ਆਰ.ਐਸ.ਐਸ.-ਦੁਨੀਆਂ ਦਾ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ
Aug 20th, 2008 | By jagdeep | Category: Editorials (ਸੰਪਾਦਕੀ)ਚੰਡੀਗੜ੍ਹ ਵਿਖੇ ਸੰਘ ਵਲੋਂ ਸਿੱਖਾਂ ਵਿਰੁੱਧ ਘੜੀ ਗਈ ਨਵੀਂ ਨੀਤੀ ਤਹਿਤ ਸੰਘ-ਮੁਖੀ ਕੇ.ਐਸ. ਸੁਦਰਸ਼ਨ ਨੇ
ਆਪਣੇ ਆਪ ਨੂੰ ਬਿਨਾਂ ਕਕਾਰਾਂ ਵਾਲਾ ਸਿੱਖ ਘੋਸ਼ਿਤ ਕੀਤਾ ਹੈ। ਇਹ ਬ੍ਰਾਹਮਣ ਆਪਣੇ ਆਪ ਨੂੰ ਜਿਸ ਗੁਰੂ ਦਾ ਸਿੱਖ ਅਖਵਾ ਰਿਹਾ ਹੈ, ਉਸ ਗੁਰੂ ਦੇ ਹੁਕਮ ਮੁਤਾਬਕ ਇਸ ਦਾ ਘੋਨਾ-ਮੋਨਾ ਰੂਪ ਸਿੱਖਾਂ ਵਾਲਾ ਨਹੀਂ ਬਲਕਿ ਕਾਫ਼ਰ ਕੁੱਤਾ ਸ਼ੈਤਾਨ ਵਾਲਾ ਹੈ:
“ਸਾਬਤ ਸੂਰਤ ਰਬ ਦੀ ਭੰਨੇ ਬਈਮਾਨ ॥
ਦਰਗਹਿ ਢੋਹੀ ਨਾ ਮਿਲੈ ਕਾਫਰ ਕੁਤਾ ਸੈਤਾਨ ॥”
ਬਾਕੀ ਪ੍ਰਾਂਤਾਂ ਵਾਂਗ ਜੰਮੂ-ਕਸ਼ਮੀਰ ਵਿਚ ਵੀ ਸੰਘ ਨੇ ਘੱਟ ਗਿਣਤੀਆਂ ਖ਼ਾਸਕਰ ਸਿੱਖਾਂ ਨੂੰ ਹਿੰਦੂਤਵ ਦੇ ਖਾਰੇ ਸਾਗਰ ਵਿਚ ਜਜ਼ਬ ਕਰਨ ਲਈ ਲੁਕਵੇਂ ਤੇ ਪ੍ਰਤੱਖ ਹਮਲੇ ਤੇਜ਼ ਕਰ ਦਿੱਤੇ ਹਨ। ਜੰਮੂ ਵਿਚ ਇਨ੍ਹਾਂ 400 ਸਾਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਮਨਾਉਣ ਦੇ ਬਹਾਨੇ ਗੁਰਦੁਆਰਿਆਂ ਵਿਚ ਵੜਨ ਦੀ ਕੋਸ਼ਿਸ਼ ਕੀਤੀ। ਮੁੜ ਰਾਧਾ ਸੁਆਮੀਆਂ ਦੇ ਰੂਪ ਵਿਚ ਗੁਰੂ ਘਰਾਂ ਵਿਚ ਆਪਣੀ ਮਰਿਯਾਦਾ ਥਾਪਣ ਦਾ ਯਤਨ ਕੀਤਾ। ਦੋਵੇਂ ਵਾਰੀ ਇਸ ਦੇ ਨਾਪਾਕ ਇਰਾਦਿਆਂ ਨੂੰ ਸਿੱਖ ਨੌਜਵਾਨਾਂ ਨੇ ਮਿੱਟੀ ਘੱਟੇ ਰੋਲ ਦਿੱਤਾ।
21-1-2007 ਨੂੰ ਜੰਮੂ ਦੇ ਪਰੇਡ ਗਰਾਊਂਡ ਮੈਦਾਨ ਵਿਚ ਸੰਘ ਵਲੋਂ ਹਿੰਦੂ ਸੰਮੇਲਨ ਕੀਤਾ ਗਿਆ, ਜਿਸ ਵਿਚ ਇਸ ਨੇ ਮੁੜ ਆਪਣਾ ਪਾਗ਼ਲਪਨ ਦਾ ਦੀਵਾਲਾ ਕੱਢਦਿਆਂ ਕਿਹਾ, ਇਸ ਦੇਸ਼ ਵਿਚ ਰਹਿਣ ਵਾਲਾ ਹਰ ਨਾਗਰਿਕ ਪਹਿਲਾਂ ਹਿੰਦੂ ਹੈ। ਸਾਡੇ ਜੰਮੂ-ਕਸ਼ਮੀਰ ਦੇ ਸਿੱਖਾਂ ਦਾ ਇਸ ਵਾਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਵਾਰੀ ਇਸ ਜ਼ਹਿਰੀਲੇ ਫ਼ਨਕਾਰ ਦਾ ਵਿਰੋਧ ਨਹੀਂ ਬਲਕਿ ਸਨਮਾਨ ਫੁੱਲਾਂ ਦੇ ਹਾਰਾਂ ਨਾਲ ਹੋਇਆ ਤੇ ਹਾਰ ਪਾਉਣ ਵਾਲਾ ਲੀਡਰ ਸੀ ਸੰਤ ਸਿੰਘ ਤੇਗ, ਅਕਾਲੀ ਲੀਡਰ। ਇਸ ਨਾਲ ਇਕ ਸ਼ਖ਼ਸ ਦਾ ਨਾਮ ਵੀ ਅਖ਼ਬਾਰਾਂ ਵਿਚ ਆਇਆ ਪਰ ਉਨ੍ਹਾਂ ਇਸ ਖ਼ਬਰ ਦਾ ਖੰਡਨ ਕਰ ਕੇ ਸਾਨੂੰ ਫ਼ੋਨ ’ਤੇ ਦਸਿਆ ਕਿ ਉਹ ਸੰਮੇਲਨ ਵਿਚ ਗਏ ਹੀ ਨਹੀਂ ਸਨ।
“ਤੂੰ ਇਧਰ ਉਧਰ ਕੀ ਨ ਬਾਤ ਕਰ, ਯਹ ਬਤਾ ਕੇ ਕਾਫ਼ਿਲਾ ਲੁਟਾ ਕਿਊਂ ?
