ਘੱਟ ਗਿਣਤੀ ਕੌਮਾਂ ’ਚ ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਵੱਧਦਾ ਜਾ ਰਿਹਾ ਹੈ

Aug 18th, 2008 | By jagdeep | Category: News (ਖ਼ਬਰਾਂ)

ਘੱਟ ਗਿਣਤੀ ਕੌਮਾਂ ਨਾਲ ਇੱਥੋ ਦੇ ਹੁਕਮਰਾਨਾਂ ਅਤੇ ਕਾਨੂੰਨ ਕਿਸ ਤਰ੍ਹਾ ਨਫਤਰ ਭਰੇ ਵਿਤਕਰੇ ਅਤੇ ਜਿਆਦਤੀਆਂ ਕਰਦੇ ਹਨ । ਇਹ ਸੱਚਾਈ ਫਿਲਮੀ ਐਕਟਰਜ ਤੇ ਰਾਜ ਸਭਾ ਮੈਂਬਰ ਮੈਡਮ ਸ਼ਾਬਾਨਾਂ ਆਜਮੀ ਤੇ ਸ਼ਰੀ ਸੈਫ ਅਲੀ ਖਾਨ ਵੱਲੋਂ ਅਖਬਾਰਾਂ ਅਤੇ ਮੀਡੀਏ ਵਿੱਚ ਦਿੱਤੇ ਗਏ ਬਿਆਨਾਂ ਤੋਂ ਪ੍ਰਤੱਖ ਰੂਪ ਵਿੱਚ ਸਹਾਮਣੇ ਆ ਗਈ ਹੈ। ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਮੁੱਖ ਦਫਤਰ ਸ਼੍ਰੋ. ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪਾਰਟੀ ਨੀਤੀ ਬਿਆਨ ਵਿੱਚ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜੇਕਰ ਮੁਸਲਿਮ ਕੌਮ ਨਾਲ ਸਬੰਧਤ ਫਿਲਮੀ ਹਸਤੀਆਂ ਨੂੰ ਬੰਬੇ ਵਰਗੇ ਵੱਡੇ ਮਹਾਂਨਗਰਾਂ ਵਿੱਚ ਆਪਣੇ ਘ੍ਰ ਖਰੀਦਣ ਲਈ ਸਾਲਾਂ ਬੱਦੀ ਲੱਗ ਜਾਂਦੇ ਹਨ ਤੇ ਉਨ੍ਹਾਂ ਨੂੰ ਇਸ ਦੀ ਕਾਨੂੰਨੀ ਕਾਰਵਾਈ ਪੂਰਨ ਕਰਵਾਉਣ ਵਿੱਚ ਅਫਸਰਸ਼ਾਹੀ ਵੱਲੋਂ ਜਲੀਲ ਹੋਣਾ ਪੈਂਦਾ ਤਾਂ ਆਮ ਮੁਸਲਿਮ ਨਾਗਰਿਕਾਂ ਨਾਲ ਬਹੁ ਗਿਣਤੀ ਨਾਲ ਸਬੰਧਤ ਪ੍ਰਸ਼ਾਸਨ ਕਿਹੋ ਜਿਹਾ ਸਲੂਕ ਕਰਦਾ ਹੋਵੇਗਾ, ਉਸਦਾ ਅੰਦਾਜ਼ਾ ਲਗਾਉਣਾ ਔਖਾ ਨਹੀ ਹੈ।ਸ. ਟਿਵਾਣਾ ਨੇ ਕਿਹਾ ਕਿ ਇੱਥੋ ਦਾ ਵਿਧਾਨ ਸਮੂਹ ਵਰਗਾਂ ਤੇ ਫਿਰਕਿਆ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਦਾ ਹੈ
ਪਰ ਕਾਰਜਪਾਲਿਕਾ ਤੇ ਨਿਆਪਾਲਿਕਾ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀਆਂ ਹੋਈਆ ਮੁਸਲਿਮ ਸਿੱਖ ਤੇ ਇਸਾਈ ਕੌਮ ਨਾਲ ਦੁਰਵਿਹਾਰ ਕਰਦੀਆ ਆ ਰਹੀਆਂ ਹਨ। ਇਹ ਹੀ ਮੁੱਖ ਕਾਰਨ ਹੈ ਕਿ ਘੱਟ ਗਿਣਤੀ ਕੌਮਾਂ ਵਿੱਚ ਇੱਕ ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਵੱਧਦਾ ਜਾ ਰਿਹਾ ਹੈ। ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਪੈਦਾ ਹੋਏ ਹਾਲਾਤਾਂ ਲਈ ਬਹੁਗਿਣਤੀ ਸਬੰਧਿਤ ਹੁਕਮਰਾਨਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉ¤ਥੇ ਇੱਕ ਪਾਸੇ ਤਾਂ ਬਹੁਗਿਣਤੀ ਨਾਲ ਸਬੰਧਿਤ ਵਿਖਾਵਾਕਾਰੀਆਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ ਦੂਸਰੇ ਪਾਸੇ ਘੱਟ ਗਿਣਤੀ ਮੁਸਲਿਮ ਕੌਮ ਉ¤ਤੇ ਗੈਰ ਕਾਨੂੰਨੀ ਕਾਰਵਾਈ ਕਰਕੇ ਗੋਲੀਆ ਤੇ ਹਥਿਆਰਾਂ ਨਾਲ ਉਨ੍ਹਾਂ ਉ¤ਤੇ ਜੁਲਮ ਕੀਤੇ ਜਾ ਰਹੇ ਹਨ। ਇਕੋ ਕਾਨੂੰਨ ਦੋਹਰੇ ਮਾਪਦੰਡ ਆਪਣਾ ਰਿਹਾ ਹੈ। ਸ. ਟਿਵਾਣਾ ਨੇ ਮੈਡਮ ਸਾਬਾਨਾ ਆਜਮੀ ਤੇ ਸੈਫ ਅਲੀ ਖਾਨ ਵੱਲੋਂ ਸੱਚ ਕਹਿਣ ਦੀ ਦਲੇਰੀ ਕਰਨ ਤੇ ਜਿੱਥੇ ਉਨ੍ਹਾਂ ਦੇ ਖਿਆਲਤਾ ਦੀ ਪ੍ਰੋੜਤਾ ਕੀਤੀ ਉਥੇ 22 ਕਰੋੜ ਮੁਸਲਮਾਨਾਂ ਵਿੱਚੋਂ ਹੋਰ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਹੁਕਮਰਾਨਾਂ ਦੇ ਜੁਲਮਾਂ ਨੂੰ ਸਹਿਣ ਦੇ ਆਦ ਨਾ ਬਣਨ, ਹੱਕ ਸੱਚ ਦੀ ਗੱਲ ਕਰਕੇ ਆਪਣੇ ਉ¤ਤੇ ਹੋ ਰਹੇ ਜਬਰ-ਜੁਲਮਾਂ ਵਿਰੁੱਧ ਜਮਹੂਰੀਅਤ ਤੇ ਅਮਨਮਈ ਤਰੀਕੇ ਅਵਾਜਾ ਬੁ¦ਦ ਕਰਕੇ ਮੈਡਮ ਸ਼ਬਨਾ ਆਜਮੀ ਅਤੇ ਸੈਫ ਅਲੀ ਖਾਨ ਦੀ ਆਵਾਜ ਨੂੰ ਮਜਬੂਤੀ ਬਖਸ਼ਣ ਤਾਂ ਕਿ ਤਾਂ ਕਿ ਇੱਥੋ ਦੇ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕਾਰਵਾਈਆਂ ਤੇ ਤੋਬਾ ਕਰਨ ਲਈ ਮਜਬੂਰ ਹੋ ਜਾਣ ਤੇ ਘੱਟ ਗਿਣਤੀ ਕੌਮਾਂ ਇੱਥੇ ਬਿਨਾਂ ਕਿਸੇ ਡਰ ਭੈ ਤੋਂ ਆਜਾਦੀ ਨਾਲ ਵਿਚਰ ਸਕਣ ਤੇ ਤਰੱਕੀ ਕਰ ਸਕਣ।

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis

Leave Comment

You must be logged in to post a comment.