿਆ ਵੀ ਜਾ ਸਕਦਾ ਸੀ ਪਰ ਉਸਦੇ ਕੇਸ ਹੀ ਕਿਉਂ ਕਤਲ ਕੀਤੇ ਗਏ ? ਕਾਰਨ ਸਪੱਸ਼ਟ ਹੈ, ਇਹਨਾਂ ਬਿਪਰਵਾਦੀਆਂ ਦੁਆਰਾ ਸਿੱਖ ਧਰਮ ਦੇ ਇਤਿਹਾਸ, ਸਿਧਾਂਤ ਅਤੇ ਚਿੰਨ੍ਹਾਂ ਵਿਰੁੱਧ ਆਪਣੇ ਲੋਕਾਂ ਵਿਚ ਭਰੀ ਹੋਈ ਨਫ਼ਰਤ। ਇਹ ਨਫ਼ਰਤ ਉਹੀ ਨਫ਼ਰਤ ਹੈ ਜੋ ਕਦੇ ੱਕੰਘਾ ਕੜਾ ਕਿਰਪਾਨ, ਸਾਰੇ ਭੇਜੋ ਪਾਕਿਸਤਾਨ’ ਵਰਗੇ ਨਾਹਰੇ, ਅਤੇ ਕਦੇ ਦਿੱਲੀ ਦੰਗਿਆਂ ਵਿਚ ਕੜਿਆਂ ਤੋਂ ਪਛਾਣ ਕੇ ਪਤਿਤ ਸਿੱਖਾਂ ਨੂੰ ਕਤਲ ਕਰਨਾ ਅਤੇ ਜੂਨ 84 ਦੇ ਸਾਕੇ ਤੋਂ ਬਾਅਦ ਜਦੋਂ ਆਮ ਸਿੱਖਾਂ ਦੇ ਘਰਾਂ ਵਿਚ ਚੁੱਲ੍ਹਾ ਵੀ ਨਹੀਂ ਸੀ ਬਲਿਆ ਅਤੇ ਇਹਨਾਂ ਦੁਆਰਾ ਧਾੜਵੀ ਹੋ ਕੇ ਆਏ ਫ਼ੌਜੀਆਂ ਨੂੰ ਖੀਰ, ਛੋਲੇ, ਪੂੜੀਆਂ ਖੁਆ ਕੇ ਸਵਾਗਤ ਕਰਨਾ ਅਤੇ ਲੱਡੂ ਵੰਡ ਕੇ, ਭੰਗੜੇ ਪਾ ਕੇ ਖ਼ੁਸ਼ੀਆਂ ਜ਼ਾਹਰ ਕਰਨੀਆਂ, ਆਦਿ ਮੌਕਿਆਂ ਅਤੇ ਸਮੇਂ-ਸਮੇਂ ’ਤੇ ਪ੍ਰਗਟ ਹੁੰਦੀ ਰਹਿੰਦੀ ਹੈ।
ਇਸੇ ਘਟਨਾ ਨਾਲ ਜੁੜੀ ਇਕ ਹੋਰ ਘਟਨਾ ਜੋ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਸਾਡੇ ਪੰਥਕ ਆਗੂਆਂ ਦਾ ਉਹ ਦੋਗਲਾ ਕਿਰਦਾਰ ਜੋ ਕਿ ਇਕ ਸਮੇਂ ’ਤੇ ਜਾ ਕੇ ਸਿੱਧੂ ਅਤੇ ਮੱਕੜ ਸਾਹਿਬ ਦੇ ਰੂਪ ਵਿਚ ਜੈਪੁਰ ਜਾ ਕੇ ਇੰਦਰਪ੍ਰੀਤ ਸਿੰਘ ਦੇ ਸਿਰ ’ਤੇ ਦਸਤਾਰ ਸਜਾ ਕੇ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ ਅਤੇ ਦੂਜੇ ਪਾਸੇ ਕੱਥੂਨੰਗਲ ਅਤੇ ਹੋਰਨਾਂ ਥਾਵਾਂ ’ਤੇ ਆਪਣੇ ਹੀ ਸਿੱਖ ਭਰਾਵਾਂ ਦੀਆਂ ਦਸਤਾਰਾਂ ਉਤਾਰਦਾ ਹੈ ਅਤੇ ਜੋ ਮਨ ਨੂੰ ਸਭ ਤੋਂ ਜ਼ਿਆਦਾ ਦੁਖੀ ਕਰਦਾ ਉਹ ਹੈ ਦੋਵੇਂ ਘਟਨਾਵਾਂ ਵਿਚ ਬਿਪਰਵਾਦੀਆਂ ਦੀ ਸ਼ਮੂਲੀਅਤ ਜੋ ਇਕ ਪਾਸੇ ਕੇਸ ਕੱਟਦੀ ਹੈ ਅਤੇ ਦੂਜੇ ਪਾਸੇ ਸਾਬਤ ਸੂਰਤ ਸਿੱਖਾਂ ਨੂੰ ਕੇਸਾਂ ਤੋਂ ਫੜ੍ਹ ਕੇ ਕੱਥੂਨੰਗਲ ਦੇ ਖੇਤਾਂ ਵਿਚ ਘੜੀਸਦੀ ਹੈ ਅਤੇ ਜੇ ਕੋਈ ਇਸਦੇ ਵਿਰੋਧ ਵਿਚ ਬੋਲਦਾ ਜਾਂ ਲਿਖਦਾ ਹੈ ਤਾਂ ਉਹਨਾਂ ਵਿਰੁੱਧ ਸ਼ਰ੍ਹੇਆਮ ਗੁੰਡਾਗਰਦੀ ਦਿਖਾਈ ਜਾਂਦੀ ਹੈ, ਅਪ-ਸ਼ਬਦ ਬੋਲੇ ਜਾਂਦੇ ਹਨ, ਪੁਤਲੇ ਫੂਕੇ ਜਾਂਦੇ ਹਨ। ਜੇ ਇਸ ਤਰ੍ਹਾਂ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਜਿਹੇ ਲਕਬ ਦੇ ਕੇ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾਂਦਾ ਹੈ। ਇਸ ਤਰ੍ਹਾਂ ਜੇ ਲੰਮੀ ਨਜ਼ਰ ਮਾਰ ਕੇ ਸੋਚਿਆ ਜਾਵੇ ਤਾਂ ਇਹਨਾਂ ਦਾ ਹੌਂਸਲਾ ਤਾਂ ਹੀ ਪੈਂਦਾ ਹੈ ਕਿਉਂਕਿ ਸਾਡੇ ਆਪਣੇ ਅਖਵਾਉਂਦੇ, ਬੇਗਾਨਿਆਂ ਨਾਲੋਂ ਵੀ ਵੱਧ ਲੋਕਾਂ ਵੱਲੋਂ ਆਪਣੇ ਨਿੱਜੀ ਸੁਆਰਥਾਂ ਦੀ ਖ਼ਾਤਰ ਇਹਨਾਂ ਨੂੰ ਥਾਪੜਾ ਦੇਣਾ ।
ਸ਼ਾਇਦ ਇਹੀ ਕਾਰਨ ਹੈ ਕਿ ਸੁਦਰਸ਼ਨ, ਤੋਗੜੀਏ ਵਰਗੇ ਭੂਤਰੇ ਸਾਨ੍ਹ ਪੰਜਾਬ ਦੀ ਧਰਤੀ ’ਤੇ ਸ਼ਰ੍ਹੇਆਮ ਆ ਕੇ ਸਿੱਖਾਂ ਨੂੰ ਵੰਗਾਰਦੇ ਰਹਿੰਦੇ ਹਨ। ਪਿਛਲੇ ਸਮੇਂ ਦੌਰਾਨ ਅੰਮ੍ਰਿਤਸਰ ਦੀ ਇਕ ਘਟਨਾ ਨੂੰ ਛੱਡ ਕੇ ਕਦੇ ਵੀ ਸਾਡੀਆਂ ਪੰਥਕ ਜਥੇਬੰਦੀਆਂ ਅਜਿਹੇ ਸਾਨ੍ਹਾਂ ਨੂੰ ਨੱਥ ਪਾਉਣ ਵਿਚ ਕਾਮਯਾਬ ਨਹੀਂ ਹੋਈਆਂ ਅਤੇ ਸਿੱਟੇ ਵਜੋਂ ਇਹਨਾਂ ਦਾ ਹੌਂਸਲਾ ਹੋਰ ਵੀ ਵੱਧ ਗਿਆ ਹੈ।
