ਬਲਜੀਤ ਸਿੰਘ ਭਾਊ ਅਦਾਲਤ ’ਚ ਪੇਸ਼

Aug 20th, 2008 | By jagdeep | Category: News (ਖ਼ਬਰਾਂ)

ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਕਥਿਤ ਮੁੱਖ ਸਾਥੀ ਬਲਜੀਤ ਸਿੰਘ ਭਾਊ ਨੂੰ ਦਿੱਲੀ ਪੁਲਿਸ ਨੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਾਣਯੋਗ ਕੇ. ਐਸ. ਚੀਮਾ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੇ ਉਸ ਦੀ ਅਗਲੀ ਪੇਸ਼ੀ 23 ਸਤੰਬਰ 2008 ’ਤੇ ਪੈ ਗਈ ਹੈ। ਭਾਊ ਦੇ ਵਕੀਲ ਸ: ਬਲਜੀਤ ਸਿੰਘ ਜੋਸਨ ਤੇ ਬਰਜਿੰਦਰ ਸਿੰਘ ਸੋਢੀ ਨੇ ਅਦਾਲਤ ’ਚ ਆਪਣੇ ਮਵੱਕਲ ਦੀ ਪੈਰਵੀ ਕਰਦਿਆਂ ਹੋਇਆਂ ਤਿੰਨ ਅਰਜ਼ੀਆਂ ਦਿੱਤੀਆਂ ਜਿਨ੍ਹਾਂ ’ਚ ਭਾਊ ਨੂੰ ਤਿਹਾੜ ਜੇਲ੍ਹ ਅੰਦਰ ਕੜਾ, ਬੈਲਟ ਤੇ ਨਕਦ ਪੈਸੇ ਲਿਜਾਣ ਦੇਣ ਦੀ ਆਗਿਆ ਮੰਗੀ। ਮਾਣਯੋਗ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨਿਯਮਾਂ ਮੁਤਾਬਿਕ ਸਹੂਲਤ ਦੇਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਤੋਂ ਬਾਹਰ ਆ ਕੇ ਭਾਊ ਨੇ ਆਪਣੇ ਹੱਥ ਲਿਖਤ ਬਿਆਨ ਨੂੰ ਸਿੱਖ ਕੌਮ ਦੇ ਨਾਂਅ ’ਤੇ ਜਾਰੀ ਕਰਦਿਆਂ ਕਿਹਾ ਕਿ ਕੁਝ ਏਜੰਸੀਆਂ ਝੂਠੇ ਸਾਧਾਂ ਦੀਆਂ ਪੂਰੀ ਤਰ੍ਹਾਂ ਮਦਦ ਕਰ ਰਹੀਆਂ ਹਨ, ਜਦਕਿ ਸਿੱਖ ਕੌਮ ਨੂੰ ਇਕ ਹਊਆ ਬਣਾ ਕੇ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀਆਂ ਹਨ। ਉਨ੍ਹਾਂ ਆਪਣੇ ਬਿਆਨ ’ਚ ਸਿੱਖ ਕੌਮ ਦੇ ਉਨ੍ਹਾਂ ਕਥਿਤ ਅਖੌਤੀ ਲੀਡਰਾਂ ਨੂੰ ਵੀ ¦ਬੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਡੇਰਾ ਸਾਧ ਨੂੰ ਮੁਆਫ਼ ਕਰਨ ਦੀਆਂ ਤਰਕੀਬਾਂ ਬਣਾ ਰਹੇ ਹਨ, ਉਨ੍ਹਾਂ ਨੂੰ ਕੌਮ ਕਦੇ ਮੁਆਫ਼ ਨਹੀਂ ਕਰੇਗੀ। ਸਗੋਂ ਅਜਿਹੇ ਨੇਤਾਵਾਂ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਣਾ ਜ਼ਰੂਰੀ ਹੈ। ਭਾਊ ਨੇ ਤਖ਼ਤ ਦੇ ਜਥੇਦਾਰਾਂ ਨੂੰ ਧੱਕੇ ਨਾਲ ਲਾਹੁਣ ਦੀ ਕਾਰਵਾਈ ਦੀ ਵੀ ਨਿੰਦਾ ਕੀਤੀ ਹੈ। ਬਲਜੀਤ ਸਿੰਘ ਭਾਊ ਨੂੰ ਪੇਸ਼ੀ ਤੋਂ ਲੈ ਕੇ ਆਈ ਦਿੱਲੀ ਪੁਲਿਸ ਨੇ ਅਜੀਤ ਅਖ਼ਬਾਰ ਦੇ ਫੋਟੋਗ੍ਰਾਫਰ ਨਾਲ ਬਦਸਲੂਕੀ ਕਰਕੇ ਕੈਮਰਾ ਖੋਹ ਲਿਆ। ਜਦੋਂ ਪੁਲਿਸ ਭਾਊ ਨੂੰ ਮਾਣਯੋਗ ਅਦਾਲਤ ਤੋਂ ਬਾਹਰ ਲੈ ਕੇ ਆਈ ਤਾਂ ਉੱਥੇ ਸਭ ਤੋਂ ਪਹਿਲਾਂ ਪੁੱਜੇ ਫੋਟੋਗ੍ਰਾਫਰ ਚਰਨਜੀਵ ਜੋਸ਼ੀ ਨੇ ਭਾਊ ਦੀਆਂ ਕੁਝ ਤਸਵੀਰਾਂ ਲੈ ਲਈਆਂ ਜਿਸ ’ਤੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਗੁੱਸੇ ’ਚ ਜੋਸ਼ੀ ਤੋਂ ਕੈਮਰਾ ਖੋਹਣ ਲਈ ਹੱਥੋਪਾਈ ’ਤੇ ਉੱਤਰ ਆਏ ਤੇ ਧੱਕੇ ਨਾਲ ਕੈਮਰਾ ਖੋਹ ਲਿਆ। ਬਾਅਦ ਦਿੱਲੀ ਪੁਲਿਸ ਦੇ ਜਵਾਨ ਘਬਰਾ ਗਏ ਤੇ ਕੈਮਰਾ ਵਾਪਸ ਕਰਕੇ ਰਫੂ ਚੱਕਰ ਹੋਣ ਲੱਗੇ ਪਰ ਫੋਟੋਗ੍ਰਾਫਰਾਂ ਦਾ ਰੋਹ ਦੇਖ ਕੇ ਜਾਂਦੇ ਹੋਏ ਮਾਫੀ ਮੰਗ ਕੇ ਹੀ ਨਿਕਲਣ ’ਚ ਭਲਾਈ ਸਮਝੀ।

Share and Enjoy:
  • Digg
  • del.icio.us
  • Facebook
  • Google
  • E-mail this story to a friend!
  • StumbleUpon
  • TwitThis
Tags: , ,

Leave Comment

You must be logged in to post a comment.