ਹਮੇਂ ਰਾਹ ਜਨੀ (ਲੁਟੇਰਿਆਂ) ਦਾ ਗਮ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।”
ਸਿੱਖਾਂ ਨੂੰ ਖ਼ਬਰਦਾਰ ਕਰਦਿਆਂ ਅਸੀਂ ਦੱਸ ਦਈਏ ਕਿ ਜਦੋਂ ਦਾ ਸਿਖ ਧਰਮ ਹੋਂਦ ਵਿਚ ਆਇਆ ਹੈ, ਇਸ ਨੂੰ ਪੁਜਾਰੀਵਾਦ ਨੇ ਦੁਸ਼ਮਣ ਨਿਗਾਹ ਨਾਲ ਘੂਰੀਆਂ ਵਟਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਨਾਨਕ ਸਾਹਿਬ ਨੂੰ ਬਟਾਲੇ (ਪੰਜਾਬ) ਗੁਰੂ ਜੀ ਦੇ ਅਨੰਦ ਕਾਰਜ ਵਾਲੇ ਦਿਨ ਹੀ ਚਲਾਕੀ ਨਾਲ ਕੱਚੀ ਦੀਵਾਰ ਡੇਗ ਕੇ ਸ਼ਹੀਦ ਕਰਨ ਦੇ ਯਤਨ ਕੀਤੇ ਗਏ। ਉਸ ਦਿਨ ਤੋਂ ਅੱਜ ਤੱਕ ਸਿੱਖ ਵਿਚਾਰਧਾਰਾ ਜੋ ਅਸਲ ਵਿਚ ਸਮੂਹ ਪ੍ਰਾਣੀ-ਮਾਤਰ ਦੇ ਹੱਕ ਅਤੇ ਰਾਖੀ ਦੀ ਵਿਚਾਰਧਾਰਾ ਹੈ, ਜਿਸ ਨੂੰ ਬੁੱਤ-ਪ੍ਰਸਤਾਂ ਦੀ ਜੁੰਡਲੀ ਖ਼ਤਮ ਕਰਨ ਲਈ ਸਰਗਰਮ ਹੈ। ਇਸ ਦੀਆਂ ਮਨੁੱਖਤਾਂ ਵਿਰੋਧੀ ਗਤੀਵਿਧੀਆਂ ਵੇਖਦਿਆਂ ਜੇ ਇਹ ਕਹਿ ਦਈਏ ਕਿ ਦੁਨੀਆਂ ਦਾ ਸਭ ਤੋਂ ਵੱਧ ਖ਼ਤਰਨਾਕ ਅੱਤਵਾਦੀ ਸੰਗਠਨ ਬ੍ਰਾਹਮਣ ਦਾ ਨਵਾਂ ਰੂਪ ਆਰ.ਐਸ.ਐਸ. ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਤਿਹਾਸ ਵੱਲ ਝਾਤ ਮਾਰੀਏ ਤਾਂ ਬੁੱਤ-ਪ੍ਰਸਤਾਂ ਤੇ ਬੁੱਤ-ਸ਼ਿਕਨਾਂ ਅਤੇ ਬੁੱਤ ਪੂਜਾ ਦੇ ਵਿਰੋਧੀਆਂ ਵਿਚਾਲੇ ਲੰਮੀ ਜੰਗ ਤੁਰੀ ਨਜ਼ਰ ਆਉਂਦੀ ਹੈ। ਬ੍ਰਾਹਮਣ ਨੇ ਤੌਹੀਦ ਜਾਂ ਇਕ ਰੱਬ ਦੀ ਹਸਤੀ ਦਾ ਪ੍ਰਗਟਾਵਾ ਕਰਨ ਵਾਲੇ ਅਨੇਕਾਂ ਧਰਮਾਂ ਫ਼ਿਰਕਿਆਂ ਨੂੰ ਆਪਣੀ ਚਾਣਕਿਆ ਨੀਤੀ ਤਹਿਤ ਖ਼ਤਮ ਕਰਨ ਦਾ ਹਰ ਸੰਭਵ ਯਤਨ ਕੀਤਾ। ਬੁੱਧ-ਮੱਤ ਅਤੇ ਜੈਨ-ਮੱਤ ਨੂੰ ਪੂਰੀ ਤਰ੍ਹਾਂ ਨਿਗਲ ਜਾਣ ਤੋਂ ਬਾਅਦ ਇਸ ਬ੍ਰਾਹਮਣੀ ਅਜਗਰ ਨੇ ਆਪਣਾ ਮੂੰਹ ਸਿੱਖ ਮੱਤ ਨੂੰ ਹੜਪਣ ਲਈ ਖੋਹਲਿਆ ਹੋਇਆ ਹੈ। ਬ੍ਰਾਹਮਣ ਆਪਣੇ ਸ਼ਿਕਾਰ ਨੂੰ ਨਿਗਲ ਜਾਣ ਲਈ ਕਿੰਨੇ ਕੁ ਰੂਪ ਅਖ਼ਤਿਆਰ ਕਰ ਲੈਂਦਾ ਹੈ? ਜਿਸ ਵੇਲੇ ਬੁੱਧ ਮੱਤ ਨੇ ਰਾਜਸੀ ਤਾਕਤ ਪ੍ਰਾਪਤ ਕਰ ਲਈ ਤਾਂ ਬ੍ਰਾਹਮਣ ਨੇ ਬੁੱਧ ਮੱਤ ਦੀ ਵਿਰੋਧਤਾ ਛੱਡ ਕੇ ਮਹਾਤਮਾ ਬੁਧ ਨੂੰ ਵਿਸ਼ਨੂੰ ਅਵਤਾਰ ਮੰਨ ਕੇ ਬੁੱਧ ਮੱਤ ਦੇ ਚਰਨਾਂ ਵਿਚ ਨਿਵਾਸ ਕਰ ਲਿਆ ਅਤੇ ਦਾਅ ਲੱਗਣ ਤੇ ਬੁੱਧ ਮਤ ਨੂੰ ਵਗਾਹ ਮਾਰਿਆ ਫਿਰ ਜਿਸ ਦਾ ਵਜੂਦ ਲੱਭਣਾ ਵੀ ਮੁਸ਼ਕਲ ਹੋ ਗਿਆ। ਮੁਗ਼ਲ ਹਕੂਮਤ ਵੇਲੇ ਵੀ ਇਸ ਬ੍ਰਾਹਮਣ ਨੇ ਆਪਣੀ ਵੇਸ-ਭੂਸ਼ਾ, ਬੋਲੀ, ਖਾਣ ਪੀਣ ਸਭ ਮੁਸਲਮਾਨੀ ਢੰਗ ਦਾ ਕਰ ਲਿਆ। ਹਲਾਲ ਖਾਣ ਤੋਂ ਅੱਗੇ ਮੁਸਲਮਾਨ ਹਾਕਮਾਂ ਨੂੰ ਆਪਣੀਆਂ ਧੀਆਂ-ਭੈਣਾਂ ਦੇ ਡੋਲੇ ਭੇਟ ਕਰਕੇ ਮੁਗ਼ਲ ਹਾਕਮਾਂ ਦੇ ਵਿਸ਼ਵਾਸ ਪਾਤਰ ਬਣ ਗਏ ਜਿਸ ਦੀ ਗਵਾਹੀ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ ਭਰੀ ਹੈ :
ਖਤ੍ਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਰਾਹੀ॥ (ਮ: 1, ਪੰਨਾ 662)
ਨੀਲ ਵਸਤ੍ਰ ਪਹਿਰਿ ਹੋਵਹਿ ਪ੍ਰਵਾਣੁ ॥ (ਮ: 1, ਪੰਨਾ 472)
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ (ਮ: 1, ਪੰਨਾ 472)
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਾਤਮੇ ਲਈ ਇਸ ਨੇ ਏਹੀ ਰਾਹ ਵਰਤਿਆ ਸੀ। ਆਪਣੀਆਂ ਧੀਆਂ ਦੇ ਡੋਲੇ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਖ਼ਾਨਦਾਨ ਨੂੰ ਦੇ ਕੇ ਦਰਬਾਰ ਖ਼ਾਲਸਾ ਵਿਚ ਇਨ੍ਹਾਂ ਘੁਸ-ਪੈਠ ਕੀਤੀ ਅਤੇ ਮੌਕਾ ਮਿਲਣ ’ਤੇ ਸਿੱਖ-ਸਰਦਾਰਾਂ ਨੂੰ ਚੁਣ-ਚੁਣ ਖ਼ਤਮ ਕਰਵਾਇਆ। ਇਨ੍ਹਾਂ ਵੱਲੋਂ 1947 ਦੀ ਵੰਡ ਵੇਲੇ ਵੀ ਇਸ ਸ਼ਾਤਰ ਬ੍ਰਾਹਮਣ ਨੇ ਨਹਿਰੂ ਗਾਂਧੀ ਦੇ ਰੂਪ ਵਿਚ ਝੂਠੇ ਕਸਮਾਂ-ਵਾਦਿਆਂ ਨਾਲ ਮੁਸਲਿਮ ਤੇ ਸਿੱਖ ਲੀਡਰਸ਼ਿਪ ਨੂੰ ਭਰਮਉਣ ਦਾ ਯਤਨ ਕੀਤਾ, ਜਿਸ ਦਾ ਸ਼ਿਕਾਰ ਮੁਸਲਮ ਲੀਡਰ ਜਿਨਾਹ ਤਾਂ ਨਾ ਹੋਇਆ ਪਰ ਸਿੱਖ ਇਕ ਵਾਰੀ ਫਿਰ ਇਸ ਦਾ ਨਿਵਾਲਾ ਬਣ ਕੇ ਇਸ ਦੇ ਗ਼ੁਲਾਮ ਹੋ ਗਏ।
ਗੁਰੂ ਨਾਨਕ ਸਾਹਿਬ ਨੇ ਜਦ ਬ੍ਰਾਹਮਣ ਦਾ ਹੱਥ ਫੜ੍ਹ ਕੇ ਜਨੇਊ ਪਹਿਨਣ ਵਰਗੀ ਥੋਥੀ ਰਸਮ ਤੋਂ ਇਨਕਾਰ ਕੀਤਾ ਅਤੇ “ਨਾ ਹਮ ਹਿੰਦੂ ਨ ਮੁਸਲਮਾਨ” ਦਾ ਨਾਹਰਾ ਲਾਇਆ ਤਾਂ ਬ੍ਰਾਹਮਣ ਪੈਰ ਦੇ ਅੰਗੂਠੇ ਤੋਂ ਬੋਦੀ ਤਕ ਕੰਬ ਉਠਿਆ। ਉਦੋਂ ਤੋਂ ਅੱਜ ਤਕ ਇਹ ਗੁਰੂ ਨਾਨਕ ਸਾਹਿਬ ਤੋਂ ਡਰਿਆ ਹੀ। ਦੇਸ ਦਾ ਹਰ ਨਾਗਰਿਕ ਹਿੰਦੂ ਹੈ, ਹਿੰਦੂ ਹਿੰਦੂ ਹੈ ਦਾ ਪਾਗ਼ਲਪਨ ਵਿਖਾ ਰਿਹਾ ਹੈ। ਗੰਗੂ ਅਤੇ ਚੰਦੂ ਰੂਪੀ ਚਿਹਰਿਆਂ ਰਾਹੀਂ ਬਦਨਾਮੀ ਖੱਟਣ ਤੋਂ ਬਾਅਦ ਅੱਜ ਮੁੜ ਆਰ.ਐਸ.ਐਸ. ਰੂਪੀ ਲਬਾਸ ਪਾ ਕੇ ਬ੍ਰਾਹਮਣ ਅਤੇ ਇਸ ਦੇ ਨਾਲ ਮਿਲੇ ਸੰਗਠਨਾਂ ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ ਆਦਿ ਮਨੁੱਖੀ ਘਾਣ ਕਰਨ ਵੱਲ ਵਧਦੇ ਜਾ ਰਹੇ ਹਨ। ਇਸ ਨੇ ਆਪਣੀ ਤਾਕਤ ਨੂੰ ਬੜੀ ਕੁਸ਼ਲਤਾ ਨਾਲ ਵੱਖਰੇ-ਵੱਖਰੇ ਵਿਭਾਗਾਂ ਵਿਚ ਵੰਡਿਆ ਹੋਇਆ ਹੈ :
1. ਰੀਸਰਚ ਇੰਸਟੀਚਿਊਟ; 2. ਵਿਦਿਆ ਭਾਰਤੀ; 3. ਸੰਸਕਾਰ ਭਾਰਤੀ; 4. ਭਾਰਤੀਯ ਅਧਿਆਪਕ ਪਰਿਸ਼ਦ; 5. ਭਾਰਤੀਯ ਕਲਿਆਨ ਆਸ਼ਰਮ; 6. ਸੇਵਾ ਭਾਰਤੀ; 7. ਭਾਰਤੀਯ ਮਜ਼ਦੂਰ ਸੰਘ; 8. ਪੁਰਵਾ ਸੈਨਿਕ ਸੇਵਾ ਪਰਿਸ਼ਦ; 9. ਵਿਸ਼ਵ ਹਿੰਦੂ ਪ੍ਰੀਸ਼ਦ; 10. ਅਖਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ; 11. ਅਖੰਡ ਹਿੰਦੁਸਤਾਨ ਮੋਰਚਾ; 12. ਬੀ.ਜੇ.ਪੀ.; 13. ਰਾਸ਼ਟ੍ਰੀਯ ਸਿੱਖ ਸੰਗਤ, ਇਹਦੇ ਵਰਗੇ ਕਈ ਨਿੱਕੇ-ਨਿਕੇ ਦਲ, ਸਕੂਲ ਸਮਿਤੀਆਂ ਹਨ ਜਿਹੜੇ ਇਨ੍ਹਾਂ ਦੇ ਕੱਟੜ ਸਮਰਥਕ ਹਨ, ਬਜਰੰਗ ਦਲ, ਸ਼ਿਵ ਸੈਨਾ, ਬਾਦਲ ਦਲ ਦੇ ਵੇਦਾਂਤੀ, ਮੱਕੜ, ਸੁਖਬੀਰ, ਮਹਿਤਾ, ਲੰਗਾਹ, ਸਿੱਧੂ ਆਦਿ ।
ਇਹ ਸਾਰੀ ਤਾਕਤ ਆਪਣੇ ਉਦੇਸ਼ ਹਿੰਦੂ ਰਾਸ਼ਟਰ ਦੀ ਸਥਾਪਨਾ ਤੇ ਬਾਕੀ ਘੱਟ-ਗਿਣਤੀਆਂ ਨੂੰ ਅਤੇ ਮੌਕਾ ਮਿਲਣ ’ਤੇ ਦੁਨੀਆਂ ਦੀ ਬਰਬਾਦੀ, ਕਤਲੋ-ਗਾਰਤ, ਦੰਗੇ-ਫ਼ਸਾਦ, ਬੰਬ-ਬਲਾਸਟ, ’ਕਲੇ ’ਕਲੇ ਗ਼ੈਰ ਹਿੰਦੂ ਅਤੇ ਗ਼ੈਰ ਹਿੰਦੂ ਦੇਸਾਂ ਵਿਚ ਨਫ਼ਰਤ, ਦਹਿਸ਼ਤ ਦੀ ਸਿਰਜਨਾ ਕਰਨੀ ਹਿੰਦੂ ਰਾਸ਼ਟਰ ਦੀ ਕਾਇਮੀ ਇਸ ਦੀ ਤਮੰਨਾ ਹੈ।
ਹਿਟਲਰ ਅਤੇ ਔਰੰਗਜ਼ੇਬ ਦਾ ਵੀ ਏਹੀ ਸੁਪਨਾ ਸੀ, ਹਿਟਲਰ 60 ਲੱਖ ਯਹੂਦੀਆਂ ਨੂੰ ਕਤਲ ਕਰਕੇ ਜਰਮਨ ਨੂੰ ਵਿਸ਼ਵ ਬਾਦਸ਼ਾਹ ਬਣਾਉਂਦਾ ਆਪ ਵੀ ਟੁਰ ਗਿਆ ਤੇ ਆਪਣੇ ਮੁਲਕ ਦੀ ਬਰਬਾਦੀ ਵੀ ਸਹੇੜ ਗਿਆ। ਔਰੰਗਜ਼ੇਬ ਨੇ ਲੱਖਾਂ ਹਿੰਦੂਆਂ ਦੇ ਖ਼ੂਨ ਨਾਲ ਹਿੰਦੁਸਤਾਨ ਦੀਆਂ ਮਸਜਿਦਾਂ ਤੇ ਗਲੀਆਂ ਨੂੰ ਧੋਤਾ ਪਰ ਔਰੰਗਜ਼ੇਬ ਦਾ ਸੁਪਨਾ ਇਕੋ ਮੁਸਲਿਮ ਧਰਮ ਵਾਲਾ ਦੇਸ ਹਿੰਦੁਸਤਾਨ ਬਣਾਉਣ ਦਾ ਵੀ ਪੂਰਾ ਨਾ ਹੋ ਸਕਿਆ। ਹੁਣ ਲੱਖਾਂ ਸਿੱਖਾਂ ਅਤੇ ਦਲਿਤਾਂ, ਘੱਟ-ਗਿਣਤੀਆਂ ਦੇ ਕਤਲ ਕਰਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਦਾ ਖਵਾਬ ਇਸ ਦੀ ਮੌਜੂਦਾ ਹਿੰਦੂ ਲੀਡਰਸ਼ਿਪ ਵੇਖ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਪੰਜ ਸੌ ਦੇ ਕਰੀਬ ਪੀ-ਐੱਚ.ਡੀ. ਦੇ ਮਿਆਰ ਵਾਲੇ ਵਖੋ-ਵੱਖਰੇ ਵਿਸ਼ਿਆਂ ਦੇ ਮਾਹਿਰ ਸਕਾਲਰ ਮਨੋ-ਵਿਗਿਆਨਿਕ ਅਤਵਾਦੀ ਨਾਗਪੁਰ ਤੇ ਹੋਰ ਕੇਂਦਰਾਂ ਵਿਚ ਬੈਠ ਕੇ ਇਸ ਦੇ ਲੁਕੇ (ਹੁਣ ਜ਼ਾਹਰ ਹੋ ਚੁਕੇ) ਏਜੰਡੇ ਨੂੰ ਸਾਕਾਰ ਕਰਨ ਦੀਆਂ ਤਰਤੀਬਾਂ ਘੜ ਰਹੇ ਹਨ। ਸੰਘ ਨੇਤਾ ਗੁਰੂ ਗੋਲਵਾਲਕਰ ਨੇ ਘੱਟ-ਗਿਣਤੀਆਂ ਨੂੰ ਖ਼ਤਮ ਕਰਣ ਲਈ 60 ਲੱਖ ਯਹੂਦੀਆਂ ਨੂੰ ਕਤਲ ਕਰਣ ਵਾਲੇ ਹਿਟਲਰ ਨੂੰ ਆਪਣਾ ਆਦਰਸ਼ ਮੰਨਿਆ ਹੈ ਤਾਂਹੀ ਤਾਂ ਗੋਲਵਾਲਕਰ ਲਿਖਦਾ ਹੈ : “ਜੋ ਹਲ ਹਿਟਲਰ ਨੇ ਯਹੂਦੀਆਂ ਦਾ ਕੱਢਿਆ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਇਹ ਹੀ ਯੋਗ ਹੱਲ ਹੈ ਗ਼ੈਰ ਹਿੰਦੂਆਂ ਨਾਲ ਨਿਪਟਣ ਦਾ।” ਜੋ ਕੱਲ ਕਰਦ ਫੜ੍ਹਨ ਤੋਂ ਡਰਦੇ ਸਨ ਅੱਜ ਤਰਸ਼ੂਲ ਵੰਡਦੇ ਫਿਰਦੇ ਹਨ, ਜੋ ਕੱਲ ਗ਼ਜ਼ਨੀ ਦੇ ਬਜ਼ਾਰਾਂ ਵਿਚ ਟੱਕੇ ਟੱਕੇ ’ਤੇ ਵਿਕਦੀਆਂ ਸਨ ਅੱਜ ਰਫ਼ਲਾਂ ਲਾਠੀਆਂ ਚਲਾਉਂਦੀਆਂ ਹਨ ਅਤੇ ਖੰਡੇ ਖੜਕਾਉਣ ਤੇ ਗਜ਼ਨੀ ਦੇ ਬਜ਼ਾਰਾਂ ਨੂੰ ਤਬਾਹ ਕਰਨ ਵਾਲਿਆਂ ਦੀ ਵਾਰਸ ਪਨੀਰੀ ਕਿਥੇ ਖੜੀ ਹੈ?
