ਹੜ੍ਹ ਮਾਰੇ ਲੋਕਾਂ ਦੀ ਸਥਿਤੀ ਤਰਸਯੋਗ
Aug 18th, 2008 | By jagdeep | Category: News (ਖ਼ਬਰਾਂ)ਰਾਹਤ ਕਾਰਜਾਂ ਵਿੱਚ ਲੱਗੀ ਸਰਕਾਰੀ ਮਸ਼ੀਨਰੀ ਦੀ ਸੁਸਤੀ ਵਿਰੁੱਧ ਲੋਕਾਂ ’ਚ ਰੋਸ
ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਜਿਹੜੇ 14 ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆਏ ਹੋਏ ਹਨ ਵਿਖੇ ਪਾਣੀ ਦੇ ਲਗਾਤਾਰ ਵੱਧਦੇ ਪੱਧਰ ਨੂੰ ਵੇਖਕੇ ਇੱਕ ਪਾਸੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਹੈ। ਦੂਜੇ ਪਾਸੇ ਭਰੋਆਣਾ ਵਿਖੇ ਬਣਾਏ ਗਏ ਹੜ੍ਹ ਰਾਹਤ ਕੈਂਪ ਵਿੱਚ ਲੋਕਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਅਤੇ ਇੱਥੇ ਪਹੁੰਚਣ ਵਾਸਤੇ ਰਸਤਾ ਬਣਾਈ ਰੱਖਣ ਵਾਸਤੇ ਪ੍ਰਸ਼ਾਸਨ ਦੇ ਪਸੀਨੇ ਛੁਟ ਰਹੇ ਹਨ। ਅੱਜ ਮੁੱਖ ਧੁੱਸੀ ਬੰਧ ਤੋਂ ਗੁਰਦੁਆਰਾ ਰਬਾਬਸਰ ਨਾਲ ਜੋੜ ਦੀ ਲੱਗਭਗ ਡੇਢ ਫਰਲਾਗ ਰਸਤੇ ਉ¤ਪਰ ਵੀ ਪਾਣੀ ਚੜ੍ਹਨਾ ਆਰੰਭ ਹੋ ਗਿਆ, ਜਿਸਨੂੰ ਬਚਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਸੜਕ ਦੇ ਦੋਵੇਂ ਪਾਸੇ ਰੇਤ ਦੇ ਬੈਗ ਲਗਾ ਕੇ ਬਚਾਉਣ ਦੇ ਬਡਨਾਂ ਵਿੱਚ ਹਨ ਤਾਂ ਜੋ ਭਰੋਆਣਾ ਰਾਹਤ ਕੈਂਪ ਨਾਲ ਲੋਕਾਂ ਦਾ ਰਾਬਤਾ ਬਣਿਆ ਰਹੇ। ਇਸ ਕੈਂਪ ਤੱਕ ਪੁੱਜਣ ਦਾ ਇੱਕੋ-ਇੱਕ ਰਸਤਾ ਪਵਿੱਤਰ ਵੇਈ ਨੂੰ ਲੱਗੇ ਧੁੱਸੀ ਬੰਧ ਜੋ ਗੁਰਦੁਆਰਾ ਬੇਰ ਸਾਹਿਬ ਤੋਂ ਬੂਸੋਵਾਲ ਪੁਲ ਨੇੜਿਉਂ ਭਾਗੋਮਈਆ, ਸ਼ਾਹਪੁਰ ਖੇਤਰ ਵਿੱਚ ਹੁੰਦਾ ਹੋਇਆ ਸਰੂਪਵਾਲ, ਸ਼ੇਖ ਮਾਰਗ, ਭਰੋਆਣਾ ਜਾਂਦਾ ਹੈ ਵੀ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਕਾਰਨ ਖਤਰੇ ਵਿੱਚ ਹੈ। ਪ੍ਰਸ਼ਾਸਨ ਵੱਲੋਂ ਲਗਾਏ ਵਿਅਕਤੀ ਬਹੁਤ ਸੁਸਤ ਰਫਤਾਰ ਨਾਲ ਕੰਮ ਕਰ ਰਹੇ ਹਨ। ਪਿੰਡ ਸਰੂਪ ਵਾਲ ਨੇੜੇ ਵੇਈਂ ਦਾ ਇਹ ਧੁੱਸੀ ਬੰਧ ਟੁੱਟਣ ਦਾ ਖਤਰਾ ਭਾਪਦਿਆਂ ਪਿੰਡ ਨਿਵਾਸੀ ਆਪਣੇ ਪੱਧਰ ਤੇ ਕਾਰਵਾਈ ਕਰਦਿਆਂ ਬੰਧ ਦੇ ਟੁੱਟ ਰਹੇ ਹਿੱਸੇ ਨੂੰ ਮਿੱਟੀ ਦੇ ਬੋਰੇ ਲਗਾ ਕੇ ਬਚਾਉਣ ਦਾ ਯਤਨ ਕਰ ਰਹੇ ਹਨ।