ਇਸਦੀ ਤਾਜ਼ਾ ਉਦਾਹਰਣ ਹੈ ਪਿਛਲੇ ਦਿਨੀਂ ਤਰਨ ਤਾਰਨ ਵਿਚ ਪੰਥਕ ਜਥੇਬੰਦੀਆਂ ਅਤੇ ਪ੍ਰਸ਼ਾਸਨ ਦੇ ਸਮਝਾਉਣ ’ਤੇ ਵੀ ਇਹਨਾਂ ਵੱਲੋਂ ਪੰਥਕ ਆਗੂਆਂ ਵਿਰੁੱਧ ਅਪ-ਸ਼ਬਦ ਬੋਲਣੇ, ਪੁਤਲੇ ਸਾੜਨੇ ਅਤੇ ਵਿਰੋਧ ਕਰਨ ਵਾਲਿਆਂ ਪੰਥਕ ਦਲਾਂ ਉੱਪਰ ਉਲਟੇ ਪੁਲਿਸ ਵੱਲੋਂ ਝੂਠੇ ਮੁਕੱਦਮੇ ਬਣਾਉਣੇ।
ਬਿਪਰਵਾਦ ਅੱਜ ਸਾਡੇ ਅੰਦਰ ਕਿਥੋਂ ਤੱਕ ਜਾ ਪਹੁੰਚਾ ਹੈ, ਇਸਦੀ ਮਿਸਾਲ ਸਾਡੇ ਸਾਹਮਣੇ ੱਵੰਦੇ ਮਾਤਰਮ’ ਦੇ ਗਾਇਣ ਵਾਲੇ ਕਾਂਡ ਤੋਂ ਵੀ ਪਤਾ ਚਲਦੀ ਹੈ ਜਿਸ ਨੂੰ ਲੈ ਕੇ ਸਾਡੀ ੱਮਿਨੀ ਪਾਰਲੀਮੈਂਟ’ ਦੇ ਮੁੱਖੀ ਪੈਰ-ਪੈਰ ’ਤੇ ਥਿੜਕਦੇ ਰਹੇ ਹਨ। ਅਸਲ ਵਿਚ ਸਾਡੀਆਂ ਸਰਬ-ਉੱਚ ਸੰਸਥਾਵਾਂ ਪੂਰੀ ਤਰ੍ਹਾਂ ਨਾਲ ਜਕੜੀਆਂ ਜਾ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਜਥੇਦਾਰ ਸਿੱਖਾਂ ਨੂੰ ਲਵ-ਕੁਸ਼ ਦੀਆਂ ਔਲਾਦਾਂ ਦੱਸਣ ਤੱਕ ਚਲੇ ਜਾਂਦੇ ਹਨ।
ਜਿਥੇ ਬਿਪਰਵਾਦ ਨੇ ਸਿੱਖਾਂ ਨੂੰ ਹਿੰਦੂ ਸਮਾਜ ਦਾ ਅੰਗ ਸਾਬਤ ਕਰਨ ਲਈ ਸਾਡੇ ਪੁਰਾਤਨ ਗ੍ਰੰਥਾਂ ਅਤੇ ਇਤਿਹਾਸ ਵਿਚ ਰਲਾ ਪਾਇਆ ਹੈ ਉਥੋਂ ਹੀ ਨਵੀਨ ਯੋਧਿਆਂ ਨੂੰ ਵੀ ਸਿੱਖ ਮਾਨਸਿਕਤਾ ਵਿਚ ਘੁਸਪੈਠ ਕਰਨ ਲਈ ਵਰਤਿਆ ਜਾ ਰਿਹਾ ਹੈ।
ਇਸ ਸਾਲ ਸ਼ਹੀਦ ਭਗਤ ਸਿੰਘ ਦਾ 101 ਵਾਂ ਜਨਮ ਵਰ੍ਹਾ ਮਨਾਇਆ ਜਾ ਰਿਹਾ ਹੈ, ਬਿਨਾਂ ਸ਼ੱਕ ਭਗਤ ਸਿੰਘ ਇਕ ਯੋਧਾ ਸੀ। ਭਾਵੇਂ ਕੁਝ ਪੰਥਕ ਧਿਰਾਂ ਉਸਦੀ ਸ਼ਹੀਦੀ ਤੋਂ ਮੁਨਕਰ ਹਨ ਪਰ ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਉਹ ਅੱਜ ਵੀ ਸਿੱਖ ਨੌਜਵਾਨਾਂ ਦਾ ਹਰਮਨ ਪਿਆਰਾ ਨਾਇਕ ਹੈ। ਉਸਦੀ ਪੱਗੜੀ ਨਾਲ ਅਤੇ ਪਿਸਤੌਲ ਫੜੀ ਹੋਈ ਫੋਟੋ ਸਾਡੀ ਇਸ ਸਦੀ ਦੇ ਅੰਤਲੇ ਦਹਾਕਿਆਂ ਦੇ ਸਿੱਖ ਸ਼ਹੀਦਾਂ ਨੂੰ 17ਵੀਂ, 18ਵੀਂ ਸਦੀ ਦੇ ਸ਼ਹੀਦਾਂ ਨਾਲ ਜੋੜਨ ਲਈ ਇਕ ਪੁਲ ਦਾ ਕੰਮ ਕਰਦੀ ਹੈ। ਆਰ.