ਹੈਰਾਨੀ ਦੀ ਗੱਲ ਹੈ ਜਿਹਨਾਂ ਦਿਨਾਂ ਵਿਚ ਆਰ.ਐਸ.ਐਸ. ਦੀ ਸਥਾਪਨਾ ਹੋਈ ਸੀ, ਉਨ੍ਹਾਂ ਦਿਨਾਂ ਵਿਚ ਹੀ ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟ ਫ਼ੈਡਰੇਸ਼ਨ, ਤੇ ਕਈ ਸਿੱਖ ਮਿਸ਼ਨਰੀ ਕਾਲਜਾਂ ਦੇ ਸਿੱਖ ਫ਼ਲਸਫ਼ੇ, ਸਿੱਖ ਵਿਲੱਖਣਤਾ, ਉਦੇਸ਼ਾਂ ਵਿੱਚੋਂ ਇਕ ਉਦੇਸ਼ ਸੀ, ਸਿੱਖ ਹੌਮਲੈਂਡ ਦੀ ਸਥਾਪਨਾ ਇਕੋ ਸਮੇਂ ਵਿਚ ਹੋਂਦ ਵਿਚ ਆਉਣ ਵਾਲਿਆਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਵਿਖਾਈ ਦੇਂਦਾ ਹੈ।
ਸੰਘ ਦੇ ਅੱਜ 50 ਲੱਖ ਤੋਂ ਵੱਧ ਮੈਂਬਰ ਅਤੇ ਦੇਸ ਭਰ ਵਿਚ ਖ਼ੁਫ਼ੀਆ ਏਜੰਸੀਆਂ ਕੰਮ ਕਰ ਰਹੀਆਂ ਹਨ। ਘੱਟ-ਗਿਣਤੀ ਕੌਮਾਂ ਦੇ ਘਰ ਪੈਦਾ ਹੋਣ ਵਾਲੇ ਬੱਚੇ ਦੀ ਜਨਮ ਕੁੰਡਲੀ ਇਨ੍ਹਾਂ ਏਜੰਸੀਆਂ ਕੋਲ ਹੁੰਦੀ ਹੈ। ਆਪਣੀ ਵੱਖਰੀ ਕੌਮੀ ਹੋਂਦ ਦੀ ਗੱਲ ਕਰਨ ਵਾਲਾ ਹਰ ਵਿਦਵਾਨ, ਪ੍ਰਚਾਰਕ, ਸਕਾਲਰ, ਰਾਗੀ, ਸੰਸਥਾਵਾਂ, ਮੈਗਜ਼ੀਨ, ਇਨ੍ਹਾਂ ਦੇ ਨਿਸ਼ਾਨੇ ’ਤੇ ਹਨ। ਸੰਘ ਨੇ ਆਪਣੇ ਉਦੇਸ਼ ਦੀ ਪੂਰਤੀ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਇਕ ਬੱਚੇ ਤੇ ਬੂੜੇ ਤੋਂ ਡਾਕੂ, ਸੰਤ, ਪ੍ਰੋਫ਼ੈਸਰ, ਅਨਪੜ੍ਹ, ਵਕੀਲ, ਡਾਕਟਰ, ਇੰਜੀਨੀਅਰ, ਮਜ਼ਦੂਰ, ਵਪਾਰੀ, ਭਿਖਾਰੀ, ਲੀਡਰ, ਪੁਜਾਰੀ ਨੂੰ ਵੱਖ-ਵੱਖ ਢੰਗ ਤੇ ਅੱਢਰੀ ਸ਼ਕਲ ਵਿਚ ਆਪਣੇ ਸੰਘ ਨਾਲ ਜੋੜਿਆ ਹੋਇਆ ਹੈ। ਦੂਜੇ ਪਾਸੇ ਅਕਾਲੀ ਦਲਾਂ ਨੇ ਨਾ ਵਫ਼ਾਦਾਰ ਜਰਨੈਲ ਸਾਂਭੇ, ਨਾ ਸਕਾਲਰ, ਨਾ ਹੱਕ ਸੱਚ ਦੀ ਗੱਲ ਕਰਨ ਵਾਲੀਆਂ ਕਲਮਾਂ, ਨਾ ਸ਼ਮਸ਼ੀਰਾਂ ਵਾਲੇ ਯੋਧੇ, ਬਾਕੀਆਂ ਦਾ ਕੀ-ਕੀ ਜ਼ਿਕਰ ਕਰੀਏ, ਇਨ੍ਹਾਂ ਸਾਂਭਿਆਂ ਤਾਂ ਬਸ ਸੰਤਰੀਆਂ ਮੰਤਰੀਆਂ ਦਾ ਅਹੁਦਾ, ਜਾਤ-ਪਾਤ (ਜੱਟ ਵਾਦ), ਮੰਨੂਵਾਦ ਜਿਸ ਬ੍ਰਾਹਮਣੀ ਕਾਣੀ ਵੰਡ ਦਾ ਖ਼ਾਲਸਾ ਜ਼ਬਰਦਸਤ ਵਿਰੋਧ ਕਰਦਾ ਰਿਹਾ, ਉਸੇ ਵੰਡ ਪ੍ਰਣਾਲੀ ਨੇ ਸਿੱਖਾਂ ’ਤੇ ਕਬਜ਼ਾ ਕਰ ਲਿਆ। ਅਜੇ ਇੰਨੀਆਂ ਮੁਨਿਆਰੀ ਦੀ ਦੁਕਾਨ ’ਤੇ ਵਸਤੂਆਂ ਨਹੀਂ ਹੋਣੀਆਂ ਜਿੰਨੀਆਂ ਕਿ ਸਾਡੀਆਂ ਮਰਿਯਾਦਾਵਾਂ ਦਾ ਖਿਲਾਰਾ ਪੈ ਗਿਆ ਹੈ। 1984 ਵਿਚ ਬ੍ਰਾਹਮਣਵਾਦ ਨੂੰ ਗੋਲੀ ਤੇ ਬੋਲੀ ਦੋਵਾਂ ਵਿਚ ਬਾਬਾ ਜਰਨੈਲ ਸਿੰਘ ਖ਼ਾਲਸਾ ਨੇ ਕਰਾਰੀ ਹਾਰ ਦਿੱਤੀ ਤਾਂ ਇਨ੍ਹਾਂ ਨੇ ਬਾਬਾ ਜਰਨੈਲ ਸਿੰਘ ਦੇ ਬਚਨ “ਮੈਂ ਸਰੀਰ ਦਾ ਮਰਨਾ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ,” ਮੁਖ ਰੱਖਦਿਆਂ ਸਿੱਖਾਂ ਨੂੰ ਆਤਮਕ ਤੌਰ ਪਰ ਮਾਰਨ ਲਈ ਕਮਰਕੱਸੇ ਕਰ ਲਏ ਹਨ।
ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿਚ ਹਿੰਦੂਤਵ ਦਾ ਉਭਾਰਾ ਅਤੇ ਮੀਡੀਏ ਵਿਚ ਸਿੱਖਾਂ ਦਾ ਹਾਸੋਹੀਣਾ ਰੂਪ ਪੇਸ਼ ਕਰਕੇ ਸਿੱਖ ਸਰੂਪ ਪ੍ਰਤੀ ਹੀਣ ਭਾਵਨਾ ਦਾ ਪਾਸਾਰ ਕੀਤਾ ਜਾ ਰਿਹਾ ਹੈ, ਜਿਸ ਅਧੀਨ ਸਿੱਖ ਕੁੜੀਆਂ-ਮੁੰਡਿਆਂ ਨੂੰ ਸਿੱਖੀ ਤੂੰ ਦੂਰ ਲੈ ਜਾਕੇ ਗ਼ੈਰ ਸਿੱਖਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਿੱਖ ਕੁੜੀਆਂ ਨੂੰ ਪਿਆਰ ਮੁਹਬਤ ਦੇ ਜਾਲ ਵਿਚ ਫਸਾ ਕੇ ਜਿਸਮ ਫਰੌਸ ਬਨਾਇਆ ਜਾ ਰਿਹਾ ਹੈ, ਸਿੱਖ ਨੌਜਵਾਨਾਂ ਨੂੰ ਪਤਿਤ ਕਰਣ ਲਈ ਹਰ ਹੀਆ ਵਰਤਿਆ ਜਾ ਰਿਹਾ ਹੈ। ਜਿਸ ਨੂੰ ਠੱਲ੍ਹ ਪਾਣ ਲਈ ਹਰ ਸਿੱਖ ਪਰਿਵਾਰ ਅੰਦਰ ਗੁਰਮਤਿ ਦਾ ਵਾਤਾਵਰਣ ਅਤੇ ਜੰਮਦੇ ਬੱਚੇ ਨੂੰ ਸਿੱਖ ਫ਼ਲਸਫ਼ੇ ਵਿਚ ਢਾਲਣ ਲਈ ਗੁੜ੍ਹਤੀ ਦੇਣੀ ਅਤਿ ਜ਼ਰੂਰੀ ਹੈ। ਹਰ ਸਿੱਖ ਮਾਂ ਦਾ ਗੁਰਮਤਿ ’ਤੇ ਪਾਬੰਦ ਹੋਣਾ ਲਾਜ਼ਮੀ ਹੈ।
ਜੰਮੂ ਕਸ਼ਮੀਰ ਵਿਚ ਮੁਸਲਿਮ ਖਾੜਕੂ ਲਹਿਰ ਦੇ ਅਰੰਭ ਹੋਣ ਤੋਂ ਕੁਝ ਸਮਾਂ ਪਹਿਲਾਂ 1989 ਵਿਚ ਜੰਮੂ ਵਿਚ ਸਿੱਖਾਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ’ਤੇ ਹਮਲਾ ਕਰਕੇ ਹਿੰਦੂ ਅੱਤਵਾਦੀ ਸੰਗਠਨ ਸ਼ਿਵ ਸੈਨਾ, ਬਜਰੰਗ ਦਲ, ਆਰ.ਐਸ.ਐਸ. ਨੇ 13 ਸਿੱਖਾਂ ਨੂੰ ਕਤਲ ਕਰ ਦਿੱਤਾ ਅਤੇ ਗੁਰਦੁਆਰਿਆਂ ਦੀ ਸਾੜ-ਫੂਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ, ਸਿੱਖਾਂ ਦੀਆਂ ਜਾਇਦਾਦਾਂ ਦੀ ਲੁੱਟ-ਮਾਰ ਕੀਤੀ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖਾਂ ਦਾ ਕੋਈ ਕਾਤਲ ਗ੍ਰਿਫ਼ਤਾਰ ਨਾ ਕੀਤਾ ਗਿਆ, ਜਿਸ ਦੇ ਫਲਸਰੂਪ ਜੰਮੂ ਦੇ ਸਿੱਖ ਨੌਜਵਾਨਾਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ, ਦਾ ਗਠਨ ਕਰਕੇ ਆਰ.ਐਸ.ਐਸ. ਤੇ ਹੋਰ ਹਿੰਦੂਤਵ ਲੀਡਰਾਂ ਦੀ ਜਾਗੋ ਗਾ ਦਿੱਤੀ। ਕਈ ਮਹੀਨੇ ਜੰਮੂ ਵਿਚ ਬੰਬ ਗੋਲੀਆਂ ਦੀ ਗੂੰਜ ਸਿੱਖ ਜਵਾਨਾਂ ਨੇ ਪਾਈ ਰੱਖੀ। ਅੱਜ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਖ਼ਤਰਨਾਕ ਅੱਤਵਾਦੀ ਸੰਗਠਨ ਘੋਸ਼ਿਤ ਤਾਂ ਕਰ ਦਿੱਤਾ ਗਿਆ ਪਰ ਇਸ ਦੇ ਪੈਦਾ ਹੋਣ ਦੇ ਕਾਰਨ ਨਾ ਘੋਖੇ ਗਏ।
“ਪਰਵਾਹ ਨਹੀਂ ਹੈ ਬੇ ਸਰੋਂ ਸਾਮਾਂ ਲੜੇਂਗੇ ਹਮ,
ਜ਼ਾਲਮ ਸੇ ਬੁਤ-ਪ੍ਰਸਤ ਸੇ ਹਾਂ-ਹਾਂ ਲੜੇਂਗੇ ਹਮ।”
