Poems (ਕਵਿਤਾਵਾਂ)

ਮੁਸਾਫ਼ਿਰ ਨੂੰ

Sep 6th, 2008 | By jagdeep | Category: Poems (ਕਵਿਤਾਵਾਂ)

ਆਫਤਾਂ ਦੇ ਵਿੱਚ ਅੱਜ ਘਿਰ ਗਿਆ ਏ ਕਾਫ਼ਲਾ
ਕਿਵੇਂ ਤੈਅ ਕਰਾਂਗੇ ਦੱਸ ਮੰਜ਼ਿਲਾਂ ਦਾ ਫ਼ਾਸਲਾ
ਨਾ ਤੀਰ ਵਾਲਾ ਬਾਬਾ, ਨਾ ਉਹ ਬੱਬਰਾਂ ਦਾ ਬਾਨੀ
ਬੁੱਧ ਸਿੰਘ ਵਾਲੇ ਜੰਟੇ ਜਿਹਾ ਨਾ ਕੋਈ ਦਿਲਜਾਨੀ
ਨਾ ਕੋਈ ਯੋਧਾ “ਪਰਮਾਰ” ਜਿਹੜਾ ਸੁਣ ਲਊ ਪੁਕਾਰ
ਤੂਫ਼ਾਨ ਵੈਰੀਆਂ ਦੇ ਠੱਲ੍ਹੇ, ਨਾ ਉਹ ਦੀਂਹਦਾ “ਬਾਬਾ ਬੋਹੜ” ਆ
ਕੋਈ ਰਹਿਬਰ ਤਾਂ ਨਹੀਂ ਚਲੋ ਇਦਾਂ ਈ ਸਹੀ
ਪਰ ਹਮਸਫ਼ਰਾਂ ਦੀ ਲੋੜ…….ਹਮਸਫ਼ਰਾਂ [...]



15 ਅਗਸਤ 1947

Aug 15th, 2008 | By jagdeep | Category: Featured, Poems (ਕਵਿਤਾਵਾਂ)

1849 ਵਿਚ ਡੁੱਬਿਆ ਸੂਰਜ,
ਗੱਡੀਆਂ ਥੱਲੇ ਹਿੱਕਾਂ ਡਾਹ ਕੇ,
ਜੰਡਾਂ ਨਾਲ ਜਿਉਂਦੇ ਸੜ੍ਹ ਕੇ,
ਕਾਲੇ ਪਾਣੀਆਂ ਦੇ ਤਸੀਹੇ ਝੱਲ ਕੇ,
ਲਾਹੌਰ ਦੀਆਂ ਫਾਂਸੀਆਂ ਚੁੰਮ ਕੇ,
ਲੰਡਨ ਵਿਚ ਜ਼ਾਲਮ ਨੂੰ ਸੋਧ ਕੇ,
1947 ਵਿਚ ਮੁੜ ਚੜ੍ਹਿਆ।
ਪਰ ਅਫਸੋਸ,
ਸੂਰਜ ਚੜ੍ਹਾਉਣ ਲਈ ਲੱਗੇ,
123 ਸਿਰਾਂ ਵਿਚੋਂ
93 ਦੇਣ ਵਾਲੀ ਕੌਮ ਦੇ ਹਿੱਸੇ,
ਥੋੜਾ ਜਿਹਾ ਚਾਨਣ ਵੀ ਨਹੀਂ ਆਇਆ।
ਸਾਡਾ ਇਹੀ ਇਤਿਹਾਸ ਹੈ।
ਅਸੀਂ ਆਪਣੇ ਆਸ਼ੀਆਨੇ ਸਾੜ ਕੇ,
ਦੂਜਿਆਂ ਦੇ ਘਰ ਰੁਸ਼ਨਾਉਂਦੇ [...]