ਐਸ.ਐਸ. ਨੇ ਇਸ ਗੱਲ ਨੂੰ ਸਮਝਿਆ ਹੈ ਅਤੇ ਭਗਤ ਸਿੰਘ ਦੀ ਜਨਮ ਸ਼ਤਾਬਦੀ ਦਾ ਬਹਾਨਾ ਬਣਾ ਕੇ ਪੰਜਾਬ ਵਿਚ ਸਮਾਜਿਕ ਏਕਤਾ ਸਮਾਗਮ’ ਕਰਵਾਏ ਗਏ ਅਤੇ ਆਪਣੇ ਗੁਰੂ ਗੋਲਵਲਕਰ ਨੂੰ ਧੱਕੇ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰਕੇ ਸਾਡੇ ਲੋਕਾਂ ਦੇ ਸਿਰ ਮੜ੍ਹਨ ਦਾ ਯਤਨ ਕੀਤਾ। ਦਸੰਬਰ ਮਹੀਨੇ ਵਿਚ ਵੱਖ-ਵੱਖ ਥਾਵਾਂ ’ਤੇ ਇਹ ਸਮਾਗਮ ਕਰਵਾਏ ਗਏ ਅਤੇ ਭਗਤ ਸਿੰਘ ਨਾਲੋਂ ਵਧ ਕੇ ਗੋਲਵਲਕਰ, ਅਤੇ ਬਿਪਰਵਾਦ ਦਾ ਪ੍ਰਚਾਰ ਵਧੇਰੇ ਕੀਤਾ ਗਿਆ ਅਤੇ ਭਗਤ ਸਿੰਘ ਜਿਹੇ ਨਾਇਕ ਦੀ ਕਾਮਰੇਡਾਂ ਤੋਂ ਬਾਅਦ ਦੂਜੀ ਵਾਰ ਸਫਲ ਵਰਤੋਂ ਕੀਤੀ ਗਈ।
ਪਿਛਲੇ ਦਿਨੀਂ ਹੀ ਆਰ.ਐਸ. ਐਸ. ਵਲੋਂ ਨਿਤੀਸ਼ ਭਾਰਦਵਾਜ ਰਾਹੀਂ ਇਕ ਫ਼ਿਲਮ ਜਾਰੀ ਕੀਤੀ ਗਈ ਜਿਸ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੰਡ ਸਮੇਂ ਮੁਸਲਮਾਨਾਂ ਤੋਂ ਬਚਾਉਣ ਲਈ ਸਵੈਮ ਸੇਵਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਸਿੱਖਾਂ ਨੇ ਆਰ.ਐਸ.ਐਸ. ਦੀ ਗਊ ਰੱਖਿਆ ਲਈ ਚਲਾਈ ਮੁਹਿੰਮ ਵਿਚ ਵਧ ਚੜ੍ਹ ਕੇ ਯੋਗਦਾਨ ਪਾਇਆ ਸੀ। ਜਦਕਿ ਸਚਾਈ ਇਸ ਤੋਂ ਕੋਹਾਂ ਦੂਰ ਹੈ, ਉਹ ਲੋਕ ਜੋ ਆਪਣੀ ਮੱਦਦ ਆਪ ਨਹੀਂ ਕਰ ਸਕੇ, ਇਕ ਹਜ਼ਾਰ ਸਾਲ ਤਕ ਗੁਲਾਮ ਰਹੇ, ਉਹ ਦੂਜਿਆਂ ਦੀ ਮੱਦਦ ਕਿਵੇਂ ਕਰਨਗੇ, ਇਹ ਵਿਚਾਰਨ ਵਾਲੀ ਗੱਲ ਹੈ?