ਜੰਮੂ ਦੇ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨੀ ਦੱਸ-ਦੱਸ ਕੇ ਸ਼ਹੀਦ ਕੀਤਾ ਗਿਆ, ਫਿਰ ਕਸ਼ਮੀਰ ਵਿਚ ਮੁਸਲਿਮ ਖਾੜਕੂ ਲਹਿਰ ਦੇ ਉਭਾਰ ਤੋਂ ਬਾਅਦ ਸਿੱਖਾਂ ਦੇ ਨਸਲਘਾਤ ਦੇ ਤਰੀਕਾਕਾਰ ਮੁੜ ਬਦਲ ਦਿੱਤਾ ਗਿਆ। ਕਸ਼ਮੀਰ ਵਿਚ ਮੁਸਲਮਾਨ ਖਾੜਕੂਆਂ ਵਿਰੁੱਧ ਸਿੱਖਾਂ ਦੀ ਪੁਲਿਸ ਫੋਰਸਾਂ ਵਿਚ ਕੋਟੇ ਤੋਂ ਵੱਧ ਕੇ ਭਰਤੀ ਕੀਤੀ ਗਈ । ਸਿੱਖ ਆਫ਼ੀਸਰਾਂ ਨੂੰ ਸਪੈਸ਼ਲ ਉਪਰੇਸ਼ਨ ਗਰੁਪ (ਐਸ.ਓ.ਜੀ.) ਤਹਿਤ ਤੈਨਾਤ ਕੀਤਾ ਗਿਆ, ਕਸ਼ਮੀਰ ਵਿਚ ਕਈ ਵਾਰ ਸਿੱਖਾਂ ਦਾ ਕਤਲ ਕਰਕੇ ਇਲਜ਼ਾਮ ਮੁਸਲਿਮ ਖਾੜਕੂਆਂ ’ਤੇ ਥੋਪਿਆ ਗਿਆ, ਜਿਸ ਨੂੰ ਸਿੱਖਾਂ ਨੇ ਮਨਜ਼ੂਰ ਨਾ ਕੀਤਾ, ਜਿਸ ਦੇ ਰੋਸ ਵਜੋਂ ਕਸ਼ਮੀਰੀ ਖਾੜਕੂਆਂ ਨੇ ਇਕ ਵੇਰਾਂ ਕੁਝ ਡਰਾਈਵਰਾਂ ਨੂੰ ਕਤਲ ਕਰਨ ਲਈ ਲਾਈਨ ਲਗਵਾਈ, ਜਿਸ ਵਿੱਚੋਂ ਸਿੱਖਾਂ ਨੂੰ ਅੱਡ ਕਰ ਕੇ ਛੱਡ ਦਿੱਤਾ ਗਿਆ। ਇਕ ਪਤਿਤ ਪੰਜਾਬ ਦੇ ਨੌਜਵਾਨ ਨੇ ਦਸਿਆ ਕਿ ਮੈਂ ਸਿੱਖਾਂ ਦਾ ਪੁੱਤਰ ਹਾਂ ਪਰ ਕਸ਼ਮੀਰੀ ਖਾੜਕੂਆਂ ਨੇ ਉਸ ਨੂੰ ਇਹ ਕਹਿ ਕੇ, ਕਿ ਤੂੰ ਕੇਸ ਕਟਾਏ ਹਨ, ਤੂੰ ਸਿੱਖਾਂ ਦਾ ਮੁੰਡਾ ਨਹੀਂ ਹੋ ਸਕਦਾ, ਬਾਕੀ ਦੇ ਹਿੰਦੂ ਡਰਾਇਵਰਾਂ ਨਾਲ ਹੀ ਖ਼ਤਮ ਕਰ ਦਿੱਤਾ । ਇਨ੍ਹਾਂ ਦਿਨਾਂ ਵਿਚ ਹੀ ਮਾਰਚ 2000 ਵਿਚ ਕਸ਼ਮੀਰ ਵਿਚ 36 ਸਿੱਖਾਂ ਦਾ ਕਤਲ ਕਰਕੇ ਇਲਜ਼ਾਮ ਕਸ਼ਮੀਰੀਆਂ ’ਤੇ ਪਾ ਦਿੱਤਾ ਗਿਆ, ਇਸ ਕੇਸ ਵਿਚ ਚਾਰ ਮੁਸਲਮਾਨ ਨੌਜਵਾਨਾਂ ਨੂੰ 36 ਸਿੱਖਾਂ ਦੇ ਕਾਤਲ ਦਰਸਾ ਕੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ, ਜੋ ਬਾਅਦ ਵਿਚ ਬੇਕਸੂਰ ਸਾਬਤ ਹੋਏ ਪਰ ਸਿੱਖਾਂ ਦੇ ਕਾਤਲ ਅੱਜ ਤਕ ਸਾਹਮਣੇ ਨਾ ਲਿਆਂਦੇ ਗਏ।
ਫਿਰ ਇਨ੍ਹਾਂ 36 ਕਤਲਾਂ ਵਿਰੁੱਧ ਜਦ ਜੰਮੂ ਵਿਚ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਅਰੰਭ ਕੀਤੇ ਤਾਂ ਆਰ.ਐਸ.ਐਸ., ਬਜਰੰਗੀਆਂ, ਸ਼ਿਵ ਸੈਨਿਕਾਂ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਮੁਸਲਮਾਨਾਂ ਵਿਰੁੱਧ ਵਰਤਣ ਲਈ ਖ਼ੂਨ ਦਾ ਬਦਲਾ ਖ਼ੂਨ, ਸਿੱਖ ਭਾਈਓ ਹਮ ਤੁਮਾਰੇ ਸਾਥ ਹੈਂ, ਦੇ ਨਾਰੇ ਲਾ ਕੇ ਢੌਂਗ ਰਚਿਆ। ਜਿਸ ਵੇਲੇ ਇਹ ਸੰਘ ਨੇਤਾ ਗੁਰਦੁਆਰਾ ਕਲਗੀਧਰ ਰਿਹਾੜੀ ਜੰਮੂ ਵਿਚ ਜ਼ਹਿਰੀਲੇ ਭਾਸ਼ਨ ਦੇ ਰਹੇ ਸਨ, ਉਥੇ ਬੈਠੀ ਬਾਦਲ ਦਲੀਆਂ ਦੀ ਹਿਜੜੀ ਲੀਡਰਸ਼ਿੱਪ ਮੂਕ-ਦਰਸ਼ਕ ਬਣੀ ਰਹੀ, ਸਿੱਖਾਂ ਨੂੰ ਗੁੰਮਰਾਹ ਕਰਨ ਵਾਲਿਆਂ ਵਿਰੁੱਧ ਦੋ ਬੋਲ ਵੀ ਨਾ ਬੋਲੇ।
ਅੱਜ ਜਿਥੇ ਪੰਜਾਬ ਅਤੇ ਪੰਥ ਖ਼ਾਲਸਾ ਦੇ ਘਾਣ ਲਈ ਹਿੰਦੂ ਫ਼ਿਰਕੂ ਤਾਕਤ ਜ਼ੁੰਮੇਵਾਰ ਹੈ, ਉਥੇ ਅਸੀਂ ਵੀ ਘੱਟ ਅਕ੍ਰਿਤਘਿਣਤਾ ਨਹੀਂ ਵਿਖਾਈ।