“ਕਲਗੀਧਰ ਪਾਤਸ਼ਾਹ ਨੂੰ”

Aug 5th, 2008 | By jagdeep | Category: Poems (ਕਵਿਤਾਵਾਂ)

ਹੇ ਕਲਗੀਧਰ ਪਾਤਸ਼ਾਹ,
ਮੈਂ ਨੂਰੇ ਮਾਹੀ ਵਾਂਗੂ ਤੇਰੇ ਚਰਨਾ ਵਿਚ
ਇਕ ਅਰਜ਼ ਭੇਂਟ ਕਰਨ ਲੱਗਿਆਂ।
ਸੱਚੇ ਪਾਤਸ਼ਾਹ, ਭਾਵੇਂ ਕਿ ਤੁਹਾਨੂੰ ਗਿਆਂ ਨੂੰ,
300 ਸਾਲ ਦੇ ਕਰੀਬ ਬੀਤ ਚੱਲਿਐ,
ਪਰ ਹਾਲਾਤ ਅਜੇ ਵੀ ਉਹੀ ਨੇ।
ਗੰਗੂਆਂ ਦੀਆਂ ਧਾੜਾਂ ਨੇ,
ਔਰੰਗਿਆਂ ਦੀਆਂ ਫੌਜਾਂ ਨੇ,
ਹਰੇਕ ਸ਼ਹਿਰ ਵਿਚ ਵਜ਼ੀਦੇ ਬੈਠੇ ਨੇ।
ਸੱਚੇ ਪਾਤਸ਼ਾਹ, ਪੈਰ-ਪੈਰ ’ਤੇ ਮੁਖ਼ਬਰੀਆਂ
ਪੈਰ-ਪੈਰ ’ਤੇ ਕਤਲ ਨੇ ਤੇਰੇ ਪੁੱਤ,
ਜਿਨ੍ਹਾਂ ਬਾਰੇ ਤੂੰ ਕਿਹਾ ਸੀ ਨਾ,
‘ਜੀਵਤ ਕਈ [...]



ਦਸ਼ਮੇਸ਼ ਤੇਰੀ ਕੌਮ ਨੂੰ…..

Jul 23rd, 2008 | By jagdeep | Category: Poems (ਕਵਿਤਾਵਾਂ)

ਦਸ਼ਮੇਸ਼ ਤੇਰੀ ਕੌਮ ‘ਤੇ ਝੁੱਲੀਆਂ ਬਥੇਰੀਆਂ,
ਬਚਦੇ ਰਹੇ ਆਂ ਰਹਿਮਤਾਂ ਸਿਰ ਉੱਤੇ ਤੇਰੀਆਂ,
ਲਿਖਿਆ ਜੋ ਡਾਹਢਾ ਧੁਰ ਤੋਂ ਮੁਕੱਦਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ਨੂੰ…..
ਆਪੋ ‘ਚ ਲੜੇ ਬਾਜ਼ ਫਿਰ ਬਿੱਲੀ ਨੇ ਮਾਰਿਆ,
ਅੰਮ੍ਰਿਤਸਰ ਆਈ ਤੇੜ ਤਾਂ ਦਿੱਲੀ ਨੇ ਮਾਰਿਆ,
ਹੋ ਕੇ ਜ਼ਲੀਲ ਆਪਣੇ ਤੋਂ ਆਪਣੇ ਘਰੇ,
ਆਪਣੇ ਪਰਾਏ ਦੋਹਾਂ ਦੀ ਖਿੱਲੀ ਨੇ ਮਾਰਿਆ,
ਹੱਕ ਲਏ ਬਾਝੋਂ [...]



ਲਲਕਾਰ, ਸਿਰਸੇ ਵਾਲੇ ਸਾਧ ਦੇ ਨਾਮ

Jun 21st, 2008 | By jagdeep | Category: Poems (ਕਵਿਤਾਵਾਂ)