ਕਈ ਵਾਰ ਬਿਪਰਵਾਦੀਆਂ ਉੱਪਰ, ਇਹਨਾਂ ਦੀ ਮਾਨਸਿਕਤਾ ਉੱਪਰ ਹਾਸਾ ਵੀ ਆਉਂਦਾ ਹੈ। ਉਦਾਹਰਨ ਵਜੋਂ ਸੰਘ ਮੁਖੀ ਦਾ ਇਹ ਬਿਆਨ ਕਿ ਹਿੰਦੂਆਂ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ ਕਿਉਂਕਿ ਉਹ ਘੱਟ ਗਿਣਤੀ ਹਨ, ਇਹ ਇਹਨਾਂ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਭਲੇ ਲੋਕੋ ਇਸ ਦੇਸ ਦਾ ਤਾਂ ਅਬਾਦੀ ਕਰਕੇ ਪਹਿਲਾਂ ਹੀ ਦੁਨੀਆਂ ਵਿਚ ਸੱਤਵਾਂ ਭਾਗ ਹੈ ਅਤੇ ਦੇਸ ਵਿਚ ਬੇਰੁਜ਼ਗਾਰਾਂ, ਅਨਪੜ੍ਹਾਂ, ਬਿਮਾਰਾਂ ਆਦਿ ਦੀ ਲੰਮੀ ਫ਼ੌਜ ਅਤੇ ਅਪਰਾਧ ਦਾ ਦਿਨੋ ਦਿਨ ਵਧਦਾ ਸਰਾਫ਼ ਹੈ, ਉਥੇ ਅਜਿਹੇ ਬਿਆਨ ਦਾਗ ਕੇ ਆਖ਼ਿਰ ਤੁਸੀਂ ਸਿੱਧ ਕੀ ਕਰਨਾ ਚਾਹੁੰਦੇ ਹੋ। ਗੁਰੂ ਸਾਹਿਬ ਨੇ ਅਜਿਹੇ ਲੋਕਾਂ ਲਈ ਸੱਚ ਹੀ ਕਿਹਾ ਹੈ : “ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥” (ਮ: 2, ਪੰਨਾ 953)
ਦੂਜੀ ਉਦਾਹਰਣ ਰਾਸ਼ਟਰੀ ਸਿੱਖ ਸੰਗਤ ਦੇ ਰੁਲਦਾ ਜੀ ਵਲੋਂ ਇਹ ਕਹਿਣਾ ਕਿ ਸਿੱਖ ਸੰਗਤ ਦੀ ਸਥਾਪਨਾ 1986 ਦੇ ਸਰਬੱਤ ਖ਼ਾਲਸੇ ਵਿਚ ਕੀਤੀ ਗਈ ਸੀ। ਪੁੱਛਣ ਵਾਲਾ ਹੋਵੇ ਕਿ ਇਹ ਉਹ ਸਮਾਂ ਸੀ ਜਦੋਂ ਤੁਹਾਡੇ ਜਿਹੇ ਬਿਪਰਵਾਦੀ ਪੰਜਾਬ ਦੀ ਧਰਤੀ ਤੋਂ ਪ੍ਰਗਟ ਰੂਪ ਵਿਚ ਨਦਾਰਦ ਸਨ ਅਤੇ ਦੂਰ ਕਿਤੇ ਖੁੱਡ ਵਿਚ ਛੁਪੇ ਹੋਏ ਸਨ ਪਰ ਸਾਨੂੰ ਇਹਨਾਂ ਉੱਪਰ ਜਾਂ ਇਹਨਾਂ ਦੀ ਸਫ਼ਾਈ ਉੱਪਰ ਯਕੀਨ ਕਰਨ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਗੁਰਬਾਣੀ ਦਾ ਸਪੱਸ਼ਟ ਫ਼ੁਰਮਾਨ ਹੈ :
ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ (ਮ: 2, ਪੰਨਾ 953)