ਪਿੰਡ ਭਰੋਆਣਾ, ਸੇਖ ਮਾਗ ਟੱਿਬੀ, ਸਰੂਪ ਵਾਲਾ ਅਤੇ ਇਸਦੇ ਨਾਲ ਲੱਗਦੇ 14 ਪਿੰਡਾਂ ਦੇ ਘਰਾਂ ਵਿੱਚ ਬਹੁਤ ਸਾਰੇ ਪਾਣੀ ਦਾਖਲ ਹੋ ਗਿਆ ਹੈ ਅਤੇ ਲੋਕਾਂ ਨੇ ਸਮਾਨ ਕੋਠਿਆ ਉ¤ਪਰ ਚੜਾ ਲਿਆ ਹੈ। ਉਂਕਤ ਪਿੰਡਾਂ ਤੋਂ ਇਲਾਵਾ ਲੱਗਭਗ ਦੋ ਦਰਜਨ ਹੋਰ ਪਿੰਡਾਂ ਦੇ ਦੁਆਲੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੱਜ ਸਵੇਰ ਤੋਂ ਹੀ ਹੜ੍ਹ ਦਾ ਪਾਣੀ ਸੁਲਤਾਨਪੁਰ-ਸ਼ੇਰਪੁਰ ਸੱਧਾ ਸੜਕ ਪਾਰ ਕਰਕੇ ਪਿੰਡ ਸ਼ਾਹਵਾਲੇ ਪਾਸੇ ਵੱਧ ਰਿਹਾ ਹੈ। ਇਸੇ ਤਰ੍ਹਾਂ ਇਸੇ ਸੜਕ ਦੇ ਨਾਲ-ਨਾਲ ਪਾਣੀ ਭਾਗੋਮਈਆਂ ਪਿੰਡ ਦੇ ਖੇਤਾਂ ਵਿੱਚ ਵੀ ਪੁੱਜ ਗਿਆ ਹੈ। ਪਿੰਡ ਰਾਮੇ, ਜੱਬੋਵਾਲ ਸ਼ੇਰਪੁਰ ਸੱਧਾ, ਮੀਰਪੁਰ, ਅੱਲੂਵਾਲ ਵਗੈਰਾ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਹੜ੍ਹ ਰਾਹਤ ਕੈਂਪ ਭਰੋਆਣਾ ਵਿਖੇ ਆਟਾ ਪੀਸਣ ਵਾਲੀ ਚੱਕੀ ਲਗਾਈ ਹੈ ਅਤੇ ਰਾਸ਼ਨ ਵੀ ਸਟੋਰ ਕੀਤਾ ਹੈ। ਸ੍ਰੀ ਆਰ. ਐਸ. ਲੱਧੜ ਕਮਿਸ਼ਨਰ ਜ¦ਧਰ ਡਵੀਜ਼ਨ ਨੇ ਵੀ ਹੜ੍ਹ ਰਾਹਤ ਕੈਂਪ ਭਰੋਆਣਾ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਸ੍ਰੀ ਲੱਧੜ ਨੇ ਦੱਸਿਆ ਕਿ ਸਤਲੁਜ ਧੁੰਸੀ ਬੰਧ ਵਿੱਚ ਪਏ ਪਾੜ ਨੂੰ ਪੂਰਨ ਵਾਸਤੇ ਲੋੜੀਂਦਾ ਸਮਾਨ ਮੌਕੇ ਤੇ ਇਕੱਤਰ ਕੀਤਾ ਜਾ ਰਿਹਾ ਹੈ, ਪੰ੍ਰਤੂ ਪਾੜ ਨੂੰ ਬੰਦ ਕਰਨਾ ਤਦ ਹੀ ਸੰਭਵ ਹੋਵੇਗਾ। ਜਦੋਂ ਸਤਲੁਜ ਵਿੱਚ ਪਾਣੀ ਦਾ ਪੱਧਰ ਘਟੇਗਾ। ਉਹਨਾਂ ਦੱਸਿਆ ਕਿ ਜਿਉਂ ਹੀ ਹਾਲਾਤ ਲਾਜਗਰ ਹੁੰਦੇ ਹਨ। ਫੌਜ ਅਤੇ ਸਿਵਲ ਪ੍ਰਸ਼ਾਸਨ ਪਾੜ ਪੂਰਨ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਬਿਆਨ ਦਰਿਆ ਵਿੱਚ ਪਾਣੀ ਦਾ ਵਹਾਅ 65 ਹਜ਼ਾਰ ਕਿਊਸਕ ਹੈ ਅਤੇ ਇਸਦੇ ਅਜੇ ਹਰ ਵਧਣ ਦੇ ਅਸਾਰ ਹਨ। ਉਹਨਾਂ ਦੱਸਿਆ ਕਿ ਜ਼ਰੂਰੀ ਮੁਰੰਮਤ ਅਤੇ ਫੌਰੀ ਹੜ੍ਹ ਰਾਹਤ ਜਰਜਾ ਵਾਸ ਤੇ ਫੰਡ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਦੋ ਅਤੇ ਜ¦ਧਰ ਵਿੱਚ ਵੀ ਦੋ ਵਿਅਕਤੀ ਹੜ੍ਹ ਕਾਰਨ ਮਰੇ ਹਨ ਜਿਹਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏੇ ਦਿੱਤੇ ਜਾਣਗੇ।