“ਉਠਾਉ ਉਂਗਲੀਆਂ ਯੁਹੀਂ ਨਾ ਗੈਰੋਂ ਕੀ ਖਤਾਉਂ ਪਰ।
ਕਰੋ ਅਪਨੀ ਖਤਾਉਂ ਪਰ ਬੀ ਚੁਪਕੇ ਸੇ ਨਜ਼ਰ ਪਹਿਲੇ।”
ਪੰਜਾਬੋਂ ਬਾਹਰ ਬੈਠਾ ਹਰ ਸਿੱਖ ਜਿਸ ਦੀ ਨਿਗਾਹ ਤੇ ਜ਼ਿਹਨ ਹਮੇਸ਼ਾਂ ਗੁਰੂਆਂ ਦੀ ਧਰਤੀ ਪੰਜਾਬ ਵਲ ਰਹਿੰਦਾ ਹੈ, ਬਹੁਤ ਨਿਰਾਸ਼ ਹੋ ਜਾਂਦਾ ਹੈ ਜਦ ਉਹ ਪੰਜਾਬ ਦੀ ਮੌਜੂਦਾ ਹਾਲਤ ਵੇਖਦਾ ਹੈ। ਸਾਨੂੰ ਸੇਧ ਦੇਣ ਵਾਲਾ ਪੰਜਾਬ ਅੱਜ ਕਿਥੇ ਖੜਾ ਹੈ ? ਅੱਜ ਸਭ ਤੋਂ ਵੱਧ ਪਤਿਤਪੁਣਾ, ਬੀਊਟੀ ਪਾਰਲਰ, ਸ਼ਰਾਬ ਦੀਆਂ ਭੱਠੀਆਂ-ਠੇਕੇ, ਵੈਨਸ਼ਾਪ, ਭਰੂਣ ਹੱਤਿਆਵਾਂ, ਦਾਜ ਦੀਆਂ ਬਲੀ ਚੜ੍ਹੀਆਂ ਧੀਆਂ ਭੈਣਾਂ, ਬੇਰੁਜ਼ਗਾਰੀ, ਡੇਰਾਵਾਦ ਦਾ ਜਾਲ, ਅਸ਼ਲੀਲਤਾ ਭਰਪੂਰ ਗਾਇਕੀ, ਜਾਤ-ਪਾਤ ’ਤੇ ਅਧਾਰਤ ਬਣੇ ਗੁਰਦੁਆਰੇ, ਕਬਰਸਤਾਨ, ਪੰਜਾਬ ਵਿਚ ਹਨ, ਉਥੇ ਹੀ ਸਭ ਤੋਂ ਵੱਧ ਸਿੱਖ ਸੰਸਥਾਵਾਂ, ਪੰਥਕ ਮੈਗਜ਼ੀਨ, ਟਕਸਾਲਾਂ, ਮਿਸ਼ਨਰੀ ਕਾਲਜ, ਫੈਡਰੇਸ਼ਨਾਂ, ਅਕਾਲੀ ਦਲ, ਸਿੱਖ ਇਤਿਹਾਸਕ ਸਥਾਨ, ਪ੍ਰਚਾਰਕ, ਰਾਗੀ, ਢਾਡੀ, ਹੈਰਾਨਕੁੰਨ ਸਭ ਤੋਂ ਵੱਧ ਸ਼ਹਾਦਤਾਂ ਅਤੇ ਸਿੱਖਾਂ ਦੀ ਜਨਮ-ਭੂਮੀ ਪੰਜਾਬ, ਫਿਰ ਵੀ ਕਿਉਂ ਪੰਜਾਬ ਦੀ ਦੁਸ਼ਮਨਾਂ ਤੇ ਆਪਣਿਆਂ ਵਲੋਂ ਇਹ ਤਰਸਯੋਗ ਹਾਲਤ ਬਣਾਈ ਹੋਈ ਹੈ ? ਪੰਜਾਬ ਦਾ ਦੁਸ਼ਮਣ ਹਿੰਦੂਤਵ ਸੰਘ ਪੰਜਾਬ ਨੂੰ ਬਰਬਾਦ ਕਰਣ ਦੇ ਮਨਸੂਬੇ ਵਿਚ ਅੱਗੇ ਵਧਦਾ ਜਾ ਰਿਹਾ ਹੈ ਅਤੇ ਸਾਡੀ ਪੰਥਕ ਲੀਡਰਸ਼ਿੱਪ ਆਪਸੀ ਭਰਾ-ਮਾਰੂ ਜੰਗ ਵਿਚ ਮਸ਼ਰੂਫ਼ ਹੈ। ਸੰਘ ਤੋਂ ਇਲਾਵਾ ਸਾਡੇ ਵਿਚ ਆਪਾ ਵਿਰੋਧੀ ਕਲਮਾਂ ਨੂੰ ਜਨਮ ਕੌਣ ਦੇ ਰਿਹਾ ਹੈ ? ਸ਼ਬਦ ਗੁਰੂ ਤੋਂ ਤੋੜ ਕੇ ਡੇਰਾਵਾਦੀ ਨਿਜਾਮ ਕੌਣ ਪੈਦਾ ਕਰ ਰਿਹਾ ਹੈ? ਇਕ ਪੰਥਕ ਮਰਯਾਦਾ ਛੱਡ ਕੇ ਅੱਢਰੀਆਂ ਅੱਢਰੀਆਂ ਵਿਵਾਦਗ੍ਰਸਤ ਕਹਾਣੀਆਂ ਨੂੰ ਕੌਣ ਜਨਮ ਦੇ ਰਿਹਾ ਹੈ ? ਦੁਸ਼ਮਣ ਅੱਜ ਸਮੁੱਚੀ ਕੌਮ ਨੂੰ ਇਕੱਠਾ ਹੋ ਕੇ ਇਕ ਨਿਸ਼ਾਨ ਹੇਠਾਂ ਟੁਰਨ ਨੂੰ ਰੋਕਣ ਲਈ ਹਰ ਹੀਆ ਵਰਤ ਰਿਹਾ ਹੈ ਫਿਰ ਵੀ ਅਜ਼ਮਾਇਸ਼ ਦੀ ਇਸ ਘੜੀ ਵਿਚ, ਗੱਦਾਰਾਂ ਦੇ ਵਗ ਰਹੇ ਸਿਲਾਬ ਵਿਚ, ਲਹਿਰਾਂ ਨੂੰ ਜਨਮ ਦੇਣ ਵਾਲੇ ਗੁਰੂ ਕੇ ਯੋਧੇ ਬਹਾਦਰ “ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ’ਤੇ, ਸਿੰਘ ਹਲੇ ਵੀ ਲੱਖ ਹਜ਼ਾਰ ਜੀਊਂਦੇ” ਬੈਠੇ ਹਨ ਜੋ ਪਿਛਲੇ ਹਥਿਆਰਬੰਦ ਸੰਘਰਸ਼ ਵਾਂਗ ਇਸ ਵਾਰੀ ਪੂਰੀ ਤਿਆਰੀ ਨਾਲ ਦੁਸ਼ਮਣ ਦੇ ਮਨੋਵਿਗਿਆਨਕ ਹਮਲੇ ਦਾ ਜਵਾਬ ਦੇ ਕੇ ਫ਼ਤਹਿਯਾਬ ਹੋਣਗੇ। ਗੁਰੂ ਰਾਖਾ !
ਗੁਰ ਮੇਰਾ ਸੰਗ ਸਦਾ ਹੈ ਨਾਲੇ।
ਮਨਮੋਹਨ ਸਿੰਘ ਜੰਮੂ







VERY GOOD ARTICLE