ਸੋ ਅੱਜ ਜ਼ਰੂਰਤ ਹੈ ਇਸ ਬਿਪਰਵਾਦੀ ਨਾਗ ਦੀ ਸਿਰੀ ਨੂੰ ਪੂਰੀ ਤਰ੍ਹਾਂ ਨਾਲ ਕੁਚਲ ਦੇਣ ਦੀ। ਇਸ ਨੇ ਸਾਡਾ ਬਹੁਤ ਨੁਕਸਾਨ ਕਰ ਦਿੱਤਾ ਹੈ ਅਤੇ ਕਰ ਰਿਹਾ ਹੈ। ਇਸ ਲਈ ਜ਼ਰੂਰੀ ਹੈ ਸਭ ਪੰਥਕ ਧਿਰਾਂ, ਜਥੇਬੰਦੀਆਂ ਜੋ ਸਿੱਖੀ ਪ੍ਰਤੀ ਮਨ ਵਿਚ ਪ੍ਰੇਮ ਅਤੇ ਬਿਰਹਾ ਰੱਖਦੀਆਂ ਹਨ, ਉਹਨਾਂ ਨੂੰ ਆਪਸੀ, ਨਿੱਜੀ ਅਤੇ ਸੁਆਰਥੀ ਭੇਦ ਭਾਵਾਂ ਨੂੰ ਭੁੱਲ ਕੇ ਇਕ ਮੰਚ ’ਤੇ ਇਕੱਤਰ ਹੋ ਕੇ ਕੋਈ ਸਾਕਾਰਾਤਮਕ ਪਹੁੰਚ ਅਪਣਾਉਣ ਦੀ। ਸਤਿਗੁਰੂ ਜੀ ਆਪ ਬਹੁੜੀ ਕਰਨਗੇ। ਜੇ ਅਸੀਂ ਆਪਣੀਆਂ ਖੋਟਾਂ ਦੂਰ ਨਾ ਕੀਤੀਆਂ ਤਾਂ ਇਹ ਨਾਗ ਕੁੰਡਲੀ ਮਾਰ ਕੇ ਸਾਨੂੰ ਨਿਗਲਣ ਨੂੰ ਤਿਆਰ ਬੈਠਾ ਹੈ। ਗੁਰਬਾਣੀ ਦਾ ਵੀ ਸਪੱਸ਼ਟ ਫ਼ੁਰਮਾਨ ਹੈ :
“ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਗਈ ਜਿਉਂ, ਬਾਂਸ ਬਜਾਈਏ ਫੁਕਿ॥
ਆਉ ਪਹਿਲਾਂ ਆਪਣੀਆਂ ਗ਼ਲਤੀਆਂ ਵੀ ਸੁਧਾਰੀਏ ਤੇ ਇਸ ਨਾਗ ਨੂੰ ਕੁਚਲਣ ਦਾ ਯਤਨ ਕਰੀਏ।
ਸ਼ਿਵਜੀਤ ਸਿੰਘ







BHAI SAHIB JEO I REALLY ENJOY THIS ARTICLE, NOT ONLY A ARTICLE IT IS TRUTH.
bhai sahib ji bahut badia ..danbad BILKUL THIK JI SADE AJ PANTH AGU APS VICH GUSE HUNDE IK DUJE NU KEHNDE EH THIK NI EH THIK NI EH KEA HE .KOI PATA NI LAGDA EH KION DEA KARDE.A HUN KDE DR..A .S KDE HOR EH SABH DAL. KOI PATA NI LAGDA…..SATGURU JI KIRPA KARN WAHEGURU
SANU SABH PANTH NU IK HO KE SIKHI VIRODI AN SIKHI DE ULAT .JO SADE DHARM TE HAMLE KARDE A UNA NAL JUJANA SHANGARSH KARNA CHAHIDAUNA NU SODNA CHAHEDA ..