ਕਿਸ ਮੋੜ ਤੇ ਪਤਾ ਨਹੀਂ ਮੌਤ ਮਿਲਜੇ
ਸਾਧਾ ਰਹਿੰਦੀਆਂ ਹਸ਼ਰਤਾਂ ਕੈਸ਼ ਕਰ ਲੈ
ਦਾਣੇ ਮੁੱਕ ਗਏ ਤੇਰੇ ਜਹਾਨ ਉਤੋਂ
ਆਪਣੀ ਜ਼ੈਡ ਸੁਰੱਖਿਆ ਟਾਇਟ ਕਰ ਲੈ
ਸਾਧਾ ਕੁੱਤਿਆ ਜਦੋਂ ਤੇਰੀ ਮੌਤ ਆਈ
ਸਲਾਬਤਪੁਰੇ ਨੂੰ ਸਿਰਸੇ ਤੋਂ ਭੱਜ ਤੁਰਿਆ
ਨਾਲ ਜਾਮਾਂ ਦੇ ਜਾਮ ਟਕਰਾਉਣ ਲੱਗਾ
ਆਪਣੀ ਜਾਚੇ ਤੂੰ ਬਣਕੇ ਰੱਬ ਤੁਰਿਆ
ਜ਼ਮੀਰ ਖ਼ਾਲਸੇ ਦੀ ਮੁਰਦਾ ਬਣਾਉਣ ਖ਼ਾਤਿਰ
ਥਾਪੜਾ ਦਿੱਲੀ ਦਾ ਲੈ ਕੇ ਠੱਗ ਤੁਰਿਆ
ਕਲਗੀਧਰ ਦਿਆਂ ਸ਼ੇਰਾਂ [...]



“ਅੱਤਵਾਦ”

Jun 18th, 2008 | By jagdeep | Category: Poems (ਕਵਿਤਾਵਾਂ)

ਹਾਕਮ ਠੀਕ ਕਹਿੰਦੇ ਨੇ, ਮੇਰੇ ਵੀਰੋ,
ਆਖ਼ਰ ਉਹ ਮਾਲਕ ਨੇ,
ਗੁਲਾਮ ਕੌਮਾਂ ਲਈ,
ਅੱਤਵਾਦ ਦੀ ਉਹੀ ਪ੍ਰੀਭਾਸ਼ਾ ਹੈ,
ਜੋ ਉਹ ਕਹਿੰਦੇ ਨੇ।
ਸਚੁਮੱਚ,
60 ਸਾਲ ਤੋਂ ਕਿਸੇ ਦੇ ਹੱਕ ਨੱਪ ਕੇ ਬੈਠੇ ਰਹਿਣਾ,
ਅੱਤਵਾਦ ਨਹੀਂ ਹੁੰਦਾ,
ਜੇ ਕੋਈ ਆਪਣੇ ਹੱਕ ਮੰਗੇ,
ਤੇ ਅੱਗੋਂ ਗੋਲੀ ਮਾਰਨਾਂ ਵੀ,
ਅੱਤਵਾਦ ਨਹੀਂ ਹੁੰਦਾ।
ਕਿਸੇ ਨੂੰ ‘ਆਜ਼ਾਦ ਖਿੱਤੇ’ ਦੇ ਸਬਜ਼ ਬਾਗ ਵਿਖਾ ਕੇ,
ਪਿੱਛੋਂ ਝੱਗਾ ਚੱਕ ਦੇਣਾ,
ਮੁੱਕਰਨਾ ਤਾਂ ਹੈ, ਪਰ ਅੱਤਵਾਦ ਨਹੀਂ।
ਆਜ਼ਾਦੀ [...]



ਨਵਾਂ ਘੱਲੂਘਾਰਾ

Jun 17th, 2008 | By jagdeep | Category: Poems (ਕਵਿਤਾਵਾਂ)

ਕਵਿਤਾ,ਅਫਜਲ ਅਹਿਸ਼ਨ ਰੰਧਾਵਾ ਦੀ ਆਵਾਜ ਵਿਚ ਸੁਣਨ ਲਈ ਹੇਠਲੇ ਲਿੰਕ ‘ਤੇ ਕਲਿੱਕ ਕਰੋ
poem-in-afzal-poet-randhawas-voice
ਸੁਣ ਰਾਹੀਆ ਕਰਮਾ ਵਾਲਿਆ
ਮੈਂ ਬੇਕਰਮੀ ਦੀ ਬਾਤ
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।
ਮੇਰੀ ਸਾਵੀ ਕੁੱਖ ਜਨਮਾ ਚੁਕੀ
ਜਿਹੜੀ ਗੁਰੂ ਸਿਆਣੇ ਵੀਰ
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀਂ ਕੁੱਖ ਅਖੀਰ
ਵਿੱਚ ਫੁੱਲਿਆਂ ਵਾਂਗੂ ਖਿੜ ਪਏ
ਮੇਰੇ ਸ਼ੇਰ ਜਵਾਨ ਤੇ [...]



ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ

Jun 17th, 2008 | By jagdeep | Category: Poems (ਕਵਿਤਾਵਾਂ)

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ।
ਮੇਰੀ ਵੀ ਕੀ ਜਿੰਦਗੀ ਸੀ, ਇੱਕ ਬੂਰ ਸਰਕੜੇ ਦਾ,
ਆਹਾਂ ਦਾ ਇੱਕ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ।
ਵਲਗਣ ‘ਚ ਕੈਦ ਹੋਣਾ , ਮੇਰੇ ਨਹੀਂ ਮੁਆਫਕ,
ਯਾਰਾਂ ਦੇ ਵਾਂਗ , ਅਰਥੀ ਤੇ ਹੀ ਜਲਾਇਓ।
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ,
ਜਦ ਜਦ [...]



ਦਿੱਲੀਏ ਦਿਆਲਾ ਦੇਖ

Jun 17th, 2008 | By jagdeep | Category: Poems (ਕਵਿਤਾਵਾਂ)

ਇਸ ਕਵਿਤਾ ਦਾ ਵੀਡੀਓ ਵੇਖਣ ਲਈ ਕਲਿੱਕ ਕਰੋ…
You need to a flashplayer enabled browser to view this YouTube video
ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇ।
ਲੋਕਾਂ ਦੀਆਂ ਭੁੱਖਾਂ ਉੱਤੇ ਫਤਹਿ ਸਾਡੀ ਦੇਗ਼ ਦੀ।
ਲੋਕਾਂ ਦਿਆਂ ਦੁੱਖਾਂ ਉੱਤੇ ਫਤਹਿ ਸਾਡੀ ਤੇਗ਼ ਦੀ
ਅਸੀਂ ਤਾਂ ਆ [...]



ਨਕਲੀ ਨਿਹੰਗ ਪੂਹਲੇ ਦੇ ਨਾਂ

Jun 17th, 2008 | By jagdeep | Category: Poems (ਕਵਿਤਾਵਾਂ)

ਭਾਜੀਆਂ ਮੋੜਦਾ ਖ਼ਾਲਸਾ ਰਿਹਾ ਮੁੱਢੋਂ
ਤੇਰੇ ਵਰਗਿਆਂ ਭੇਖੀ ਲੁਟੇਰਿਆਂ ਨੂੰ
ਖਹਿਣਾ ਬਾਜਾਂ ਨਾਲ ਕਦੇ ਵੀ ਸ਼ੋਭਦਾ ਨਹੀਂ
ਕਾਵਾਂ, ਤਿੱਤਰਾਂ ਅਤੇ ਬਟੇਰਿਆਂ ਨੂੰ
ਕਾਹਨੂੰ ਗੁਰਾਂ ਦੇ ਬਾਣੇ ਨੂੰ ਲਾਜ ਲਾਵੇਂ
ਧੋਤੀ, ਟੋਪੀ ਤੇ ਜਨੇਊ ਲੈ ਧਾਰ ਠੱਗਾ
ਤੂੰ ਤਾਂ ਬਾਹਮਣੀ ਸਰਕਾਰ ਦਾ ਹੱਥ ਠੋਕਾ
ਮਨੂਵਾਦ ਦਾ ਕਰ ਪ੍ਰਚਾਰ ਠੱਗਾ
ਤੇਲ ਪੰਥ ਦੀਆਂ ਜੜ੍ਹਾਂ ’ਚ ਬੜਾ ਪਾਇਆ
ਤੇਰੇ ਯਾਰ ਜੁੰਡੀ ਦੇ, ਭੇਖੀ ਅਕਾਲੀਆਂ ਨੇ
ਰਲ ਕੇ ਹਿੰਦ [...]