… ਤੇ ਬਾਦਲ ਵੇਖਦਾ ਰਿਹਾ ‘ਸਿੰਘ ਇਜ਼ ਕਿੰਗ‘

Aug 17th, 2008 | By jagdeep | Category: News (ਖ਼ਬਰਾਂ)

ਸਤਲੁਜ ਦਰਿਆ ‘ਚ ਪਏ ਪਾੜ ਕਾਰਨ ਜਿੱਥੇ ਪਾਣੀ ਨੇ ਭਾਰੀ ਤਬਾਹੀ ਮਚਾ ਕੇ ਕਿਸਾਨਾਂ ਨੂੰ ਭਿਖਾਰੀ ਬਣਾ ਦਿੱਤਾ ਹੈ, ਉੱਥੇ ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਤ ਨੂੰ ਇੱਥੋਂ ਦੇ ਸਿਨੇਮਾ ਹਾਲ ‘ਚ ਲੱਗੀ ਫ਼ਿਲਮ ‘ਸਿੰਘ ਇਜ਼ ਕਿੰਗ‘ ਵੇਖਦੇ ਰਹੇ। ਕਿਸਾਨਾਂ ਦੇ ਮਸੀਹੇ ਸਰਦਾਰ ਬਾਦਲ ਨੇ ਫ਼ਿਲਮ ਕੋਈ ਚੋਰੀ ਛੁਪੇ ਨਹੀਂ ਵੇਖੀ, ਸਗੋਂ ਰੈੱਡ ਕਰਾਸ ਭਵਨ ‘ਚ ਹੋਏ ਸਮਾਗਮ ਦੌਰਾਨ ਉਨ੍ਹਾਂ ਐਲਾਨੀਆਂ ਤੌਰ ‘ਤੇ ਕਿਹਾ ਕਿ ਉਹ ਅੱਜ 15 ਸਾਲਾਂ ਬਾਅਦ ਫ਼ਿਲਮ ਵੇਖਣ ਜਾ ਰਹੇ ਹਨ। ਸਰਦਾਰ ਬਾਦਲ ਜਿੱਥੇ ਏਅਰ ਕੰਡੀਸ਼ਨ ਸਿਨੇਮਾ ਹਾਲ ‘ਚ ਬੈਠ ਕੇ ਫ਼ਿਲਮ ਦਾ ਆਨੰਦ ਮਾਣਦੇ ਰਹੇ, ਉੱਥੇ ਹੀ ਅੰਨਦਾਤਾ ਅਖਵਾਉਦੇ ਕਿਸਾਨ ਭੁੱਖੇ ਢਿੱਡ ਤਾਰਿਆਂ ਦੀ ਛਾਵੇਂ ਆਪਣੇ ਪਾਣੀ ਨਾਲ ਡੁੱਬੇ ਖੇਤਾਂ ਨੂੰ ਦੇਖ ਕੇ ਖੂਨ ਦੇ ਅੱਥਰੂ ਵਹਾਅ ਰਹੇ ਸਨ।
ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਕਿਸਾਨ ਹੜ੍ਹਾਂ ਦੇ ਪਾਣੀ ਨਾਲ ਪੂਰੀ ਤਰ੍ਹਾਂ ਝੰਬੇ ਪਏ ਹਨ ਤੇ ਦੂਸਰੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਨ੍ਹਾਂ ਦਾ ਹਾਲ ਜਾਨਣ ਦੀ ਥਾਂ ਫ਼ਿਲਮਾਂ ਵੇਖ ਰਿਹਾ ਹੈ।

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.