ਘੱਟ ਗਿਣਤੀਆਂ ਲਈ ਮੁਸ਼ਕਿਲ ਵਕਤ
Oct 9th, 2008 | By jagdeep | Category: Articles (ਲੇਖ), Editorials (ਸੰਪਾਦਕੀ)ਭਾਰਤ ਵਿੱਚ ਘੱਟ ਗਿਣਤੀਆਂ ਇਸ ਸਮੇਂ ਗੰਭੀਰ ਸੰਕਟ ਵਿੱਚ ਹਨ। ਮੁਲਕ ਦੇ ਅੱਧਾ ਦਰਜਨ ਦੇ ਕਰੀਬ ਸੂਬਿਆਂ ਵਿੱਚ ਲਗਾਤਾਰ ਘੱਟ ਗਿਣਤੀ ਵਿਰੋਧੀ ਫਿਰਕੂ ਦੰਗੇ ਹੋ ਰਹੇ ਹਨ। ਪੰ੍ਰਤੂ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਇਸ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਹੀਆਂ। ਹਾਲਤ ਇਹ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਹੰਮਦ ਸ਼ਫੀ ਕੁਰੈਸ਼ੀ ਨੇ ਵੀ ਕਹਿ ਦਿੱਤਾ ਹੈ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਫਿਰਕੂ ਝੱਲ ਨੂੰ ਹਵਾ ਦਿੱਤੇ ਜਾਣ ਕਾਰਨ ਦੇਸ਼ ਅੰਦਰਲੇ ਘੱਟ ਗਿਣਤੀ ਭਾਈਚਾਰਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਘੱਟ ਗਿਣਤੀਆਂ ਨੂੰ ਦਿਲ ਨਾ ਛੱਡਣ ਅਤੇ ਹੌਸਲੇ ਬੁ¦ਦ ਰੱਖਣ ਦੀ ਸਲਾਹ ਵੀ ਦੇ ਰਹੇ ਹਨ। ਉਹਨਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੀਆਂ ਸਿਆਸੀ ਪਾਰਟੀਆਂ ਹਨ ਜਿੰਨਾਂ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਹੜਾ ਘੱਟ ਗਿਣਤੀਆਂ ਲਈ ਮੁਸ਼ਕਿਲ ਦੀ ਘੜੀ ਸਾਬਤ ਹੋ ਰਿਹਾ ਹੈ। ਘੱਟ ਗਿਣਤੀਆਂ ਵਿਰੋਧੀ ਫਿਰਕੂ ਹਿੰਸਾ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਖਤਰੇ ਵਿੱਚ ਪੈਂਦੀ ਦਿਸ ਰਹੀ ਹੈ। ਦੇਸ਼ ਨੂੰ ਇੱਕਮੁੱਠ ਰੱਖਣ ਲਈ ਇਸ ਤਰ੍ਹਾਂ ਦੀ ਹਿੰਸਾ ਨੂੰ ਭੜਕਣ ਨਹੀਂ ਦੇਣਾ ਚਾਹੀਦਾ ਹੈ। ਜੇਕਰ ਕਿਸੇ ਕਾਰਨ ਵਸ ਅਜਿਹੀ ਹਿੰਸਾ ਪੈਦਾ ਹੁੰਦੀ ਤਾਂ ਉਸਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਉੜੀਸਾ ਵਿੱਚ ਪਿਛਲੇ ਕਈ ਹਫਤਿਆਂ ਤੋਂ ਫਿਰਕੂ ਹਿੰਸਾ ਹੋ ਰਹੀ ਹੈ, ਪੰ੍ਰਤੂ ਰਾਜ ਸਰਕਾਰ ਵਲੋਂ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਕੇਂਦਰ ਸਰਕਾਰ ਬਾਰ-ਬਾਰ ਚੇਤਾਵਨੀਆਂ ਦੇ ਰਹੀ ਹੈ, ਪੰ੍ਰਤੂ ਅਮਲੀ ਰੂਪ ਵਿੱਚ ਉਹ ਵੀ ਕੁਝ ਨਹੀਂ ਕਰ ਰਹੀ। ਇਸ ਸਥਿਤੀ ਵਿੱਚ ਦੇਸ਼ ਨੂੰ ਇੱਕ ਮੁੱਠ ਰੱਖਣਾ ਔਖਾ ਹੋ ਗਿਆ ਹੈ। ਇਝ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਦੇਸ਼ ਦਾ ਭਾਈਚਾਰਾ ਇੱਕ ਤਬਾਹੀ ਵੱਲ ਵੱਧ ਰਿਹਾ ਹੈ। ਲੋਕਾਂ ਨੂੰ ਧਰਮ ਅਤੇ ਫਿਰਕਿਆਂ ਦੇ ਅਧਾਰ ਤੇ ਲੜਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਦਿੱਲੀ ’ਚ ਹੋਏ ਬੰਬ ਧਮਾਕਿਆਂ ਪਿੱਛੋਂ ਕੁਝ ਲੋਕਾਂ ਨੂੰ ਮੁਸਲਿਮ ਭਾਈਚਾਰੇ ਨੂੰ ਨਫਰਤ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਕੋਸ਼ਿਸ਼ ਵਿੱਚ ਪੁਲਿਸ ਦੇ ਕੁਝ ਅਧਿਕਾਰੀ ਵੀ ਸ਼ਾਮਿਲ ਸਨ। ਜੇਕਰ ਦੇਸ਼ ਦਾ ਸਾਸ਼ਨ ਹੀ ਘੱਟ ਗਿਣਤੀਆਂ ਖਿਲਾਫ ਜਹਿਰ ਉਗਲਣਾ ਸ਼ੁਰੂ ਕਰ ਦੇਵੇ ਅਤੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਤਾਂ ਇਸ ਦੇਸ਼ ਦੀ ਸਲਾਮਤੀ ਦੀ ਗਾਰੰਟੀ ਕੌਣ ਦੇ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਨੇ ਵੀ ਦਿੱਲੀ ਪੁਲਿਸ ਦੇ ਰਵੱਈਏ ਉ¤ਪਰ ਇਤਰਾਜ਼ ਪ੍ਰਗਟ ਕੀਤਾ ਹੈ। ਫਿਰਕੂ ਹਿੰਸਾ ਲਈ ਜ਼ੁੰਮੇਵਾਰ ਤਾਕਤਾਂ ਘੱਟ ਗਿਣਤੀਆਂ ਨੂੰ ਆਪਣੀ ਆਵਾਜ਼ ਵੀ ਕੱਢਣ ਨਹੀਂ ਦੇ ਰਹੀ। ਜੇਕਰ ਘੱਟ ਗਿਣਤੀਆਂ ਦੇ ਲੋਕ ਆਪਣੇ ਭਾਈਚਾਰੇ ਦੇ ਵਿਚਾਰ ਲਈ ਅੱਗੇ ਆਉਂਦੇ ਹਨ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਸਬੰਧ ਵਿੱਚ ਬਹੁਗਿਣਤੀ ਨਾਲ ਸਬੰਧਿਤ ਮੀਡੀਆ ਵੀ ਇੱਕ ਧਿਰ ਬਣਿਆ ਹੋਇਆ ਹੈ। ਬਹੁ ਗਿਣਤੀ ਨਾਲ ਸਬੰਧਿਤ ਮੀਡੀਆ ਘੱਟ ਗਿਣਤੀਆਂ ਖਿਲਾਫ ਝੂਠਾ ਪ੍ਰਚਾਰ ਕਰ ਰਿਹਾ ਹੈ। ਦਿੱਲੀ ਵਿੱਚ ਹੋਏ ਇੱਕ ਕਥਿਤ ਮੁਕਾਬਲੇ ਤੋਂ ਬਾਅਦ ਬਹੁਤ ਗਿਣਤੀ ਨਾਲ ਸਬੰਧਿਤ ਇਲੈਕਟ੍ਰਾਨਿਕ ਤੇ ਪਿੰ੍ਰਟ ਮੀਡੀਆ ਵੱਲੋਂ ਇਸ ਨੂੰ ਬੇਹੱਦ ਗਲਤ ਢੰਗ-ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਢੰਗ ਨਾਲ ਘੱਟ ਗਿਣਤੀਆਂ ਨੂੰ ਆਪਣੀ ਦੇਸ਼ ਭਗਤੀ ਸਿੱਧ ਕਰਨ ਲਈ ਕਿਹਾ ਜਾਂਦਾ ਹੈ, ਉਹ ਬਹੁਤ ਹੀ ਤਰਸਯੋਗ ਹੈ। ਘੱਟ ਗਿਣਤੀਆਂ ਨੇ ਮੌਜੂਦਾ ਸਥਿਤੀ ਵਿੱਚ ਦੇਸ਼ ਪ੍ਰਤੀ ਆਪਣੀ ਵਫਾਦਾਰੀ ਸਿੱਧ ਕਰਨ ਦੀ ਆਖਰ ਲੋੜ ਕੀ ਹੈ? ਕੁਝ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਹੋਂਦ ਹੀ ਫਿਰਕੂ ਨਫਰਤ ’ਤੇ ਟਿਕੀ ਹੋਈ ਹੈ, ਵਲੋਂ ਇਹ ਪ੍ਰਭਾਵ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਘੱਟ ਗਿਣਤੀਆਂ ਬਹੁਗਿਣਤੀ ਭਰਨ ਲਈ ਖਤਰਾ ਹੈ। ਇਸ ਕਥਿਤ ਖਤਰੇ ਦੇ ਅਲਾਰਮ ਨਾਲ ਹੀ ਉਹ ਲੋਕਾਂ ਨੂੰ ਭੜਕਾਅ ਰਹੇ ਹਨ। ਘੱਟ ਗਿਣਤੀਆਂ ਖਿਲਾਫ ਪੈਦਾ ਕੀਤੇ ਜਾ ਰਹੇ ਮਾਹੌਲ ਵਿੱਚ ਮੁਲਕ ਦੇ ਸੰਵਿਧਾਨ ਵੱਲੋਂ ਦਿੱਤੇ ਗਏ ਵਿਧਾਨਿਕ ਅਧਿਕਾਰਾਂ ਨੂੰ ਵੀ ਚੁਣੌਤੀ ਦਿੱਤੀ ਜਾ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਇਸ ਸਬੰਧ ਵਿੱਚ ਆਪਣੇ ਵਿਧਾਨਿਕ ਫਰਜ਼ਾਂ ਨੂੰ ਪਛਾਣਨ। ਜੇਕਰ ਘੱਟ ਗਿਣਤੀਆਂ ਖਿਲਾਫ ਮੌਜੂਦਾ ਮਾਹੌਲ ਕਾਇਮ ਰਹਿੰਦਾ ਹੈ ਤਾਂ ਇਸ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਮੁਸ਼ਕਿਲ ਹੋੇਵੇਗਾ। ਮੁਲਕ ਦੇ ਹਿੱਤ ਵਿੱਚ ਇਹ ਹੈ ਕਿ ਸਾਰੀਆਂ ਧਰਮ ਨਿਰਪੱਖ ਸ਼ਕਤੀਆਂ ਇੱਕਜੁੱਟ ਹੋ ਕੇ ਫਿਰਕੂ ਅਨਸਰਾਂ ਵਿਰੁੱਧ ਨਿਰੰਤਰ ਲੜਾਈ ਦਾ ਸੱਦਾ ਦੇਣ।
ਬਲਜੀਤ ਸਿੰਘ ਬਰਾੜ