ਜ¦ਧਰ, 18 ਅਗਸਤ (ਅ.ਬ.)-ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਜ¦ਧਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਸ. ਅਜੀਤ ਸਿੰਘ ਕੋਹਾੜ ਮਾਲ ਮੰਤਰੀ ਪੰਜਾਬ, ਸ੍ਰੀ ਐਸ.ਆਰ. ਲੱਧੜ ਕਮਿਸ਼ਨਰ ਜ¦ਧਰ ਡਵੀਜ਼ਨ, ਸ੍ਰੀ ਨਰਿੰਦਰਪਾਲ ਸਿੰਘ ਡੀ.ਆਈ.ਜੀ. ਜ¦ਧਰ ਰੇਂਜ, ਸ. ਅਜੀਤ ਸਿੰਘ ਪੰਨੂੰ ਡਿਪਟੀ ਕਮਿਸ਼ਨਰ, ਸ੍ਰੀ ਪਵਨ ਕੁਮਾਰ ਰਾਏ ਐਸ.ਐਸ. ਪੀ. ਜ¦ਧਰ ਸ਼ਾਮਿਲ ਸਨ। ਉਹ ਪਿੰਡ ਗਿੱਦੜਪਿੰਡੀ ਵਿਖੇ ਗਏ, ਜਿੱਥੇ ਕਿ ਦਰਿਆ ਸਤਲੁਜ ਦੇ ਬੰਨ੍ਹ ਵਿੱਚ ਪਾੜ ਪੈਣ ਨਾਲ ਇਸ ਇਲਾਕੇ ਵਿੱਚ ਪਾਣੀ ਆਉਣ ਨਾਲ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪਾਣੀ ਲੋਕਾਂ ਦੇ ਘਰ ਵਿੱਚ ਜਾਣ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਲੋਹੀਆਂ-ਮੱਖੂ ਸੜਕ ਉ¤ਤੇ ਠਹਿਰੇ ਹੋਏ ਹਨ। ਮੁੱਖ ਮੰਤਰੀ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ, ਉਹ ਅਤੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੇ ਦੁੱਖ ਵਿੱਚ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਜ਼ਮੀਨਾਂ, ਫਸਲਾਂ ਅਤੇ ਘਰਾਂ ਆਦਿ ਦੇ ਹੋਏ ਨੁਕਸਾਨ ਦਾ ਵੀ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨੀ ਤੇ ਮਾਲ ਡੰਗਰ (ਪਸ਼ੂ) ਦੇ ਨੁਕਸਾਨ ਤੋਂ ਬਚਾਓ ਰਿਹਾ ਹੈ। ਉਨ੍ਹਾਂ ਕਿਹਾ ਕਿ ਫਸਲਾਂ ਅਤੇ ਹੋਰ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ ਪਰ ਜਾਨੀ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਹੜ੍ਹ ਨੂੰ ਰੋਕਣ ਵਾਸਤੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਕੰਮ ਜੱਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਨੂੰ ਰੋਕਣ ਵਾਸਤੇ ਬੰਨ੍ਹ ਤੱਕ ਮਿੱਟੀ ਦੇ ਬੋਰੇ ਆਦਿ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬੰਨ੍ਹ ਨੂੰ ਜਲਦੀ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਫੌਜ ਦੇ ਨਾਲ ਪੀ.ਏ.ਪੀ. ਦੇ 250 ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਲੋਕਾਂ ਦੀਆਂ ਸਿਹਤ ਸੁਵਿਧਾਵਾਂ ਲਈ ਮੈਡੀਕਲ ਟੀਮਾਂ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਭਲਾਈ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੱਤਰਕਾਰਾਂ ਵੱਲੋਂ ਮੁਆਵਜ਼ੇ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜੇ ਤੱਕ ਹੜ੍ਹਾਂ ਦਾ ਪ੍ਰਕੋਪ ਜਾਰੀ ਹੈ ਅਤੇ ਨੁਕਸਾਨ ਵਿੱਚ ਵਾਧਾ ਹੋ ਰਿਹਾ ਹੈ। ਹੜ੍ਹਾਂ ਦੇ ਰੁਕਣ ਤੋਂ ਬਾਅਦ ਹੀ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ’ਤੇ ਸ. ਅਜੀਤ ਸਿੰਘ ਕੋਹਾੜ ਮਾਲ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਇਸ ਖੇਤਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਮੁੱਖ ਮੰਤਰੀ ਤੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਫੌਰੀ ਤੌਰ ’ਤੇ ਰਾਹਤ ਦੀ ਮੰਗ ਕੀਤੀ। ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਡੈਪੂਟੇਸ਼ਨ ਦੇ ਤੌਰ ’ਤੇ ਮੁੱਖ ਮੰਤਰੀ ਨਾਲ ਗੱਲਬਾਤ ਵੀ ਕਰਵਾਈ। ਇਸ ਮੌਕੇ ਸ੍ਰੀ ਅਜੇ ਸੂਦ ਐਸ.ਡੀ.ਐਮ. ਨਕੋਦਰ, ਸ. ਪ੍ਰੀਤਮ ਸਿੰਘ ਐਸ.ਡੀ.ਐਮ. ਫਿਲੌਰ, ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਡਰੇਨਜ਼, ਮਾਲ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।






